India Punjab

ਕਸ਼ਮੀਰ ਹਿੰਸਾ : ਸੁਪਿੰਦਰ ਕੌਰ ਦੀ ਅੰਤਿਮ ਯਾਤਰਾ ‘ਚ ਇਨਸਾਫ਼ ਦੇ ਨਾਅਰੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਸ਼ਮੀਰ ਵਿੱਚ ਬੀਤੇ ਦਿਨੀਂ ਦੋ ਅਧਿਆਪਕਾਂ ਦੀ ਹੱ ਤਿਆ ਕਰ ਦਿੱਤੀ ਗਈ ਸੀ। ਮ ਰਨ ਵਾਲੇ ਅਧਿਆਪਕਾਂ ਵਿੱਚ ਇੱਕ ਸਿੱਖ ਸਕੂਲ ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਇੱਕ ਕਸ਼ਮੀਰੀ ਪੰਡਿਤ ਅਧਿਆਪਕ ਦੀਪਕ ਚੰਦ ਸਨ। ਦਹਿਸ਼ਤ ਗਰਦਾਂ ਨੇ ਸਕੂਲ ਵਿੱਚ ਵੜ੍ਹ ਕੇ ਇਨ੍ਹਾਂ ਅਧਿਆਪਕਾਂ ਨੂੰ ਗੋਲੀ ਮਾਰ ਦਿੱਤੀ ਸੀ। ਅੱਜ ਸੁਪਿੰਦਰ ਕੌਰ ਨੂੰ ਹਜ਼ਾਰਾਂ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸਸਕਾਰ ਮੌਕੇ ਇਨਸਾਫ਼ ਦੇ ਲਈ (ਅਸੀਂ ਚਾਹੁੰਦੇ ਹਾਂ ਇਨਸਾਫ਼) ਨਾਅਰੇ ਵੀ ਗੂੰਜੇ ਸਨ। ਸੁਪਿੰਦਰ ਕੌਰ ਦੀ ਅੰਤਿਮ ਯਾਤਰਾ ਵਿੱਚ ਸਿੱਖ ਕੌਮ ਦੇ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਸ੍ਰੀਨਗਰ ਦੀਆਂ ਸੜਕਾਂ ਵਿੱਚ ਗੁਜ਼ਰੀ ਅੰਤਿਮ ਯਾਤਰਾ ਵਿੱਚ ਕਈ ਲੋਕ ਭਾਵੁਕ ਨਜ਼ਰ ਆਏ। ਅੰਤਿਮ ਯਾਤਰਾ ਵਿੱਚ “The Resistance Front” (TRF) ਖ਼ਿਲਾਫ਼ ਨਾਅਰੇ ਵੀ ਲਗਾਏ ਗਏ। ਜੰਮੂ -ਕਸ਼ਮੀਰ ਪੀਪਲਜ਼ ਫੋਰਮ ਨੇ ਕੱਲ੍ਹ ਸ੍ਰੀਨਗਰ ਵਿੱਚ ਅੱਤ ਵਾਦੀਆਂ ਵੱਲੋਂ ਦੋ ਅਧਿਆਪਕਾਂ ਦੀ ਹੱਤਿਆ ਨੂੰ ਲੈ ਕੇ ਪਾਕਿਸਤਾਨ ਵਿਰੁੱਧ ਜੰਮੂ ਵਿੱਚ ਰੋਸ ਪ੍ਰਦਰਸ਼ਨ ਕੀਤਾ।

