Punjab

SHO ਨੇ ਮੂਸੇਵਾਲਾ ਦੀ ਫੋਟੋ ‘ਚ ਕਿਹੜੀ ਚੀਜ਼ ਵੇਖ ਉਸ ਖਿਲਾਫ ਮਾੜੇ ਸ਼ਬਦ ਬੋਲੇ ? ਪਿਤਾ ਨੇ ਪੁੱਛਿਆ ਸਵਾਲ, CM ਤੋਂ ਸਖਤ ਐਕਸ਼ਨ ਦੀ ਮੰਗ ਕੀਤੀ ?

ਬਿਉਰੋ ਰਿਪੋਰਟ :ਇੱਕ ਪੁਲਿਸ ਅਧਿਕਾਰੀ ਨੇ ਸਿੱਧੂ ਮੂਸੇਵਾਲਾ ਨੂੰ ਦਹਿਸ਼ਤਗਰਦ ਕਹਿ ਦਿੱਤੀ ਜਿਸ ਤੋਂ ਬਾਅਦ ਵੀਡੀਓ ਜਦੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤਾਂ ਫੈਨਸ ਭੜਕ ਗਏ । ਇਹ ਪੁਲਿਸ ਅਫ਼ਸਰ ਝਾਰਖੰਡ ਦੇ ਜਮਸ਼ੇਦਪੁਰ ਦਾ ਸੀ । ਹਾਲਾਂਕਿ ਬਾਅਦ ਵਿੱਚੋਂ ਪੁਲਿਸ ਅਧਿਕਾਰੀ ਨੇ ਆਪਣੀ ਗ਼ਲਤੀ ਮੰਨ ਦੇ ਹੋਏ ਮੁਆਫ਼ੀ ਮੰਗ ਲਈ ਅਤੇ ਉਸ ਨੇ ਕਿਹਾ ਅਨਜਾਣੇ ਵਿੱਚ ਹੋਇਆ ਹੈ । ਪਰ ਪੁਲਿਸ ਅਫ਼ਸਰ ਦੀ ਹਰਕਤ ਕਈ ਸਵਾਲ ਜ਼ਰੂਰ ਖੜੇ ਕਰ ਰਹੀ ਹੈ । ਉਸ ਬਾਰੇ ਤੁਹਾਨੂੰ ਦੱਸਾਂਗੇ ।

ਕੁਝ ਦਿਨ ਪਹਿਲਾਂ ਝਾਰਖੰਡ ਦੇ ਜਮਸ਼ੇਦਪੁਰ ਦੇ ਸੀਤਾਰਾਮ ਡੇਰਾ ਥਾਣੇ ਦੇ SHO ਭੂਸ਼ਣ ਕੁਮਾਰ ਨੇ ਇਲਾਕੇ ਵਿੱਚ ਨਾਕਾ ਲਗਾਇਆ ਸੀ । ਇੱਕ ਸ਼ਖ਼ਸ ਬੁਲੇਟ ‘ਤੇ ਆਇਆ ਉਸ ਦੇ ਪਿੱਛੇ ਸਕੂਲ ਤੋਂ ਪਰਤ ਰਹੀ ਧੀ ਬੈਠੀ ਸੀ । SHO ਨੇ ਬਿਨਾਂ ਹੈਲਮਟ ਹੋਣ ‘ਤੇ ਬੁਲੇਟ ਨੂੰ ਰੋਕਿਆ। ਬੁਲੇਟ ‘ਤੇ ਵਿਅਕਤੀ ਨੇ ਸਿੱਧੂ ਮੂਸੇਵਾਲਾ ਦੀ ਸਟਿੱਕਰ ਲਗਾਇਆ ਸੀ । ਇਹ ਵੇਖ ਕੇ SHO ਭੂਸ਼ਣ ਕੁਮਾਰ ਭੜਕ ਗਿਆ ਅਤੇ ਕਿਹਾ ‘ਤੁਸੀਂ ਇਸ ਨੂੰ ਆਈਡੀਅਲ ਮੰਨ ਰਹੇ ਹੋ,ਸਿੱਧੂ ਮੂਸੇਵਾਲਾ ਨੂੰ ਜੋ ਦਹਿਸ਼ਤਗਰਦ ਹੈ,ਦੂਜੇ ਤੁਸੀਂ ਹੈਲਮਟ ਨਹੀਂ ਪਾਇਆ ਹੈ ।

ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ

ਜਦੋਂ SHO ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਸਿੱਧੂ ਦੇ ਫੈਨਸ ਨੇ ਝਾਰਖੰਡ ਪੁਲਿਸ ਦੇ ਖ਼ਿਲਾਫ਼ ਜਮ ਕੇ ਗ਼ੁੱਸਾ ਜ਼ਾਹਿਰ ਕੀਤਾ । ਵੱਧ ਦਾ ਵਿਰੋਧ ਵੇਖ ਕੇ ਝਾਰਖੰਡ ਪੁਲਿਸ ਦੇ SHO ਭੂਸ਼ਣ ਕੁਮਾਰ ਨੇ ਇਸ ਗ਼ਲਤੀ ਦੀ ਮੁਆਫ਼ੀ ਮੰਗੀ । SHO ਨੇ ਕਿਹਾ ਅਨਜਾਣੇ ਵਿੱਚ ਗ਼ਲਤੀ ਹੋ ਗਈ ਅਤੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਮੁਆਫ਼ੀ ਮੰਗ ਦੇ ਹਨ । ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡਰੱਗ ਦੇ ਖ਼ਿਲਾਫ਼ ਮੁਹਿੰਮ ਚਲਾ ਰੱਖੀ ਹੈ । ਇਸੇ ਵਿਚਾਲੇ ਸਪੈਸ਼ਲ ਨਾਕੇ ਦੌਰਾਨ ਇੱਕ ਵਿਅਕਤੀ ਨੂੰ ਬਿਨਾਂ ਹੈਲਮਟ ਆਉਂਦੇ ਵੇਖਿਆ । ਬੁਲੇਟ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਲੱਗੀ ਸੀ । ਉਸ ਨੂੰ ਸਿੱਧੂ ਮੂਸੇਵਾਲਾ ਬਾਰੇ ਪਤਾ ਨਹੀਂ ਸੀ। ਜਦੋਂ ਵੀਡੀਓ ਵਾਇਰਲ ਹੋਇਆ ਤਾਂ ਉਸ ਨੂੰ ਇਸ ਬਾਰੇ ਜਾਣਕਾਰੀ ਮਿਲੀ । ਭੂਸ਼ਣ ਕੁਮਾਰ ਦਾ ਕਹਿਣਾ ਹੈ ਇਹ ਵੱਡੀ ਗ਼ਲਤੀ ਉਨ੍ਹਾਂ ਤੋਂ ਹੋਈ ਹੈ । ਇਸ ਨੂੰ ਮਨੁੱਖੀ ਗ਼ਲਤੀ ਕਹਿ ਸਕਦੇ ਹਾਂ । ਵੀਡੀਓ ਵਾਇਰਲ ਹੋਣ ਦੇ ਬਾਅਦ ਉਨ੍ਹਾਂ ਨੇ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ । ਪਤਾ ਚੱਲਿਆ ਹੈ ਕਿ ਉਹ ਦੇਸ਼ ਦੇ ਕਈ ਨੌਜਵਾਨਾਂ ਦੇ ਲਈ ਆਡੀਅਲ ਸਨ । ਪਿਛਲੇ ਸਾਲ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਪਰਿਵਾਰ ਇਨਸਾਫ਼ ਦੀ ਲੜਾਈ ਲੜ ਰਿਹਾ ਹੈ। ਜਿਸ ਦੇ ਬਾਅਦ ਉਨ੍ਹਾਂ ਇਸ ਗ਼ਲਤੀ ਦੇ ਲਈ ਸਿੱਧੂ ਦੇ ਪਰਿਵਾਰ ਅਤੇ ਫੈਨਸ ਤੋਂ ਮੁਆਫ਼ੀ ਮੰਗੀ ਹੈ ।

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨ

ਹਾਲਾਂਕਿ SHO ਨੇ ਮੁਆਫੀ ਮੰਗ ਲਈ ਹੈ ਪਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਹ ਵੀਡੀਓ ਵੇਖ ਕੇ ਉਨ੍ਹਾਂ ਨੂੰ ਦੁੱਖ ਹੋਇਆ ਹੈ ਕਿ SHO ਪੁੱਤਰ ਨੂੰ ਦਹਿਸ਼ਤਗਰਦ ਦੱਸ ਰਿਹਾ ਹੈ । ਜਦਕਿ SHO ਨਾਂ ਲੈਕੇ ਕਹਿ ਰਿਹਾ ਹੈ ਕੀ ਤੂੰ ਸਿੱਧੂ ਮੂਸੇਵਾਲਾ ਦੀ ਫੋਟੋ ਕਿਉਂ ਲਗਾਈ ਹੈ ? ਉਨ੍ਹਾਂ ਕਿਹਾ ਪੁੱਤਰ ਨੂੰ ਪਾਕਿਸਤਾਨ ਵਿੱਚ ਵਾਰਿਸ ਸ਼ਾਹ ਅਵਾਰਡ ਮਿਲਿਆ ਅਮਰੀਕਾ ਅਤੇ ਕੈਨੇਡਾ ਵਿੱਚ ਗਲੀਆਂ ਦੇ ਨਾਂ ਪੁੱਤਰ ਦੇ ਨਾਂ ‘ਤੇ ਰੱਖੇ ਗਏ । ਮੇਰੇ ਪੁੱਤਰ ਹਰ ਸਾਲ ਸਰਕਾਰ ਦੇ ਖਜ਼ਾਨੇ ਵਿੱਚ 2 ਕਰੋੜ ਦਾ ਟੈਕਸ ਭਰਦਾ ਸੀ । ਸਭ ਤੋਂ ਮਸ਼ਹੂਰ ਯੂ-ਟਿਊਬਰ ਸੀ ਫਿਰ ਉਹ ਦਹਿਸ਼ਤਗਰਦ ਕਿਵੇਂ ਹੋ ਸਕਦਾ ਹੈ ? ਉਨ੍ਹਾਂ ਕਿਹਾ ਸਿੱਧੂ ਸਿਰਫ ਗਾਇਕ ਨਹੀਂ ਹੈ ਸਿੱਖ ਕੌਮ ਨਾਲ ਵੀ ਜੁੜਿਆ ਹੋਇਆ ਹੈ,ਉਸ ਦੇ ਸਿਰ ‘ਤੇ ਪੱਗ ਬੰਨੀ ਹੋਈ ਸੀ । ਉਨ੍ਹਾਂ ਕਿਹਾ ਅਜਿਹੇ ਬਿਆਨਾਂ ਅਤੇ ਵੀਡੀਓ ਨਾਲ ਮਾਹੌਲ ਖਰਾਬ ਹੁੰਦਾ ਹੈ ਇਸ ਲਈ ਮੇਰੀ ਝਾਰਖੰਡ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ SHO ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

