ਬਿਉਰੋ ਰਿਪੋਰਟ : ਜਲੰਧਰ ਦੇ ਨੂਰ ਮਹਿਲ ਵਿੱਚ ਇੱਕ ਪੁੱਤਰ ਨੇ ਮਾਂ ਤੋਂ ਬਦਲਾ ਲੈਣ ਦੇ ਲਈ ਹੀ ਸ਼ਰਮਨਾਕ ਹਰਕਤ ਕੀਤੀ । ਪਿੰਡ ਹਰੀ ਸਿੰਘ ਵਿੱਚ ਦੇ ਰਹਿਣ ਵਾਲੇ ਅਮਰਪ੍ਰੀਤ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ । ਸਿਰਫਿਰੇ ਪੁੱਤਰ ਨੇ ਮਾਂ ਨਾਲ ਚੱਲ ਰਹੇ ਝਗੜੇ ਦੇ ਬਾਅਦ ਗੁਟਕਾ ਸਾਹਿਬ ਜਿਸ ਤੋਂ ਮਾਂ ਪਾਠ ਕਰਦੀ ਸੀ ਉਸ ਦੇ ਅੰਗਾਂ ਨੂੰ ਪਾੜ ਕੇ ਪੈਰਾਂ ਹੇਠਾਂ ਰੋਲਿਆ । ਫਿਰ ਉਸ ਦੇ ਬਾਅਦ ਅੱਗ ਲੱਗਾ ਦਿੱਤੀ । ਪੁੱਤਰ ਅਮਰਪ੍ਰੀਤ ਨੇ ਬਕਾਇਦਾ ਇਸ ਦਾ ਵੀਡੀਓ ਵੀ ਬਣਾਇਆ ਅਤੇ ਮਾਂ ਨੂੰ ਭੇਜਿਆ।
ਵੀਡੀਓ ਵਾਇਰਲ ਹੁੰਦੇ ਹੀ ਪਿੰਡ ਦੇ ਲੋਕਾਂ ਨੇ ਅਮਰਪ੍ਰੀਤ ਨੂੰ ਕਾਬੂ ਕਰ ਲਿਆ ਅਤੇ ਨੂਰ ਮਹਿਲ ਪੁਲਿਸ ਦੇ ਹਵਾਲੇ ਕਰ ਦਿੱਤਾ । ਲੋਕਾਂ ਦਾ ਕਹਿਣਾ ਹੈ ਕਿ ਦੇਰ ਰਾਤ ਜਦੋਂ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।
ਲੋਕਾਂ ਵਿੱਚ ਬੇਅਦਬੀ ਦੀ ਇਸ ਘਟਨਾ ਦੇ ਬਾਅਦ ਗਹਿਰਾ ਰੋਸ ਹੈ । ਲੋਕਾਂ ਦਾ ਕਹਿਣਾ ਸੀ ਕਿ ਆਪਸੀ ਲੜਾਈ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕਰਨਾ ਕਿੱਥੋ ਦੀ ਅਕਲ ਹੈ ।
ਫੜੇ ਗਿਆ ਮੁਲਜ਼ਮ ਅਮਰਪ੍ਰੀਤ ਗੁਟਕਾ ਸਾਹਿਬ ਦੀ ਬੇਅਦਬੀ ਕਰਦੇ ਸਮੇਂ ਮਾਂ ਨੂੰ ਵੀਡੀਓ ਬਣਾ ਕੇ ਸੁਨੇਹਾ ਵੀ ਦੇ ਰਿਹਾ ਸੀ । ਬੇਅਦਬੀ ਕਰਦੇ ਹੋਏ ਕਿਹਾ ਇਹ ਤੇਰਾ ਗੁਟਕਾ ਸਾਹਿਬ ਹੈ ਜਿਸ ਨੂੰ ਤੂੰ ਰੋਜ਼ ਪੜ੍ਹਦੀ ਹੈ,ਵੇਖ ਮੈਂ ਕਿਵੇਂ ਫਾੜ ਕੇ ਪੈਰਾ ਹੇਠਾਂ ਰੱਖ ਰਿਹਾ ਹਾਂ ।
‘ਪੈ ਗਏ ਪਟਾਕੇ,ਲਾ ਲੈ ਜੋਰ’
ਆਪਣੀ ਮਾਂ ਦੇ ਸਮਾਨ ਦੀ ਪੇਟੀ,ਧਾਰਮਿਕ ਗ੍ਰੰਥ,ਕੱਪੜੇ ਗਲੀ ਵਿੱਚ ਸੁੱਟ ਕੇ ਮਨਪ੍ਰੀਤ ਬੋਲ ਰਿਹਾ ਸੀ ਕਿ ਇਹ ਵੇਖ ਤੇਰਾ ਸਮਾਨ ਸੁੱਟਿਆ ਹੈ । ਇਸ ਨੂੰ ਮੈਂ ਅੱਗ ਲੱਗਾ ਰਿਹਾ ਹਾਂ। ਤੂੰ ਥਾਣੇ ਜਾਣਾ ਹੈ ਤਾਂ ਚੱਲੀ ਜਾ ਮੈਂ ਨਹੀਂ ਕਿਸੇ ਤੋਂ ਡਰ ਦਾ ਨਹੀਂ ਹਾਂ। ਇਸ ਦੇ ਬਾਅਦ ਉਸ ਨੇ ਗਲੀ ਵਿੱਚ ਪਏ ਆਪਣੀ ਮਾਂ ਦੇ ਸਮਾਨ ਨੂੰ ਅੱਗ ਲਾ ਦਿੰਦਾ ਹੈ । ਫਿਰ ਗਾਣਾ ਗਾਉਂਦਾ ਹੈ ਕਿ ਪੈ ਗਏ ਪਟਾਕੇ, ਪੈ ਗਏ ਪਟਾਕੇ ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ
DSP ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਇਤਲਾਹ ਮਿਲੀ ਸੀ । ਅਮਰਪ੍ਰੀਤ ਨਾਂ ਦੇ ਸ਼ਖਸ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ ਅਤੇ ਮਾਂ ਨੂੰ ਵੀਡੀਓ ਭੇਜਿਆ ਹੈ। ਮੌਕੇ ‘ਤੇ ਸਾਡੀ ਟੀਮ ਪਹੁੰਚੀ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ । ਪੁੱਛ-ਗਿੱਛ ਵਿੱਚ ਪਤਾ ਚੱਲਿਆ ਹੈ ਕਿ ਮਾਂ ਦੇ ਨਾਲ ਕਿਸੇ ਗੱਲ ਨੂੰ ਲੈਕੇ ਝਗੜਾ ਸੀ । ਇਸ ਲਈ ਮੁਲਜ਼ਮ ਨੇ ਇਹ ਕਦਮ ਚੁੱਕਿਆ ਹੈ । ਮੁਲਜ਼ਮ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿੱਚ 295 ਦੀ ਧਾਰਾ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ । ਪੁਲਿਸ ਨੇ ਕਿਹਾ ਮੁਲਜ਼ਮ ਨੇ ਜਿਸ ਮੋਬਾਈਲ ਨਾਲ ਵੀਡੀਓ ਬਣਾਇਆ ਹੈ ਉਹ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ ।