The Khalas Tv Blog India ਗੈਂਗਸਟਰ ਦੀ ਦਿਨ-ਦਿਹਾੜੇ ਜੀਵਨ ਲੀਲ੍ਹਾ ਕੀਤੀ ਸਮਾਪਤ, 14 ਦਿਨ ਪਹਿਲਾਂ ਜੇਲ੍ਹ ਤੋਂ ਹੋਇਆ ਸੀ ਰਿਹਾਅ
India

ਗੈਂਗਸਟਰ ਦੀ ਦਿਨ-ਦਿਹਾੜੇ ਜੀਵਨ ਲੀਲ੍ਹਾ ਕੀਤੀ ਸਮਾਪਤ, 14 ਦਿਨ ਪਹਿਲਾਂ ਜੇਲ੍ਹ ਤੋਂ ਹੋਇਆ ਸੀ ਰਿਹਾਅ

Jamshedpur Gangster murdered

ਗੈਂਗਸਟਰ ਦੀ ਦਿਨ-ਦਿਹਾੜੇ ਜੀਵਨ ਲੀਲ੍ਹਾ ਕੀਤੀ ਸਮਾਪਤ, 14 ਦਿਨ ਪਹਿਲਾਂ ਜੇਲ੍ਹ ਤੋਂ ਹੋਇਆ ਸੀ ਰਿਹਾਅ

