India Others

ਜੰਮੂ-ਕਸ਼ਮੀਰ ‘ਚ 3 ਜਵਾਨ ਸ਼ਹੀਦ,3 ਜਖਮੀ !

ਬਿਉਰੋ ਰਿਪੋਰਟ : ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਵੀਰਵਾਰ ਨੂੰ ਦਹਿਸ਼ਤਗਰਦਾਂ ਨੇ ਫੌਜ ਦੀਆਂ 2 ਗੱਡੀਆਂ ‘ਤੇ ਹਮਲਾ ਕਰ ਦਿੱਤਾ ਜਿਸ ਵਿੱਚ 3 ਜਵਾਨ ਸ਼ਹੀਦ ਹੋਏ ਜਦਕਿ ਤਿੰਨ ਜਖਮੀ ਹੋਏ ਹਨ । ਹੁਣ ਵੀ ਲਗਾਤਾਰ ਗੋਲੀਬਾਰੀ ਚੱਲਣ ਦੀ ਖਬਰ ਹੈ । ਇੱਕ ਮਹੀਨੇ ਦੇ ਅੰਦਰ ਇਹ ਫੌਜ ‘ਤੇ ਦੂਜਾ ਹਮਲਾ ਹੈ । ਇਸ ਤੋਂ ਪਹਿਲਾਂ 22 ਨਵੰਬਰ ਨੂੰ ਰਾਜੌਰੀ ਵਿੱਚ ਐਨਕਾਊਂਟ ਵਿੱਚ 5 ਜਵਾਨ ਸ਼ਹੀਦ ਹੋਏ ਸਨ।

ਜਾਣਕਾਰੀ ਦੇ ਮੁਤਾਬਿਕ ਹਮਲਾ ਥਾਣਾਮੰਡੀ ਸੁਰਨਕੋਟ ਰੋਡ ‘ਤੇ ਡੇਰਾ ਦੀ ਗਲੀ ਇਲਾਕੇ ਵਿੱਚ ਹੋਇਆ ਹੈ । ਗੱਡੀ ਜਵਾਨਾਂ ਨੂੰ ਲੈਕੇ ਸੁਕਨਕੋਟ ਬਫਲਿਆਜ ਜਾ ਰਹੇ ਸੀ । ਜਿੱਥੇ ਬੁੱਧਵਾਰ ਰਾਤ ਸੁਰੱਖਿਆ ਮੁਲਾਜ਼ਮਾਂ ਨੇ ਦਹਿਸ਼ਤਗਰਦਾਂ ਦੇ ਖਿਲਾਫ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ । ਅਭਿਆਨ ਵਿੱਚ ਸ਼ਾਮਲ ਸੁਰੱਖਿਆ ਬਲਾਂ ਦੇ ਨਾਲ ਫੌਜ ਦਾ ਰਾਬਤਾ ਅੱਜ ਹੋ ਸਕਿਆ । ਜਿਸ ਦੇ ਬਾਅਦ ਵਾਧੂ ਫੌਜ ਭੇਜੀ ਗਈ ।

ਜੰਮੂ-ਕਸ਼ਮੀਰ ਦੇ ਸਾਬਕਾ ਡੀਜੀਪੀ ਐੱਸਪੀ ਵੈਦ ਨੇ ਕਿਹਾ ਫੌਜ ਦੀ ਗੱਡੀ ‘ਤੇ ਹਮਲਾ ਪਾਕਿਸਤਾਨ ਦੇ ਵੱਲੋਂ ਪੂਰੀ ਪਲਾਨਿੰਗ ਦੇ ਨਾਲ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਣ ਦੇ ਬਾਅਦ ਜੋ ਬਦਲਾਅ ਹੋਇਆ ਹੈ । ਦਹਿਸ਼ਤਗਰਦ ਉਸ ਦਾ ਨੈਰੇਟਿਵ ਬਦਲਣਾ ਚਾਹੁੰਦੇ ਹਨ । ਪੁੱਛ ਦੇ ਸੁਕਰਨਕੋਟ ਇਲਾਕੇ ਵਿੱਚ 19-20 ਦਸੰਬਰ ਦੀ ਰਾਤ ਨੂੰ ਇੱਕ ਪੁਲਿਸ ਕੈਂਪ ‘ਤੇ ਧਮਾਕਾ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦਾ ਜਾਣਕਾਰੀ ਦਿੱਤੀ ਸੀ। ਧਮਾਕਾ ਇੰਨਾਂ ਤੇਜ਼ ਸੀ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਸਨ।

16 ਦਸੰਬਰ ਨੂੰ BSF ਦੇ ਸੀਨੀਅਰ ਖੁਫਿਆ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਸੀ ਕਿ ਪਾਕਿਸਤਾਨੀ ਸਰਹੱਦ ਦੇ ਕੋਲ 300 ਦਹਿਸ਼ਤਗਰਦਾਂ ਦਾ ਲਾਂਚਿੰਗ ਪੈਡ ਤਿਆਰ ਹੈ । ਇਹ ਸਾਰੇ ਜੰਮੂ-ਕਸ਼ਮੀਰ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰਨਗੇ। ਇਸੇ ਲਈ ਸਰਹੱਦ ‘ਤੇ BSF ਦੇ ਜਵਾਨ ਅਲਰਟ ‘ਤੇ ਸਨ ।