Punjab

ਸ਼ੀਤਲ ਅੰਗੁਰਾਲ ਨੇ ਜਲੰਧਰ ਜ਼ਿਮਨੀ ਚੋਣ ਲਈ ਭਰੀ ਨਾਮਜ਼ਦਗੀ, ਪਹਿਲਾਂ ਕੱਢਿਆ ਰੋਡ ਸ਼ੋਅ

ਜਲੰਧਰ ਜ਼ਿਮਨੀ ਚੋਣ: ਜਲੰਧਰ ’ਚ 10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਰਿਟਰਨਿੰਗ ਅਫ਼ਸਰ ਅਲਕਾ ਕਾਲੀਆ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਦੀ ਨਾਮਜ਼ਦਗੀ ਲਈ। ਇਸ ਤੋਂ ਪਹਿਲਾਂ ਸ਼ੀਤਲ ਅੰਗੁਰਾਲ ਨੇ ਬਸਤੀ ਇਲਾਕੇ ਤੋਂ ਸ਼ਾਨਦਾਰ ਰੋਡ ਸ਼ੋਅ ਕੱਢਿਆ।

ਨਾਮਜ਼ਦਗੀ ਦਾਖ਼ਲ ਕਰਨ ਜਾ ਰਹੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੱਛਮੀ ਹਲਕੇ ਦਾ ਭਵਿੱਖ ਹੁਣ ਤੁਹਾਡੇ ਹੱਥਾਂ ਵਿੱਚ ਹੈ। ਕਿਹੜੀ ਸਰਕਾਰ ਦੀ ਲੋੜ ਹੈ, ਜਿਸ ਨੇ ਅੱਜ ਤੱਕ ਪੰਜਾਬ ਲਈ ਕੁਝ ਕੀਤਾ ਹੈ ਜਾਂ ਜਿਸ ਨੇ ਪਿਛਲੇ ਦਸ ਸਾਲਾਂ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।

ਅੰਗੁਰਾਲ ਨੇ ਅੱਗੇ ਕਿਹਾ- ‘ਆਪ’ ਨੇ ਹਲਕਾ ਪੱਛਮੀ ਦੀ ਖੇਡ ਮੰਡੀ ਲਈ ਕੁਝ ਨਹੀਂ ਕੀਤਾ, ਮਾਰਕਿਟ ਦੇ ਲੋਕ ਸਰਕਾਰ ਤੋਂ ਪਰੇਸ਼ਾਨ ਹਨ। ‘ਆਪ’ ਨੇ ਝੂਠ ਤੋਂ ਸਿਵਾਏ ਕੁਝ ਨਹੀਂ ਕੀਤਾ। ਅੰਗੁਰਾਲ ਨੇ ਕਿਹਾ- ਤੁਸੀਂ 10 ਜੁਲਾਈ ਨੂੰ ਮੈਨੂੰ ਵੋਟ ਦਿਓ, ਮੈਂ ਤੁਹਾਡੀ ਆਵਾਜ਼ ਸਰਕਾਰ ਤੱਕ ਪਹੁੰਚਾਵਾਂਗਾ।

ਨੀਟੂ ਸ਼ਟਰਾਂਵਾਲੇ ਨੇ ਵੀ ਦਾਖ਼ਲ ਕੀਤੀ ਨਾਮਜ਼ਦਗੀ

ਆਪਣੀ ਕਾਮੇਡੀ ਲਈ ਮਸ਼ਹੂਰ ਹੋਏ ਨੀਟੂ ਸ਼ਟਰਾਂਵਾਲੇ ਨੇ ਵੀ ਆਪਣੀ ਆਜ਼ਾਦ ਨਾਮਜ਼ਦਗੀ ਦਾਖ਼ਲ ਕੀਤੀ ਹੈ। ਨੀਟੂ ਨੇ ਨਾਮਜ਼ਦਗੀ ਤੋਂ ਪਹਿਲਾਂ ਭਾਜਪਾ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ ਅਤੇ ਵੀਡੀਓ ਵੀ ਬਣਾਈਆਂ। ਨੀਟੂ ਨੇ ਸਾਬਕਾ ਵਿਧਾਇਕ ਕੇਡੀ ਭਰਾਂਡੀ ਦੀ ਵੀ ਤਾਰੀਫ਼ ਕੀਤੀ।

ਸਬੰਧਿਤ ਖ਼ਬਰ – BSP ਨੇ ਵੀ ਜਲੰਧਰ ਵੈਸਟ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ! ਸਭ ਤੋਂ ਵਫ਼ਾਦਾਰ ਵਰਕਰ ’ਤੇ ਖੇਡਿਆ ਦਾਅ