ਜਮਸ਼ੇਦਪੁਰ : ਦਿਨ-ਦਿਹਾੜੇ ਇੱਕ ਗੈਂਗਸਟਰ ਦੀ ਗੋ ਲੀਆਂ ਮਾ ਰ ਕੇ ਜੀਵਨ ਲੀਲ੍ਹਾ ਸਮਾਪਤ ਕਰ ਦਿੱਤੀ। ਇਹ ਘਟਨਾ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਟੈਲਕੋ ਥਾਣਾ ਖੇਤਰ ਦੇ ਸਬੂਜ ਕਲਿਆਣ ਸੰਘ ਦੇ ਪੂਜਾ ਪੰਡਾਲ ਵਿਖੇ ਵਾਪਰੀ। ਅਣਪਛਾਤੇ ਅਪਰਾਧੀਆਂ ਨੇ ਰਣਜੀਤ ਸਿੰਘ ‘ਤੇ ਕਈ ਗੋਲੀਆਂ ਚਲਾਈਆਂ, ਜਿਸ ਵਿੱਚ ਰਣਜੀਤ ਸਿੰਘ ਨੂੰ ਤਿੰਨ ਗੋਲੀਆਂ ਲੱਗੀਆਂ। ਰਣਜੀਤ ਨੂੰ ਤੁਰੰਤ ਟੀਐਮਐਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਣਕਾਰੀ ਅਨੁਸਾਰ ਰਣਜੀਤ ਸਿੰਘ 20 ਸਤੰਬਰ ਨੂੰ ਹੀ ਜੇਲ੍ਹ ਤੋਂ ਬਾਹਰ ਆਇਆ ਸੀ। ਰਣਜੀਤ ਗੋਲਮੁੜੀ ਦਾ ਰਹਿਣ ਵਾਲਾ ਹੈ। ਪੰਡਾਲ ਦੇ ਅੰਦਰ ਉਹ ਸਬੁਜ ਸੰਘ ਦੇ ਕੁਝ ਨੌਜਵਾਨਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਬਦਮਾਸ਼ਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਸਰਦਾਰੀ ਦੀ ਲੜਾਈ ‘ਚ ਕਤਲ ਹੋਇਆ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਐਸਪੀ (ਸਿਟੀ) ਵਿਜੇ ਸ਼ੰਕਰ ਨੇ ਦੱਸਿਆ ਕਿ ਰਣਜੀਤ ਸਿੰਘ ਕਰੀਬ 15 ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਸੀ। ਰਣਜੀਤ ਸਿੰਘ ਟੈਲਕੋ ਏਰੀਏ ਵਿੱਚ ਇੱਕ ਪੰਡਾਲ ਵਿੱਚ ਸੀ ਅਤੇ ਉਸ ਦੀ 12 ਸਾਲਾ ਧੀ ਨੇੜੇ ਹੀ ਇੱਕ ਕਾਰ ਵਿੱਚ ਬੈਠੀ ਸੀ ਜਦੋਂ ਦੋ ਮੋਟਰਸਾਈਕਲਾਂ ’ਤੇ ਸਵਾਰ ਕੁਝ ਨਕਾਬਪੋਸ਼ ਵਿਅਕਤੀ ਉਸ ਕੋਲ ਆਏ ਅਤੇ ਉਸ ਦੇ ਪਿਤਾ ਬਾਰੇ ਪੁੱਛਿਆ ਅਤੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਸ ਨੇ ਰੌਲਾ ਪਾਇਆ ਤਾਂ ਰਣਜੀਤ ਸਿੰਘ ਕਾਰ ਦੇ ਨੇੜੇ ਪਹੁੰਚ ਗਿਆ ਅਤੇ ਉਨ੍ਹਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਜ਼ਖਮੀ ਹਾਲਤ ਵਿਚ ਟਾਟਾ ਮੇਨ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੇ ਸਰੀਰ ‘ਤੇ ਤਿੰਨ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਇਸ ਹਮਲੇ ‘ਚ ਉਸ ਦੀ ਬੇਟੀ ਵਾਲ-ਵਾਲ ਬਚ ਗਈ।
ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਸ਼ੂਟਰਾਂ ਨੂੰ ਗੋਲੀਬਾਰੀ ਕਰਦੇ ਹੋਏ ਦੇਖਿਆ ਪਰ ਡਰ ਕਾਰਨ ਕੋਈ ਵੀ ਪੁਲਸ ਦੇ ਸਾਹਮਣੇ ਨਹੀਂ ਆ ਰਿਹਾ। ਕਮੇਟੀ ਵੱਲੋਂ ਧਾਰਮਿਕ ਸਥਾਨਾਂ ਦੇ ਅੰਦਰ ਅਤੇ ਆਲੇ-ਦੁਆਲੇ 16 ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਇਸ ਤੋਂ ਇਲਾਵਾ ਭੀੜ ਅਤੇ ਅਮਨ-ਕਾਨੂੰਨ ਨੂੰ ਕੰਟਰੋਲ ਕਰਨ ਲਈ ਸਥਾਨਕ ਪੁਲੀਸ ਸਟੇਸ਼ਨ ਵੱਲੋਂ ਪੂਜਾ ਸਥਾਨ ’ਤੇ ਅੱਧੀ ਦਰਜਨ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਬਾਅਦ ਵੀ ਗੋਲੀਬਾਰੀ ਅਤੇ ਹੱਤਿਆ ਸੁਰੱਖਿਆ ਪੱਖੋਂ ਵੱਡੀ ਖਾਮੀ ਹੈ। ਜਿਸ ਇਲਾਕੇ ‘ਚ ਰਣਜੀਤ ਦਾ ਕਤਲ ਹੋਇਆ ਸੀ, ਉਹ ਕੈਮਰੇ ਦੀ ਰੇਂਜ ਤੋਂ ਬਾਹਰ ਸੀ, ਜਿਸ ਕਾਰਨ ਗੋਲੀ ਚਲਾਉਣ ਵਾਲੇ ਕੈਮਰੇ ‘ਚ ਕੈਦ ਨਹੀਂ ਹੋ ਸਕੇ। ਸ਼ੂਟਰਾਂ ਨੂੰ ਪਤਾ ਸੀ ਕਿ ਘਟਨਾ ਸਥਾਨ ਕੈਮਰੇ ਦੀ ਰੇਂਜ ਵਿੱਚ ਨਹੀਂ ਸੀ।

Exit mobile version