Punjab

ਜਲੰਧਰ ਵੈਸਟ ਤੋਂ ਅਕਾਲੀ ਦਲ ਉਮੀਦਵਾਰ ਸੁਰਜੀਤ ਕੌਰ ਦੀ ਮੁਸ਼ਕਿਲ ਵਧੀ ! ਬੀਜੇਪੀ ਨੇ SC ਹੋਣ ‘ਤੇ ਚੁੱਕੇ ਸਵਾਲ

ਬਿਉਰੋ ਰਿਪੋਰਟ – ਜਲੰਧਰ ਵੈਸਟ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਹੁਣ ਇੱਕ ਹੋਰ ਵਿਵਾਦ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ । ਬੀਜੇਪੀ ਦੇ SC ਮੋਰਚਾ ਦੇ ਪ੍ਰਧਾਨ ਅਤੇ ਸਾਬਕਾ IAS ਅਫਸਰ ਐੱਸ ਆਰ ਲੱਧੜ ਨੇ ਸੁਰਜੀਤ ਕੌਰ ਦੇ SC ਹੋਣ ‘ਤੇ ਸਵਾਲ ਚੁੱਕੇ ਹਨ ਉਨ੍ਹਾਂ ਕਿਹਾ ਹੈ ਭਾਰਤ ਸਰਕਾਰ ਵੱਲੋਂ 39 ਜਾਤ ਨੂੰ SC ਵਿੱਚ ਸ਼ਾਮਲ ਕੀਤਾ ਗਿਆ ਹੈ ਸੁਰਜੀਤ ਕੌਰ ਦੀ ਸਿਰਕੀਬੰਦ ਰਾਜਪੂਤ ਜਾਤ ਇਸ ਵਿੱਚ ਸ਼ਾਮਲ ਨਹੀਂ ਹੈ । ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਰਕੀਬੰਦ ਜਾਤ ਦੇ ਲੋਕ ਅਬੋਹਰ,ਜਲਾਲਾਬਾਦ ਅਤੇ ਫਾਜ਼ਿਲਕਾ ਅਤੇ ਸਤਲੁਜ ਦੇ ਕੰਢੇ ਰਹਿੰਦੇ ਹਨ ।

ਬੀਜੇਪੀ ਦੇ ਆਗੂ ਐੱਸ ਆਰ ਲੱਧੜ ਮੁਤਾਬਿਕ ਹੁਣ ਜਦੋਂ ਸੁਰਜੀਤ ਕੌਰ ਦੀ ਨਾਮਜ਼ਦਗੀ ਮਨਜ਼ੂਰ ਹੋ ਚੁੱਕੀ ਹੈ ਕੁਝ ਨਹੀਂ ਹੋ ਸਕਦਾ ਹੈ ਪਰ ਜੇਕਰ ਉਹ ਜਿੱਤ ਹਾਸਲ ਕਰਦੇ ਹਨ ਤਾਂ ਇਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ । ਉਨ੍ਹਾਂ ਕਿਹਾ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮੈਂ ਇੱਕ NGO ਚਲਾਉਂਦਾ ਸੀ ਇਸੇ ਦੌਰਾਨ ਮੈਂ ਸਿਰਕੀਬੰਦ ਰਾਜਪੂਤ ਜਾਤ ਦੇ ਪਟਿਆਲਾ ਦੇ ਆਲਮਪੁਰ ਪਿੰਡ ਦੇ ਸਰਪੰਚ ਨੂੰ ਡਿਸਮਿਲ ਕਰਵਾਇਆ ਸੀ ਕਿਉਂਕਿ ਉਸ ਨੇ ਝੂਠਾ SC ਸਰਟੀਫਿਕੇਟ ਦੀ ਵਰਤੋਂ ਕਰਕੇ ਚੋਣ ਜਿੱਤੀ ਸੀ । ਇਸੇ ਤਰ੍ਹਾਂ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਦੀ MBBS ਦੀ 2018 ਦੀ ਵਿਦਿਆਰਥਣ ਨੇ ਵੀ ਸਿਰਕੀਬੰਦ ਰਾਜਪੂਤ ਦਾ SC ਸਰਟੀਫਿਕੇਟ ਬਣਾਇਆ ਉਸ ਨੂੰ ਦਾਖਲਾ ਹੋਣ ਦੇ ਬਾਅਦ ਬਾਹਰ ਕੱਢ ਦਿੱਤਾ ਗਿਆ ਸੀ । ਵਿਦਿਆਰਥਣ ਦੇ ਪਿਤਾ ਤੇ ਮਾਂ ਨੰਗਲ ਵਿੱਚ ਜਨਰਲ ਕੈਟਾਗਰੀ ਵਿੱਚ ਸਰਕਾਰੀ ਨੌਕਰੀ ਕਰਦੇ ਸਨ। ਉਧਰ ਬੀਜੇਪੀ ਦੇ SC ਸੈੱਲ ਦੇ ਪ੍ਰਧਾਨ ਵੱਲੋਂ ਚੁੱਕੇ ਗਏ ਸਵਾਲਾ ਦਾ ਜਵਾਬ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੇ ਦਿੱਤਾ ।

ਸੁਰਜੀਤ ਕੌਰ ਨੇ ਕਿਹਾ ਐੱਸ ਆਰ ਲੱਧੜ ਦੇ ਇਲਜ਼ਾਮਾਂ ਦਾ ਕੋਈ ਅਧਾਰ ਨਹੀਂ ਹੈ,ਸਾਡਾ ਸਿਰਕੀਬੰਦ ਰਾਜਪੂਰ ਭਾਈਚਾਰਾ SC ਕੈਟਾਗਰੀ ਵਿੱਚ ਸ਼ਾਮਲ ਹੈ। ਸਿਕਰੀਬੰਦ ਰਾਜਪੂਤ ਨਾਲ ਸਬੰਧ ਰੱਖ ਦੇ ਸਥਾਨਕ ਆਗੂ ਪਰਮਜੀਤ ਸਿੰਘ ਭੱਟ ਨੇ
ਸਾਡੇ ਸਾਰਿਆਂ ਕੋਲ SC ਸਰਟੀਫਿਕੇਟ ਹੈ,ਅਜਿਹੇ ਕਈ ਲੋਕ ਹਨ ਜੋ ਨਹੀਂ ਚਾਹੁੰਦੇ ਕਿ ਸਾਨੂੰ ਸਾਡਾ ਹੱਕ ਨਾ ਮਿਲੇ,ਅਸੀਂ ਇਸ ਦੇ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੇਸ ਲੜ ਰਹੇ ਹਾਂ । ਇਸ ਤੋਂ ਪਹਿਲਾ ਬੀਤੇ ਦਿਨੀ ਸਿਕਰੀਬੰਦ ਰਾਜਪੂਤ ਭਾਈਚਾਰੇ ਨੇ ਐਲਾਨ ਕੀਤਾ ਸੀ ਅਸੀਂ ਘਰ-ਘਰ ਜਾਕੇ ਸੁਰਜੀਤ ਕੌਰ ਲਈ ਪ੍ਰਚਾਰ ਕਰਾਂਗੇ ਸਾਡੇ ਭਾਈਚਾਰੇ ਨੂੰ ਪਹਿਲੀ ਵਾਰ ਮੌਕਾ ਮਿਲਿਆ ਹੈ । ਜਲੰਧ ਵੈਸਟ ਵਿੱਚ ਤਕਰੀਬਨ 15 ਹਜ਼ਾਰ ਸਿਕਰੀਬੰਦ ਰਾਜਪੂਰ ਭਾਈਚਾਰੇ ਦੇ ਵੋਟ ਹਨ ।