Punjab

CM ਮਾਨ ਦੀ ਸਖ਼ਤੀ ਬੇਅਸਰ ! ਸਰੇਆਮ ਪਿਓ-ਪੁੱਤਰ ‘ਤੇ ਚੱਲੀਆਂ ਤਾਬੜ-ਤੋੜ ਗੋਲੀਆਂ !

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਪੰਜਾਬ ਦੇ ਡੀਜੀਪੀ ਲਾਅ ਐਂਡ ਆਰਡਰ ਨੂੰ ਲੈਕੇ ਸਖਤ ਨਿਰਦੇਸ਼ ਦਿੱਤੇ ਸਨ। ਪਰ ਇਸ ਦੇ ਬਾਵਜੂਦ ਇਸ ਦਾ ਅਸਰ ਨਜ਼ਰ ਨਹੀਂ ਆ ਰਿਹਾ ਹੈ । ਜੰਡਿਆਲਾ ਗੁਰੂ ਦੇ ਘਾਹ ਮੰਡੀ ਵਿੱਚ ਬੁੱਧਵਾਰ ਰਾਤ ਪਿਓ ਪੁੱਤਰ ਨੂੰ ਸਰੇਆਮ ਗੋਲੀਆਂ ਮਾਰੀਆਂ ਗਈਆਂ । ਸਰਕਾਰੀ ਸੀਨੀਅਰ ਸਕੰਡਰੀ ਸਕੂਲ ਦੇ ਸਾਹਮਣੇ ਸਬਜ਼ੀ ਵੇਚਣ ਵਾਲੇ ਲਛਮਣ ਦਾਸ ਅਤੇ ਉਸ ਦੇ ਪੁੱਤਰ ਚਮਨ ਲਾਲ ‘ਤੇ 4 ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਸਬਜ਼ੀ ਵੇਚਣ ਵਾਲੇ ਲਛਮਣ ਦਾਸ ਦੀ ਮੌਤ ਹੋ ਗਈ ਜਦਕਿ ਉਸ ਦੇ ਪੁੱਤਰ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਦੇ ਮੁਤਾਬਿਕ 4 ਲੋਕਾਂ ਨੇ ਪਿਓ-ਪੁੱਤਰ ਨੂੰ ਗੋਲੀਆਂ ਮਾਰੀਆਂ ਹਨ,ਸਾਰੀਆਂ ਦੀ ਪੁਲਿਸ ਨੇ ਪੱਛਾਣ ਕਰ ਲਈ ਹੈ । ਦਰਅਸਲ ਕਿਸੇ ਗੱਲ ਨੂੰ ਲੈਕੇ ਪੁੱਤਰ ਚਮਨ ਲਾਲ ਨਾਲ ਚਾਰ ਲੋਕਾਂ ਦੀ ਬਹਿਸ ਹੋਈ ਅਤੇ ਵੇਖ ਦੇ ਹੀ ਵੇਖ ਦੇ ਝਗੜਾ ਵੱਧ ਗਿਆ। ਚਾਰੋ ਲੋਕਾਂ ਨੇ ਚਮਨ ਲਾਲ ‘ਤੇ ਹਮਲਾ ਕਰ ਦਿੱਤਾ,ਪਿੱਤਾ ਲਛਮਣ ਦਾਸ ਜਦੋਂ ਬਚਾਉਣ ਦੇ ਲਈ ਆਇਆ ਤਾਂ ਮੁਲਜ਼ਮਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਲਛਮਣ ਦਾਸ ਨੂੰ ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ ਜਦਕਿ ਪੁੱਤਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਉਸ ਨੇ ਬਿਆਨ ਪੁਲਿਸ ਨੇ ਦਰਜ ਕਰ ਲਏ ਹਨ ਅਤੇ ਮੁਲਜ਼ਮਾਂ ਦੇ ਨਾਂ ਨਾਲ ਪਰਚਾ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਟੀਮਾਂ ਬਣਾਇਆ ਗਈਆਂ ਹਨ।