ਬਿਊਰੋ ਰਿਪੋਰਟ : ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਯੋ ਕਿਸ਼ਿਦਾ ਸ਼ਨਿੱਚਰਵਾਰ ਨੂੰ ਵਾਲ-ਵਾਲ ਬੱਚ ਗਏ। ਉਨ੍ਹਾਂ ਦੀ ਰੈਲੀ ਵਿੱਚ ਸਮੋਕ ਬੰਬ ਨਾਲ ਧਮਾਕਾ ਕੀਤਾ ਗਿਆ,ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਲੋਕ ਭੱਜੇ, ਸੁਰੱਖਿਆ ਮੁਲਾਜ਼ਮਾਂ ਨੇ ਫੌਰਨ PM ਨੂੰ ਸੁਰੱਖਿਅਤ ਥਾਂ ‘ਤੇ ਲੈਕੇ ਗਏ । ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਫੜ ਲਿਆ ਹੈ। 1 ਸਾਲ ਦੇ ਅੰਦਰ ਦੂਜੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਜਾਪਾਨ ਟਾਇਮਸ ਦੀ ਰਿਪੋਰਟ ਦੇ ਮੁਤਾਬਿਕ PM ਕਿਸ਼ਿਦਾ ਵਾਕਾਯਾਮਾ ਸ਼ਹਿਰ ਵਿੱਚ ਇੱਕ ਰੈਲੀ ਦੌਰਾਨ ਸਪੀਚ ਦੇ ਰਹੇ ਸਨ,ਉਹ ਇਸ ਮਹੀਨੇ ਦੇ ਅਖੀਰ ਤੱਕ ਜ਼ਿਮਨੀ ਚੋਣ ਦੇ ਲਈ ਆਪਣੀ ਪਾਰਟੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਵਿੱਚ ਭਾਸ਼ਣ ਦੇ ਰਹੇ ਸਨ। ਉਨ੍ਹਾਂ ਦੇ ਭਾਸ਼ਣ ਦੇ ਸਮੇਂ ਹੀ ਧਮਾਕਾ ਹੋਇਆ।
ਹਮਲਾਵਰ ਨੂੰ ਫੜਿਆ ।
ਘਟਨਾ ਦੇ ਕੁਝ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਇਸ ਵਿੱਚ ਲੋਕ ਭੱਜ ਦੇ ਹੋਏ ਨਜ਼ਰ ਆ ਰਹੇ ਹਨ,ਰੈਲੀ ਦੇ ਦੌਰਾਨ ਸ਼ੱਕੀ ਹਮਲਾਵਰ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਸੁਰੱਖਿਆ ਮੁਲਾਜ਼ਮ ਉਸ ਨੂੰ ਜ਼ਮੀਨ ‘ਤੇ ਡਿੱਗਾ ਕੇ ਫੜ ਲੈਂਦੇ ਹਨ । ਫਿਲਹਾਲ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ ਉਸ ਨੇ ਹਮਲਾ ਕਿਉਂ ਕੀਤਾ ? ਇਸ ਦੇ ਪਿੱਛੇ ਮਕਸਦ ਕੀ ਸੀ? ਫਿਲਹਾਲ ਹਮਲਾਵਰ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
8 ਮਹੀਨੇ ਪਹਿਲੇ ਸ਼ਿੰਜੋ ਆਬੇ ਦਾ ਰੈਲੀ ਦੌਰਾਨ ਕਤਲ ਹੋਇਆ ਸੀ
ਇਸ ਤੋਂ ਪਹਿਲਾਂ 8 ਜੁਲਾਈ 2022 ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਰੈਲੀ ਦੀ ਸਪੀਚ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਆਬੇ ਨਾਰਾ ਸ਼ਹਿਰ ਵਿੱਚ ਇਲੈਕਸ਼ਨ ਕੈਂਪੇਨ ਦੌਰਾਨ ਸਪੀਚ ਦੇ ਰਹੇ ਸਨ। 42 ਸਾਲ ਦੇ ਹਮਲਾਵਰ ਨੇ ਪਿੱਛੋ ਫਾਇਰਿੰਗ ਕੀਤੀ ਸੀ, 2 ਗੋਲੀਆਂ ਲੱਗਣ ਨਾਲ ਆਬੇ ਡਿੱਗ ਗਏ ਸਨ। ਉਨ੍ਹਾਂ ਨੂੰ ਹੈਲੀਕਾਪਟਰ ‘ਤੇ ਨਾਰਾ ਮੈਡੀਕਲ ਯੂਨੀਵਰਸਿਟੀ ਲਿਜਾਇਆ ਗਿਆ ਪਰ 6 ਘੰਟੇ ਬਾਅਦ ਵੀ ਮੈਡੀਕਲ ਟੀਮ ਉਨ੍ਹਾਂ ਨੂੰ ਬਚਾ ਨਹੀਂ ਸਕੀ ਸੀ,ਇਲਾਜ ਦੇ ਦੌਰਾਨ ਆਬੇ ਨੂੰ ਦਿਲ ਦਾ ਦੌਰਾ ਪਿਆ ਸੀ।