India

ਜੰਮੂ-ਕਸ਼ਮੀਰ ’ਚ ਭਾਜਪਾ ਦੀ ਤੀਜੀ ਸੂਚੀ ਜਾਰੀ! ਕੱਲ੍ਹ ਵਾਪਸ ਲਈ ਸੂਚੀ ’ਚੋਂ ਇੱਕ ਉਮੀਦਵਾਰ ਬਦਲਿਆ, ਨੈਸ਼ਨਲ ਕਾਨਫਰੰਸ ਨੇ ਵੀ 32 ਹੋਰ ਉਮੀਦਵਾਰ ਐਲਾਨੇ

ਬਿਉਰੋ ਰਿਪੋਰਟ: ਭਾਜਪਾ ਨੇ ਅੱਜ ਮੰਗਲਵਾਰ (27 ਅਗਸਤ) ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਕੁੱਲ 29 ਨਾਮ ਹਨ। ਪਾਰਟੀ ਨੇ ਪਹਿਲੀ ਸੂਚੀ ਵਿੱਚ 15 ਅਤੇ ਦੂਜੀ ਸੂਚੀ ਵਿੱਚ ਇੱਕ ਨਾਮ ਦਾ ਐਲਾਨ ਕੀਤਾ ਸੀ। ਦਵਿੰਦਰ ਸਿੰਘ ਰਾਣਾ ਨਗਰੋਟਾ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਸ਼੍ਰੀਮਾਤਾ ਵੈਸ਼ਨੋ ਦੇਵੀ ਸੀਟ ਤੋਂ ਉਮੀਦਵਾਰ ਬਦਲਿਆ ਗਿਆ ਹੈ।

ਵੇਖੋ ਸੂਚੀ-

ਯਾਦ ਰਹੇ ਭਾਜਪਾ ਨੇ 26 ਅਗਸਤ ਨੂੰ ਉਮੀਦਵਾਰਾਂ ਦੀਆਂ 3 ਸੂਚੀਆਂ ਜਾਰੀ ਕੀਤੀਆਂ ਸਨ। ਇਸ ਵਿੱਚ ਤੀਜੇ ਪੜਾਅ ਦੇ 44 ਉਮੀਦਵਾਰਾਂ ਦੇ ਨਾਂ ਸਨ, ਪਰ ਥੋੜ੍ਹੇ ਸਮੇਂ ਵਿੱਚ ਹੀ ਇਸ ਨੂੰ ਮਿਟਾ ਦਿੱਤਾ ਗਿਆ। ਪਹਿਲੀ ਸੂਚੀ ਆਉਂਦੇ ਹੀ ਜੰਮੂ ਭਾਜਪਾ ਦਫ਼ਤਰ ਵਿੱਚ ਵਰਕਰਾਂ ਦਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ। ਕਾਰਕੁਨਾਂ ਨੇ ਕਿਹਾ ਕਿ ਪਾਰਟੀ ਨੇ ਪੈਰਾਸ਼ੂਟ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਤੋਂ ਬਾਅਦ ਪ੍ਰਦੇਸ਼ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਆਪਣੇ ਕੈਬਿਨ ’ਚ ਗਏ ਅਤੇ ਦਰਵਾਜ਼ਾ ਬੰਦ ਕਰ ਦਿੱਤਾ। ਮਾਮਲਾ ਹਾਈਕਮਾਨ ਤੱਕ ਪਹੁੰਚ ਗਿਆ ਸੀ।

ਫਿਰ ਪਹਿਲੀ ਸੂਚੀ ਜਾਰੀ ਹੋਣ ਤੋਂ ਦੋ ਘੰਟੇ ਬਾਅਦ 12 ਵਜੇ ਇਕ ਹੋਰ ਸੂਚੀ ਆਈ, ਜਿਸ ਵਿਚ ਪਹਿਲੇ ਪੜਾਅ ਦੇ 15 ਉਮੀਦਵਾਰਾਂ ਦੇ ਨਾਂ ਹੀ ਸਨ। ਇਸ ਤੋਂ ਬਾਅਦ ਦੁਪਹਿਰ 2.45 ਵਜੇ ਇਕ ਹੋਰ ਲਿਸਟ ਆਈ। ਇਸ ਵਿੱਚ ਇੱਕ ਹੀ ਨਾਮ ਸੀ। ਕੋਂਕਰਨਾਗ ਤੋਂ ਚੌਧਰੀ ਰੌਸ਼ਨ ਹੁਸੈਨ ਦੇ ਨਾਂ ਦਾ ਐਲਾਨ ਕੀਤਾ ਗਿਆ।

ਨੈਸ਼ਨਲ ਕਾਨਫਰੰਸ ਨੇ ਵੀ ਦੂਜੀ ਲਿਸਟ ਕੀਤੀ ਜਾਰੀ

ਨੈਸ਼ਨਲ ਕਾਨਫਰੰਸ (NC) ਨੇ ਵੀ ਅੱਜ 27 ਅਗਸਤ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ 32 ਨਾਮ ਹਨ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਗੰਦਰਬਲ ਤੋਂ ਅਤੇ ਤਨਵੀਰ ਸਾਦਿਕ ਜਦੀਬਲ ਸੀਟ ਤੋਂ ਚੋਣ ਲੜਨਗੇ।

ਵੇਖੋ ਲਿਸਟ –

ਪਾਰਟੀ ਨੇ 26 ਅਗਸਤ ਨੂੰ 18 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਪਾਰਟੀ ਹੁਣ ਤੱਕ 50 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਜਦਕਿ ਇਕ ਨਾਂ ਦਾ ਐਲਾਨ ਹੋਣਾ ਬਾਕੀ ਹੈ।

ਰਾਜ ਵਿੱਚ ਐਨਸੀ ਅਤੇ ਕਾਂਗਰਸ ਦਾ ਗਠਜੋੜ ਹੈ। 90 ਸੀਟਾਂ ’ਚੋਂ ਨੈਸ਼ਨਲ ਕਾਨਫਰੰਸ 51 ਸੀਟਾਂ ’ਤੇ ਅਤੇ ਕਾਂਗਰਸ 32 ਸੀਟਾਂ ’ਤੇ ਚੋਣ ਲੜ ਰਹੀ ਹੈ। 5 ਸੀਟਾਂ ’ਤੇ ਦੋਸਤਾਨਾ ਮੁਕਾਬਲਾ ਹੋਵੇਗਾ। ਸੀਪੀਆਈ (ਐਮ) ਅਤੇ ਪੈਂਥਰਜ਼ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ। ਸੂਬੇ ਵਿੱਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਚੋਣਾਂ ਹੋਣਗੀਆਂ। ਨਤੀਜਾ 4 ਅਕਤੂਬਰ ਨੂੰ ਆਵੇਗਾ।