Punjab

ਜਸਵੰਤ ਸਿੰਘ ਨੇ ਰਚਿਆ ਇੰਗਲੈਂਡ ਵਿੱਚ ਇਤਿਹਾਸ ! ਇਸ ਸ਼ਹਿਰ ਦੇ ਬਣੇ ਪਹਿਲੇ ਸਿੱਖ ਮੇਅਰ

ਬਿਊਰੋ ਰਿਪੋਰਟ : ਇੰਗਲੈਂਡ ਪੰਜਾਬੀਆਂ ਦੇ ਦਿਲਾਂ ਵਿੱਚ ਵੱਸਦਾ ਹੈ। ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਇੱਥੇ ਹਰ ਖੇਤਰ ਵਿੱਚ ਆਪਣਾ ਨਾਂ ਰੋਸ਼ਨ ਕੀਤਾ ਹੈ। ਹੁਣ ਇੱਕ ਹੋਰ ਕਾਮਯਾਬੀ ਪੰਜਾਬੀਆਂ ਨਾਂ ਲੱਗ ਗਈ ਹੈ। ਭਾਰਤੀ ਮੂਲ ਦੇ ਸਿੱਖ ਕੌਂਸਲਰ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਸ ਸ਼ਹਿਰ ਕੋਵੇਂਟ੍ਰੀ ਵਿੱਚ ਨਵੇਂ ਲਾਰਡ ਮੇਅਰ ਦੇ ਰੂਪ ਵਿੱਚ ਨਿਯਕੁਤ ਹੋ ਕੇ ਇਤਿਹਾਸ ਰਚਿਆ ਹੈ।

ਕੋਵੇਂਟ੍ਰੀ ਸ਼ਹਿਰ ਦੇ ਲਾਰਡ ਮੇਅਰ ਦੇ ਰੂਪ ਵਿੱਚ ਚੁਣੇ ਗਏ ਜਸਵੰਤ ਸਿੰਘ ਬਿਰਦੀ ਦਾ ਪੰਜਾਬ ਵਿੱਚ ਜਨਮ ਹੋਇਆ ਸੀ। ਉਹ ਹੁਣ ਸ਼ਹਿਰ ਦੇ ਮੁਖੀ ਹੋਣਗੇ। ਉਹ ਆਪਣੇ ਪਰਿਵਾਰ ਨਾਲ 60 ਸਾਲਾਂ ਤੋਂ ਇੰਗਲੈਂਡ ਵਿੱਚ ਹੀ ਰਹਿੰਦੇ ਹਨ।

ਪਿਛਲੇ ਹਫਤੇ ਕੋਵੇਂਟ੍ਰੀ ਕੈਥੇਡਲ ਦੀ ਸਲਾਨਾ ਆਮ ਬੈਠਕ ਵਿੱਚ ਮੇਅਰ ਵਲੋਂ ਇੱਕ ਅਧਿਕਾਰਕ ਰਾਜ ਨਿਸ਼ਾਨ ਦੇ ਰੂਪ ਵਿੱਚ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ।

ਬਿਰਦੀ ਨੇ ਲਾਰਡ ਮੇਅਰ ਦਾ ਅਹੁਦਾ ਸੰਭਾਲਣ ਦੇ ਬਾਅਦ ਕਿਹਾ ਮੈਨੂੰ ਸ਼ਹਿਰ ਦਾ ਲਾਰਡ ਮੇਅਰ ਬਣ ਕੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਸ਼ਹਿਰ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪਿਛਲੇ ਕਈ ਸਾਲਾਂ ਤੋਂ ਕਾਫੀ ਕੁਝ ਦਿੱਤਾ ਹੈ। ਉਨ੍ਹਾਂ ਨੇ ਕਿ ਕਿਹਾ ਕਿ ਮੇਰੇ ਲਈ ਇੱਕ ਸਿੱਖ ਦੇ ਰੂਪ ਵਿੱਚ ਇਸ ਸਨਮਾਨ ਦਾ ਮਤਲਬ ਹੈ ਕਿ ਆਪਣੇ ਮਹਿਕਮੇ ਦੀ ਜਿੰਮੇਵਾਰੀਆਂ ਆਪਣੀ ਪੱਗੜੀ ਨਾਲ ਹੀ ਸੰਭਾਲਾਂ। ਇਸਦਾ ਇਹ ਸੰਕੇਤ ਮਿਲੇਗਾ ਕਿ ਅਸੀਂ ਬਹੁ ਸੱਭਿਆਚਾਰਕ ਵਾਲੇ ਖੇਤਰ ਵਿੱਚ ਰਹਿੰਦ ਹਾਂ ਅਤੇ ਇਸ ਤੋਂ ਦੂਜੇ ਸ਼ਹਿਰ ਵੀ ਪ੍ਰੇਰਣਾ ਹਾਸਲ ਕਰਨਗੇ।