SHO ਸਫ਼ਾਈ ਨਾਲ ਜੁੜੇ ਸਵਾਲ

ਪਹਿਲਾ ਸਵਾਲ ਤਾਂ ਇਹ ਹੈ ਕਿ ਜੇਕਰ SHO ਨੂੰ ਪਤਾ ਨਹੀਂ ਸੀ ਕੀ ਸਿੱਧੂ ਮੂ੍ਸੇਵਾਲਾ ਕੌਣ ਹੈ ? ਤਾਂ ਉਸ ਨੇ ਕਿਵੇਂ ਕਹਿ ਦਿੱਤਾ ਸੀ ਇਹ ਦਹਿਸ਼ਤਗਰਦ ਦੀ ਫ਼ੋਟੋ ਹੈ ? ਕੀ ਪੱਗ ਦੀ ਵਜ੍ਹਾ ਕਰਕੇ ਉਸ ਨੇ ਦਹਿਸ਼ਤਗਰਦ ਕਹਿ ਦਿੱਤਾ ? ਪੰਜਾਬ ਤੋਂ ਬਾਹਰ ਸਿੱਖਾਂ ਦੀ ਇਹ ਸਾਖ ਬਣਾਉਣ ਵਾਲੇ ਕੌਣ ਹਨ ? ਪੁਲਿਸ ਵਾਲੇ ਦੇ ਸਾਹਮਣੇ ਲੰਗਰ ਅਤੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਸਿੱਖਾਂ ਦੀ ਤਸਵੀਰ ਕਿਉਂ ਨਹੀਂ ਸਾਹਮਣੇ ਆਈ ? ਮੀਡੀਆ ਅਤੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਪੰਜਾਬ ਤੋਂ ਬਾਹਰ ਸਿੱਖਾਂ ਦੀ ਦਹਿਸ਼ਤਗਰਦਾਂ ਵਾਲੀ ਸਾਖ ਕੌਣ ਬਣਾ ਰਿਹਾ ਹੈ ? ਕੀ ਇਸ ਲਈ ਕੌਮੀ ਮੀਡੀਆ ਜ਼ਿੰਮੇਵਾਰ ਨਹੀਂ ਹੈ ਜਿਸ ਨੂੰ ਹੜ੍ਹਾਂ ਦਾ ਦਰਦ ਝੱਲ ਰਹੇ ਪੰਜਾਬੀ ਨਜ਼ਰ ਨਹੀਂ ਆਉਂਦੇ ਹਨ TRP ਲਈ ਸਿਰਫ਼ ਭੜਕਾਊ ਅਤੇ ਬਦਨਾਮ ਕਰਨ ਦੇ ਲਈ 1-2 ਮੁੱਦੇ ਹੀ ਨਜ਼ਰ ਆਉਂਦੇ ਹਨ ਜਿਸ ਨਾਲ ਕਿਸੇ ਖ਼ਾਸ ਕੌਮ ਨੂੰ ਟਾਰਗੈਟ ਕੀਤਾ ਜਾਵੇ ? ਸਿੱਧੂ ਮੂਸੇਵਾਲਾ ਸਿਰਫ਼ ਪੰਜਾਬੀਆਂ ਵਿੱਚ ਹੀ ਨਹੀਂ ਵਿਦੇਸ਼ੀਆਂ ਵਿੱਚ ਵੀ ਮਸ਼ਹੂਰ ਹੈ ਅਜਿਹੇ ਵਿੱਚ ਪੁਲਿਸ ਵਾਲਾ ਕਿਵੇਂ ਸਿੱਧੂ ਮੂਸੇਵਾਲਾ ਦੇ ਨਾਂ ਤੋਂ ਅਨਜਾਣ ਸੀ ? ਜਿਹੜੇ ਲੋਕ ਸਿੱਧੂ ਮੂਸੇਵਾਲਾ ਨੂੰ ਨਹੀਂ ਜਾਨ ਦੇ ਸਨ ਉਹ ਵੀ ਕਤਲ ਤੋਂ ਬਾਅਦ ਜਾਣਨ ਲੱਗ ਗਏ ? ਪੁਲਿਸ ਵਾਲਾ ਹੋਣ ਦੇ ਨਾਤੇ ਤਾਂ ਉਸ ਨੂੰ 2022 ਦੇ ਸਭ ਤੋਂ ਭਿਆਨਕ ਕਤਲ ਕਾਂਡ ਦੇ ਬਾਰੇ ਨਾ ਪਤਾ ਹੋਵੇ ਇਹ ਕਿਵੇਂ ਹੋ ਸਕਦਾ ਹੈ ? ਕੀ ਕਿਸੇ ਖ਼ਾਸ ਸੋਚ ਦੀ ਵਜ੍ਹਾ ਕਰਕੇ SHO ਨੇ ਸਿੱਖ ਦੀ ਫ਼ੋਟੋ ਵੇਖ ਕੇ ਉਸ ਖ਼ਿਲਾਫ਼ ਇਹ ਟਿੱਪਣੀ ਕੀਤੀ ? ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਦੇ ਬਾਅਦ SHO ਨੇ ਦਬਾਅ ਵਿੱਚ ਮੁਆਫ਼ੀ ਮੰਗਣੀ ਪਈ ਪਰ ਉਸ ਦੀ ਸੋਚ ਦਾ ਕੀ ? ਪੰਜਾਬ ਤੋਂ ਬਾਹਰ ਸਿੱਖਾਂ ਦੀ ਇਹ ਇਮੇਜ ਬਹੁਤ ਦੀ ਖ਼ਤਰਨਾਕ ਸੰਕੇਤ ਵੱਲ ਇਸ਼ਾਰਾ ਕਰ ਰਹੀ ਹੈ । ਇਹ ਸਿਰਫ਼ ਇੱਕ ਗ਼ਲਤ ਪਛਾਣ ਦਾ ਨਤੀਜਾ ਨਹੀਂ ਬਲਕਿ ਇਸ ਗ਼ਲਤ ਸੋਚ ਦਾ ਨਤੀਜਾ ਹੈ ਜੋ ਸੰਕੇਤ ਦੇ ਰਹੀ ਹੈ ਕੀ ਪੰਜਾਬ ਤੋਂ ਬਾਹਰ ਕਿਸ ਤਰ੍ਹਾਂ ਦੀ ਸਿੱਖਾਂ ਦੀ ਇਮੇਜ ਕਾਇਮ ਕੀਤੀ ਜਾ ਰਹੀ ਹੈ ।

