India

ਗਰੀਬ ਕਿਸਾਨ ਦੇ ਮੁੰਡੇ ਨੇ ਮਿਹਨਤ ਨਾਲ ਕੀਤਾ ਅਜਿਹਾ ਕਮਾਲ, ਚਾਰੇ ਪਾਸਿਓਂ ਮਿਲੀ ਸ਼ਾਬਾਸ਼ੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਜੰਮੂ-ਕਸ਼ਮੀਰ ਦੇ ਊਧਮਪੁਰ ਦੇ ਰਹਿਣ ਵਾਲੇ ਹੋਣਹਾਰ ਕਿਸਾਨ ਦੇ ਪੁੱਤਰ ਮਨਦੀਪ ਸਿੰਘ ਨੇ ਆਪਣੇ ਮਾਪਿਆਂ ਦੀਆਂ ਆਸਾਂ ਦਾ ਮੁੱਲ ਮੋੜ ਦਿੱਤਾ ਹੈ।ਮਨਦੀਪ ਨੇ ਜੰਮੂ ਕਸ਼ਮੀਰ ਬੋਰਡ ਪ੍ਰੀਖਿਆਵਾਂ ਵਿੱਚ ਟੌਪ ਕਰਦਿਆਂ 10ਵੀਂ ਜਮਾਤ ਵਿੱਚ 98.6 ਫੀਸਦੀ ਅੰਕ ਹਾਸਿਲ ਕੀਤੇ ਹਨ। ਏਐੱਨਆਈ ਦੀ ਖਬਰ ਮੁਤਾਬਿਕ ਤਾਲਾਬੰਦੀ ਦੌਰਾਨ ਪੜ੍ਹਾਈ ਵਿੱਚ ਉਸਦੇ ਭਰਾ ਨੇ ਵੀ ਮਦਦ ਕੀਤੀ ਹੈ। ਉਸਨੇ ਦੱਸਿਆ ਕਿ ਅਮਰੋਹ ਵਿੱਚ ਬਿਜਲੀ ਦੀ ਕਿੱਲਤ ਬਣੀ ਰਹਿੰਦੀ ਹੈ। ਆਨਲਾਈਨ ਜਮਾਤ ਦਾ ਵੀ ਪ੍ਰਬੰਧ ਨਹੀਂ ਸੀ। ਇਸਦੇ ਬਾਵਜੂਦ ਉਸਨੇ ਪੂਰੇ ਮਨ ਨਾਲ ਤਿਆਰੀ ਕੀਤੀ ਹੈ।

ਜੰਮੂ-ਕਸ਼ਮੀਰ ਦੇ ਜਿਲ੍ਹਾ ਊਧਮਪੁਰ ਦੇ ਰਾਮਨਗਰ ਤਹਿਸੀਲ ਦੇ ਇੱਕ ਸੁਦੂਰ ਪਿੰਡ ਅਮਰੋਹ ਦੇ ਮਨਦੀਪ ਨੇ ਜੋਨ ਕੁਲਵੰਤਾ ਦੇ ਸਰਕਾਰੀ ਹਾਈ ਸਕੂਲ ਪਡਰਖਾ ਵਿਚ ਪੜ੍ਹਾਈ ਕੀਤੀ ਹੈ। ਮਨਦੀਪ ਦੇ ਪਿਤਾ ਖੇਤੀਬਾੜੀ ਕਰਦੇ ਹਨ ਤੇ ਮਾਂ ਘਰ ਦਾ ਕੰਮ ਸੰਭਾਲਦੀ ਹੈ। ਮਨਦੀਪ ਨੇ ਕਿਹਾ ਕਿ ਤਾਲਾਬੰਦੀ ਵਿੱਚ ਕਈ ਸਮੱਸਿਆਵਾਂ ਕਾਰਨ ਵੀ ਉਸਨੇ ਬਹੁਤ ਪੜ੍ਹਾਈ ਕੀਤੀ ਹੈ।