ਬਿਉਰੋ ਰਿਪੋਰਟ : ਜ਼ਮੀਨ ਘੁਟਾਲੇ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਈਡੀ ਦੀ ਹਿਰਾਸਤ ਵਿੱਚ ਰਾਜਭਵਨ ਅਸਤੀਫਾ ਦੇਣ ਲਈ ਪਹੁੰਚੇ। ਹੁਣ ਮੰਤਰੀ ਚੰਪਈ ਸੋਰੇਨ ਝਾਰਖੰਡ ਦੇ ਅਗਲੇ ਮੁੱਖ ਮੰਤਰੀ ਹੋਣਗੇ। ਮਹਾਗਠਜੋੜ ਦੇ ਵਿਧਾਇਕ ਰਾਜਪਾਲ ਨੂੰ ਮਿਲਣ ਪਹੁੰਚੇ । ਹੇਮੰਤ ਸੋਰੇਨ ਨੂੰ ਈਡੀ ਨੇ 10 ਵਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨੋਟਿਸ ਭੇਜਿਆ ਸੀ ਪਰ ਉਹ ਸਿਰਫ ਇੱਕ ਵਾਰ 20 ਜਨਵਰੀ ਨੂੰ ਪੇਸ਼ ਹੋਏ ਸਨ । ਪਹਿਲਾਂ ਚਰਚਾ ਸੀ ਕਿ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠ ਸਕਦੀ ਹੈ ਪਰ ਘਰੇਲੂ ਖਿੱਚੋਤਾਣ ਦੀ ਵਜ੍ਹਾ ਕਰਕੇ ਇਹ ਨਹੀਂ ਹੋ ਸਕਿਆ ।
ਕੌਣ ਹਨ ਚੰਪਈ ਸੋਰੇਨ ?
ਚੰਪਈ ਸੋਰੇਨ ਇਸ ਵਕਤ ਝਾਰਖੰਡ ਦੇ ਟਰਾਂਸਪੋਰਟ ਮੰਤਰੀ ਹਨ। ਉਹ ਝਾਰਖੰਡ ਦੇ ਅੰਦੋਲਨ ਦੇ ਦੌਰਾਨ ਸ਼ਿਬੂ ਸੋਰੇਨ ਦੇ ਸਾਥੀ ਰਹੇ ਹਨ। 2005 ਤੋਂ ਉਹ ਸਰਾਏਕੇਲਾ ਤੋਂ ਲਗਾਤਾਰ ਵਿਧਾਇਕ ਬਣ ਦੇ ਆ ਰਹੇ ਹਨ। ਉਨ੍ਹਾਂ ਨੂੰ ਸਰਾਏਕੇਲਾ ਦਾ ਟਾਈਗਰ ਵੀ ਕਿਹਾ ਜਾਂਦਾ ਹੈ। 2005,2009 ਅਤੇ 2014 ਵਿੱਚ ਉਹ ਲਗਾਤਾਰ ਤਿੰਨ ਵਾਰ ਜਿੱਤੇ । ਜਦੋਂ ਹੇਮੰਦ ਸੋਰੇਨ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ । ਪਿਛਲੀ ਸਰਕਾਰ ਵਿੱਚ ਚੰਪਈ ਨੂੰ ਖਾਦ ਅਤੇ ਤਕਨੀਕ ਮੰਤਰੀ ਬਣਾਇਆ ਗਿਆ ਸੀ।
ਅੱਜ 7 ਅਧਿਕਾਰੀਆਂ ਦੀ ਟੀਮ ਦੁਪਹਿਰ 1:15 ਵਜੇ ਮੁੱਖ ਮੰਤਰੀ ਹਾਊਸ ਵਿੱਚ ਪਹੁੰਚੀ । ਇਸ ਤੋਂ ਪਹਿਲਾਂ 20 ਜਨਵਰੀ ਨੂੰ 7 ਘੰਟੇ ਤੱਕ ਪੁੱਛ-ਗਿੱਛ ਕੀਤੀ ਗਈ ਸੀ। ਪੁੱਛ-ਗਿੱਛ ਨੂੰ ਲੈਕੇ ਰਾਂਚੀ ਵਿੱਚ ਸੁਰੱਖਿਆ ਦੇ ਪੁੱਖਤਾ ਇੰਤਜ਼ਾਮ ਸਨ । ਇਸ ਤੋਂ ਇਲਾਵਾ ED ਦਫਤਰ ,ਰਾਜਭਵਨ ਅਤੇ ਮੁੱਖ ਮੰਤਰੀ ਨਿਵਾਸ ‘ਤੇ ਧਾਰਾ 144 ਲਾਗੂ ਸੀ ।