ਸਿੱਖਾਂ ਨੂੰ ਲੈ ਕੇ ਬਣਾਈ ਗਈ ਇਹ ਸੋਚ 80 ਅਤੇ 90 ਦੇ ਦਹਾਕੇ ਦੀ ਵੀ ਕਿਧਰੇ ਨਾ ਕਿਧਰੇ ਯਾਦ ਦਿਵਾਉਂਦੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ‘ਤੇ ਲਿਖੀ ਕਿਤਾਬ “Story of an Escape” ਵਿੱਚ ਵੀ ਇਸੇ ਭਿਆਨਕ ਸੋਚ ਦਾ ਜ਼ਿਕਰ ਕੀਤਾ ਸੀ । ਉਨ੍ਹਾਂ ਨੇ ਦੱਸਿਆ ਕਿ 1994 ਵਿੱਚ ਜਦੋਂ ਉਹ ਸਿਆਸਤ ਤੋਂ ਪਰੇਸ਼ਾਨ ਹੋ ਗਏ ਸਨ ਤਾਂ ਉਨ੍ਹਾਂ ਨੇ ਭੇਸ ਬਦਲ ਦੇ ਆਮ ਸਿੱਖ ਵਾਂਗ ਟਰੱਕ ਅਤੇ ਬੱਸਾਂ ਵਿੱਚ ਘੁੰਮਣਾ ਸ਼ੁਰੂ ਕੀਤਾ । ਇਸ ਦੌਰਾਨ ਲਖਨਊ ਪੁਲਿਸ ਨੇ ਉਨ੍ਹਾਂ ਨੂੰ ਦਹਿਸ਼ਤਗਰਦ ਸਮਝ ਕੇ ਫੜ ਲਿਆ। ਹਾਲਾਂਕਿ ਬਾਅਦ ਵਿੱਚੋਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਜਦੋਂ ਉਨ੍ਹਾਂ ਦੀ ਅਸਲੀ ਪਛਾਣ ਸਾਹਮਣੇ ਆਈ । ਪਰ ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਸਿੱਖਾਂ ਨੂੰ ਦੇਸ਼ ਵਿੱਚ ਕਿਸ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ ਇਸ ਨੂੰ ਵੇਖ ਕੇ ਉਨ੍ਹਾਂ ਨੂੰ ਬਹੁਤ ਹੀ ਅਫ਼ਸੋਸ ਹੋਇਆ। ਸਿੱਧੂ ਮੂਸੇਵਾਲਾ ਦੀ ਘਟਨਾ ਤੋਂ ਬਾਅਦ ਵੀ ਇੱਕ ਵਾਰ ਮੁੜ ਤੋਂ ਇਹ ਸੋਚ ਉਜਾਗਰ ਹੋਈ ਹੈ । ਸਿੱਖਾਂ ਦੀ ਸਿਰਮੌਰ ਸੰਸਥਾ ਕਹਾਉਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਇਸ ਬਾਰੇ ਗੰਭੀਰਤਾ ਦੇ ਨਾਲ ਸੋਚਣਾ ਹੋਵੇਗਾ ।