1 ਸਾਲ ਡਿਪਟੀ ਲਾਰਡ ਮੇਅਰ ਦੇ ਰੂਪ ਵਿੱਚ ਕੰਮ ਕੀਤਾ

ਬਿਰਦੀ ਦਾ ਜਨਮ ਪੰਜਾਬ ਵਿੱਚ ਹੋਇਆ । 60 ਸਾਲ ਤੋਂ ਉਹ ਇੰਗਲੈਂਡ ਰਹਿ ਰਹੇ ਹਨ । 17 ਸਾਲ ਬਿਰਦੀ ਕੋਵੇਂਟ੍ਰੀ ਸ਼ਹਿਰ ਵਿੱਚ ਕੌਂਸਲਰ ਦੇ ਰੂਪ ਵਿੱਚ ਰਹੇ । 9 ਸਾਲ ਉਨ੍ਹਾਂ ਬਬਲੇਕ ਵਾਰਡ ਦੀ ਨੁਮਾਇਦਗੀ ਕੀਤੀ। 2 ਟਰਮ ਦੇ ਲਈ ਉਨ੍ਹਾਂ ਨੇ ਹਿਲਫੀਲਡ ਵਾਰਡ ਦਾ ਕੰਮ ਵੀ ਸੰਭਾਲਿਆ, ਇੱਕ ਸਾਲ ਤੱਕ ਉਨ੍ਹਾਂ ਨੇ ਡਿਪਟੀ ਲਾਰਡ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਕੌਂਸਲਰ ਕੇਵਿਨ ਮੈਟਨ ਨੂੰ ਹਰਾਉਣ ਵਿੱਚ ਸਫਲ ਰਹੇ ।

ਆਜ਼ਾਦੀ ਤੋਂ ਪਹਿਲਾਂ ਲਾਹੌਰ ਵਿੱਚ ਪੈਦਾ ਹੋਏ

ਬਿਰਦੀ ਦਾ ਜਨਮ ਪੰਜਾਬ ਵਿੱਚ ਹੋਇਆ ਸੀ । ਉਹ ਆਜ਼ਾਦੀ ਤੋਂ ਪਹਿਲਾਂ ਲਾਹੌਰ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਵੀ ਰਹੇ । ਪਰਿਵਾਰ 1950 ਵਿੱਚ ਪੂਰੀ ਅਫਰੀਕਾ ਅਤੇ ਕੀਨੀਆ ਚੱਲਾ ਗਿਆ। ਜਿੱਥੇ ਉਨ੍ਹਾਂ ਮੁੱਢਲੀ ਸਿੱਖਿਆ ਹਾਸਲ ਕੀਤੀ । ਆਪਣੀ ਅੱਗੇ ਦੀ ਪੜਾਈ ਦੇ ਲਈ ਬਿਰਦੀ 60 ਦੇ ਦਹਾਕੇ ਵਿੱਚ UK ਚਲੇ ਗਏ । ਇੱਕ ਕੌਂਸਲਰ ਹੋਣ ਤੋਂ ਇਲਾਵਾ ਉਹ ਸ਼ਹਿਰ ਵਿੱਚ ਧਾਰਮਿਕ, ਸਮਾਜਿਕ, ਪ੍ਰੋਗਰਾਮਾਂ ਵਿੱਚ ਵੱਡੀ ਭੂਮਿਕਾ ਅਦਾ ਕੀਤੀ ।