ਕਿਹੜਾ ਤੱਥ ਆਇਆ ਸਾਹਮਣੇ

ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ 4 ਨਾਗਰਿਕਾਂ ਸਮੇਤ 7 ਨਾਗਰਿਕਾਂ ਦੀ ਪੰਜ ਦਿਨਾਂ ਦੇ ਅੰਦਰ ਹੱਤਿ ਆਵਾਂ ਬਾਰੇ ਹੈਰਾਨ ਕਰਨ ਵਾਲਾ ਤੱਥ ਇਹ ਹੈ ਕਿ ਪੁਲੀਸ ਨੂੰ 3 ਤੋਂ 4 ਮਹੀਨੇ ਪਹਿਲਾਂ ਦਹਿਸ਼ਤ ਗਰਦੀ ਦੀਆਂ ਇਨ੍ਹਾਂ ਸਾਜ਼ਿਸ਼ਾਂ ਦੀਆਂ ਰਿਪੋਰਟਾਂ ਮਿਲੀਆਂ ਸਨ ਪਰ ਇਸ ਦੇ ਬਾਵਜੂਦ ਇਨ੍ਹਾਂ ਮੌਤਾਂ ਨੂੰ ਰੋਕਿਆ ਨਹੀਂ ਜਾ ਸਕਿਆ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਸੁਰੱਖਿਆ ਏਜੰਸੀਆਂ ਕੋਲ ਤਿੰਨ ਮਹੀਨੇ ਤੋਂ ਵੱਧ ਸਮੇਂ ਪਹਿਲਾਂ ਕਸ਼ਮੀਰ ਘਾਟੀ ਵਿੱਚ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਮਾਰਨ ਬਾਰੇ ਪੁਖਤਾ ਜਾਣਕਾਰੀ ਸੀ।

ਚੰਨੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਸ਼੍ਰੀਨਗਰ ਦੇ ਸਰਕਾਰੀ ਸਕੂਲ ਵਿੱਚ ਅੱਤ ਵਾਦੀਆਂ ਵੱਲੋਂ ਪ੍ਰਿੰਸੀਪਲ ਅਤੇ ਘੱਟ ਗਿਣਤੀ ਨਾਲ ਸਬੰਧਤ ਇੱਕ ਅਧਿਆਪਕ ਦੀ ਬੇਰਹਿਮ ਹੱਤਿਆ ਦੀ ਮੰਦਭਾਗੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਵਿਵਾਦਗ੍ਰਸਤ ਸੂਬੇ ਵਿੱਚ ਵੱਖ-ਵੱਖ ਅੱਤ ਵਾਦੀ ਸੰਗਠਨਾਂ ਦੇ ਲਗਾਤਾਰ ਖਤਰੇ ਅਤੇ ਡਰ ਕਾਰਨ ਅਨਿਸ਼ਚਿਤਤਾ ਦੇ ਮਾਹੌਲ ਵਿੱਚ ਰਹਿ ਰਹੇ ਸੂਬੇ ਭਰ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਭਾਵੀ ਉਪਾਅ ਕਰੇ। ਉਨ੍ਹਾਂ ਨੇ ਅਜਿਹੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਤੁਰੰਤ ਸ਼ਾਂਤ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।

ਚੰਨੀ ਨੇ ਦੁਖੀ ਪਰਿਵਾਰਾਂ ਨਾਲ ਦਿਲੀ ਹਮਦਰਦੀ ਸਾਂਝੀ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਸਹਿਣ ਕਰਨ ਦਾ ਬਲ ਬਖਸ਼ੇ ਅਤੇ ਵਿਛੜੀ ਰੂਹਾਂ ਨੂੰ ਸਦੀਵੀ ਸ਼ਾਂਤੀ ਦੇਵੇ।

ਸਿਰਸਾ ਨੇ ਦਿੱਤੀ ਚਿਤਾਵਨੀ

ਜੰਮੂ ਕਸ਼ਮੀਰ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਚਿੰਤਾ ਜਤਾਉਂਦਿਆਂ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਸਿਰਸਾ ਨੇ ਕਿਹਾ ਕਿ ਇਹ ਬਹੁਤ ਵੱਡੀ ਦਹਿਸ਼ਤ ਗਰਦੀ ਵਾਲੀ ਘਟਨਾ ਹੈ, ਜਿਸ ਨੇ ਸਾਰੀ ਘਾਟੀ (Valley) ਵਿੱਚ ਸਿੱਖਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੈ। ਸਿਰਸਾ ਨੇ ਕਿਹਾ ਕਿ ਅੱਜ ਸਾਰੇ ਜ਼ਿਲ੍ਹਾ ਗੁਰਦੁਆਰਾ ਕਮੇਟੀਆਂ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸਿੱਖ ਇਮਪਲੌਇਸ ਫ਼ੌਰਮ (Sikh Employess Forum) ਨੇ ਫੈਸਲਾ ਕੀਤਾ ਹੈ ਕਿ ਸਿੱਖ ਕਰਮਚਾਰੀ ਉਦੋਂ ਤੱਕ ਕੰਮ ‘ਤੇ ਨਹੀਂ ਜਾਣਗੇ, ਜਦੋਂ ਤੱਕ ਸਰਕਾਰ ਸਿੱਖਾਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਲੈਂਦੀ।