ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਨੈਸ਼ਨਲ ਕਾਨਫਰੰਸ (ਐਨਸੀ) ਅਤੇ ਕਾਂਗਰਸ ਗੱਠਜੋੜ ਸਰਕਾਰ ਬਣਾਉਣ ਜਾ ਰਹੇ ਹਨ। ਗਠਜੋੜ ਨੂੰ 48 ਸੀਟਾਂ ਮਿਲੀਆਂ ਹਨ। ਨੈਸ਼ਨਲ ਕਾਨਫਰੰਸ ਨੂੰ 42 ਅਤੇ ਕਾਂਗਰਸ ਨੂੰ 6 ਸੀਟਾਂ ਮਿਲੀਆਂ ਹਨ।
ਦੂਜੇ ਪਾਸੇ ਭਾਜਪਾ ਨੇ 29 ਸੀਟਾਂ ਜਿੱਤੀਆਂ ਹਨ। ਪੀਡੀਪੀ ਨੂੰ 3 ਸੀਟਾਂ ਮਿਲੀਆਂ ਹਨ। ਇੱਕ-ਇੱਕ ਸੀਟ ਆਮ ਆਦਮੀ ਪਾਰਟੀ, ਜੇਪੀਸੀ ਅਤੇ ਸੀਪੀਆਈ (ਐਮ) ਨੂੰ ਮਿਲੀ। 7 ਆਜ਼ਾਦ ਉਮੀਦਵਾਰ ਵੀ ਜਿੱਤੇ ਹਨ। 90 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਦਾ ਅੰਕੜਾ 46 ਹੈ।
ਇਸ ਦੌਰਾਨ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਉਮਰ ਅਬਦੁੱਲਾ ਨੇ ਦੋ ਸੀਟਾਂ (ਬਡਗਾਮ ਅਤੇ ਗੰਦਰਬਲ) ’ਤੇ ਚੋਣ ਲੜੀ ਅਤੇ ਦੋਵੇਂ ਹੀ ਸੀਟਾਂ ਜਿੱਤੀਆਂ ਹਨ।
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਮੁਫਤੀ ਸ਼੍ਰੀਗੁਫਵਾੜਾ-ਬਿਜਬੇਹਾਰਾ ਸੀਟ ਤੋਂ ਹਾਰ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਲੋਕਾਂ ਦਾ ਫੈਸਲਾ ਸਵੀਕਾਰ ਕਰਦੀ ਹਾਂ। ਦੂਜੇ ਪਾਸੇ ਨੌਸ਼ਹਿਰਾ ਸੀਟ ਤੋਂ ਹਾਰਨ ਤੋਂ ਬਾਅਦ ਰਵਿੰਦਰ ਰੈਨਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਜੰਮੂ-ਕਸ਼ਮੀਰ ’ਚ 18 ਸਤੰਬਰ ਤੋਂ 1 ਅਕਤੂਬਰ ਤੱਕ 3 ਪੜਾਵਾਂ ’ਚ 63.88 ਫੀਸਦੀ ਵੋਟਿੰਗ ਹੋਈ। 10 ਸਾਲ ਪਹਿਲਾਂ 2014 ’ਚ ਹੋਈਆਂ ਚੋਣਾਂ ’ਚ 65 ਫੀਸਦੀ ਵੋਟਿੰਗ ਹੋਈ ਸੀ। ਇਸ ਵਾਰ 1.12% ਘੱਟ ਵੋਟਿੰਗ ਹੋਈ।
#WATCH | Former Delhi CM and AAP National Convenor Arvind Kejriwal spoke and congratulated the newly elected AAP MLA from Doda, Mehraj Malik.
(Source: AAP) pic.twitter.com/VsI1YJxuqd— ANI (@ANI) October 8, 2024
ਅਰਵਿੰਦ ਗੁਪਤਾ ਨੇ ਕਾਂਗਰਸ ਦੇ ਮਨਮੋਹਨ ਸਿੰਘ ਨੂੰ 21360 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।
डोडा से आम आदमी पार्टी के उम्मीदवार मेहराज मलिक द्वारा बीजेपी को हराकर शानदार जीत हासिल करने के लिए बहुत बहुत बधाई। आप बहुत अच्छा चुनाव लड़े।
पांचवें राज्य में MLA बनने पर पूरी आम आदमी पार्टी को बधाई।— Arvind Kejriwal (@ArvindKejriwal) October 8, 2024
ਫਾਰੂਕ ਅਬਦੁੱਲਾ ਨੇ ਕਿਹਾ, “ਲੋਕਾਂ ਨੇ ਆਪਣਾ ਫਤਵਾ ਦਿੱਤਾ ਹੈ, ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ 5 ਅਗਸਤ ਨੂੰ ਲਏ ਗਏ ਫੈਸਲੇ ਨੂੰ ਸਵੀਕਾਰ ਨਹੀਂ ਕਰਦੇ... ਉਮਰ ਅਬਦੁੱਲਾ ਮੁੱਖ ਮੰਤਰੀ ਹੋਣਗੇ।”#WATCH | Srinagar, J&K | National Conference chief Farooq Abdullah says, "People have given their mandate, they have proven that they don't accept the decision that was taken on August 5...Omar Abdullah will be the chief minister." pic.twitter.com/qiTUaFz7zd
— ANI (@ANI) October 8, 2024
ਡੋਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿਰਾਜ ਮਲਿਕ ਚੋਣ ਜਿੱਤੇ
#WATCH | National Conference workers and supporters in Anantnag celebrate as the JKNC-Congress alliance has crossed the majority mark in the #JammuKashmirElections2024 pic.twitter.com/oiTs8XNb50
— ANI (@ANI) October 8, 2024
ਨੌਸ਼ਹਿਰਾ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਸੁਰਿੰਦਰ ਚੌਧਰੀ ਨੇ ਭਾਜਪਾ ਦੇ ਰਵਿੰਦਰ ਰੈਨਾ ਨੂੰ ਹਰਾਇਆ।
ਕੁਪਵਾੜਾ ਤੋਂ ਪੀਡੀਪੀ ਉਮੀਦਵਾਰ ਮੁਹੰਮਦ ਫਯਾਜ਼ ਮੀਰ ਚੋਣ ਜਿੱਤੇ।
ਬਸੋਹਲੀ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਲਾਲ ਸਿੰਘ ਹਾਰ ਗਏ ਹਨ। ਇੱਥੇ ਭਾਜਪਾ ਦੇ ਦਰਸ਼ਨ ਕੁਮਾਰ ਕਰੀਬ 16 ਹਜ਼ਾਰ ਵੋਟਾਂ ਨਾਲ ਜੇਤੂ ਰਹੇ ਹਨ। ਚੌਧਰੀ ਲਾਲ ਸਿੰਘ ਨੇ 2014 ਵਿੱਚ ਭਾਜਪਾ ਤੋਂ ਚੋਣ ਲੜੀ ਸੀ ਅਤੇ ਜਿੱਤੇ ਵੀ ਸਨ, ਪਰ ਇਸ ਵਾਰ ਕਾਂਗਰਸ ਵੱਲੋਂ ਚੋਣ ਲੜਦਿਆਂ ਹਾਰ ਗਏ ਹਨ।
ਹਜ਼ਰਤਬਾਲ ਵਿਧਾਨ ਸਭਾ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਸਲਾਮ ਸਾਗਰ ਨੇ ਜਿੱਤ ਦਰਜ ਕਰ ਲਈ ਹੈ। ਉਨ੍ਹਾਂ ਨੇ PDP ਦੇ ਸੀਨੀਅਰ ਨੇਤਾ ਆਸੀਆ ਨਕਸ਼ ਨੂੰ ਹਰਾ ਦਿੱਤਾ ਹੈ।
ਗੁਰੇਜ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਨਜ਼ੀਰ ਅਹਿਮਦ ਖ਼ਾਨ 1049 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਹੁਣ ਤੱਕ ਆਏ ਰੁਝਾਨਾਂ ਮੁਤਾਬਕ ਨੈਸ਼ਨਲ ਕਾਨਫਰੰਸ ਪਾਰਟੀ ਰੁਝਾਨਾਂ ’ਚ ਅੱਗੇ ਚੱਲ ਰਹੀ ਹੈ।
ਇਸ ਨੂੰ ਵੇਖਦਿਆਂ ਪਾਰਟੀ ਦੇ ਸਮਰਥਕ ਜਸ਼ਨ ਮਨਾ ਰਹੇ ਹਨ।
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨਾਂ ’ਤੇ ਜੰਮੂ-ਕਸ਼ਮੀਰ ਭਾਜਪਾ ਦੇ ਸਹਿ-ਇੰਚਾਰਜ ਆਸ਼ੀਸ਼ ਸੂਦ ਨੇ ਕਿਹਾ, '”ਲੋਕ ਜੋ ਵੀ ਫੈਸਲਾ ਲੈਣਗੇ, ਅਸੀਂ ਉਸ ਨੂੰ ਸਵੀਕਾਰ ਕਰਾਂਗੇ ਪਰ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ, ਪਰ ਅਜੇ ਬਹੁਤ ਕੁਝ ਹੋਣਾ ਬਾਕੀ ਹੈ।”#WATCH | Jammu: On J&K Assembly election result trends, Co-incharge of J&K BJP, Ashish Sood says, " Whatever will be the decision of people, we will accept it but it is too early to say something...there is a lot to happen. BJP has a lot of support from people, the way PM has… pic.twitter.com/m9kNvjvR7v
— ANI (@ANI) October 8, 2024
ਕਿਸ਼ਤਵਾੜ ਸੀਟ ਤੋਂ ਭਾਜਪਾ ਦੀ ਨੌਜਵਾਨ ਉਮੀਦਵਾਰ 29 ਸਾਲਾ ਸ਼ਗੁਨ ਪਰਿਹਾਰ ਅੱਗੇ ਚੱਲ ਰਹੀ ਹੈ। ਸ਼ਗੁਨ ਭਾਜਪਾ ਨੇਤਾ ਅਨਿਲ ਪਰਿਹਾਰ ਦੀ ਭਤੀਜੀ ਹੈ। 2008 ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਇੱਕ ਅੱਤਵਾਦੀ ਹਮਲੇ ਵਿੱਚ ਅਨਿਲ ਪਰਿਹਾਰ ਮਾਰਿਆ ਗਿਆ ਸੀ। ਇਸ ਅੱਤਵਾਦੀ ਹਮਲੇ ਵਿੱਚ ਸ਼ਗੁਨ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ।
ਉਰੀ ਵਿਧਾਨ ਸਭਾ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਸੱਜਾਦ ਸ਼ਫੀ ਅੱਗੇ ਚੱਲ ਰਹੇ ਹਨ।
ਸ਼੍ਰੀ ਮਾਤਾ ਵੈਸ਼ਨੋ ਦੇਵੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਬਲਦੇਵ ਰਾਜ ਸ਼ਰਮਾ ਅੱਗੇ ਚੱਲ ਰਹੇ ਹਨ।
ਜੂੰਮ ਦੀਆਂ 43 ਸੀਟਾਂ ਵਿੱਚੋਂ BJP -22 'ਤੇ ਅੱਗੇ