ਬਿਉਰੋ ਰਿਪੋਰਟ : ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਬੁੱਧਵਾਰ ਨੂੰ ਦਹਿਸ਼ਤਗਰਦਾ ਦੇ ਨਾਲ ਮੁੱਠਭੇੜ ਵਿੱਚ ਫੌਜ ਦਾ 2 ਅਫਸਰ ਸਮੇਤ 4 ਜਵਾਨ ਸ਼ਹੀਦ ਹੋ ਗਏ ਹਨ । ਸੂਤਰਾਂ ਦੇ ਮੁਤਾਬਿਕ ਜਾਨ ਗਵਾਉਣ ਵਾਲਾ ਅਫਸਰ ਮੇਜਰ ਹੈ। ਹਾਲਾਂਕਿ ਫੌਜ ਦੇ ਵੱਲੋਂ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ । ਨਿਊਜ਼ ਏਜੰਸੀ ANI ਦੇ ਮੁਤਾਬਿਕ ਧਰਮਸਾਲ ਦੇ ਬਾਜੀਮਾਲ ਇਲਾਕੇ ਵਿੱਚ ਬੁੱਧਵਾਰ ਨੂੰ ਦਹਿਸ਼ਤਗਰਦ ਲੁੱਕੇ ਹੋਏ ਸਨ । ਇਤਲਾਹ ਮਿਲ ਦੇ ਹੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਸਰਚ ਆਪਰੇਸ਼ਨ ਚਲਾਇਆ । ਇਸੇ ਦੌਰਾਨ ਜੰਗਲ ਵਿੱਚ ਲੁੱਕੇ ਦਹਿਸ਼ਤਗਰਦਾਂ ਨੇ ਉਨ੍ਹਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ । ਜਿੱਥੇ 2 ਦਹਿਸ਼ਤਗਰਦਾਂ ਦੇ ਲੁੱਕੇ ਹੋਣ ਦੀ ਖਬਰ ਸੀ । ਫਿਲਹਾਲ ਐਨਕਾਉਂਟਰ ਜਾਰੀ ਹੈ ।
ਸ਼੍ਰੀ ਨਗਰ ਵਿੱਚ ਲਸ਼ਕਰ ਦੇ 2 ਦਹਿਸ਼ਤਗਰਦ ਗ੍ਰਿਫਤਾਰ
ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿੱਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤਾਇਬਾ ਦੇ 2 ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਤੋਂ 2 ਪਸਤੌਲ,4 ਮੈਗਜੀਨ,2 ਫਿਲਰ ਮੈਗਜੀਨ ਅਤੇ 8 ਗ੍ਰੇਨੇਡ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਹੈ ਕਿ ਦੋਵੇ ਦਹਿਸ਼ਤਗਰਦਾਂ ਨੂੰ 21 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਮੁਮਤਾਜ ਅਹਿਮਦ ਜੋਨ ਅਤੇ ਜਹਾਂਗੀਰ ਅਹਿਮ ਲੋਨ ਕੁਪਵਾੜਾ ਦੇ ਤੇਹਗਾਮ ਦੇ ਰਹਿਣ ਵਾਲੇ ਹਨ ।