Punjab

ਜਲੰਧਰ ‘ਚ ਸਕੂਲ ਦੀ ਪ੍ਰਿੰਸੀਪਲ ਇਹ ਹਰਕਤ ਕਰਦੀ ਫੜੀ ਗਈ ! ਵੇਖੋ LIVE VIDEO

ਬਿਊਰੋ ਰਿਪੋਰਟ : ਜਲੰਧਰ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਪ੍ਰਿੰਸੀਪਲ ‘ਤੇ ਸਕੂਲ ਵਿੱਚ ਅਨੁਸ਼ਾਸਨ ਰੱਖਣ ਅਤੇ ਬੱਚਿਆਂ ਦਾ ਭਵਿੱਖ ਸਵਾਰਨ ਦੀ ਜ਼ਿੰਮੇਵਾਰੀ ਸੀ ਉਹ ਹੀ ਦੁਕਾਨ ਤੋਂ ਚੋਰੀ ਕਰਦੀ ਹੋਈ ਫੜੀ ਗਈ ਹੈ। ਜਲੰਧਰ ਦੇ ਮਾਡਲ ਟਾਉਨ ਦੀ ਦੁਕਾਨ ਤੋਂ ਇੱਕ ਮਹਿਲਾ ਸਮਾਨ ਚੋਰੀ ਕਰਦੇ ਹੋਏ ਫੜੀ ਗਈ । ਫੜੀ ਹੋਈ ਮਹਿਲਾ ਨਿੱਜੀ ਸਕੂਲ ਦੀ ਪ੍ਰਿੰਸੀਪਲ ਦੱਸੀ ਜਾ ਰਹੀ ਹੈ । ਮਹਿਲਾ ਮਾਡਲ ਟਾਉਨ ਮਾਰਕਿਟ ਵਿੱਚ ਜੈਨ ਸੰਸ ਵਿੱਚ ਖਰੀਦਦਾਰੀ ਕਰਨ ਪਹੁੰਚੀ ਸੀ । ਉਸ ਨੇ ਦੁਕਾਨ ਤੋਂ ਸਮਾਨ ਚੁੱਕਿਆ ਅਤੇ ਆਪਣੇ ਓਵਰ ਕੋਟ ਵਿੱਚ ਲੁਕਾ ਲਿਆ ।

ਮਹਿਲਾ ਦੀ ਹਰਕਤ ਦੁਕਾਨ ਵਿੱਚ ਲੱਗੇ CCTV ਵਿੱਚ ਕੈਦ ਹੋ ਗਈ । ਇਸ ਦੇ ਬਾਅਦ ਜਦੋਂ ਮਹਿਲਾ ਦੁਕਾਨ ਤੋਂ ਬਾਹਰ ਜਾਣ ਲੱਗੀ ਤਾਂ ਦੁਕਾਨਦਾਰ ਨੇ ਉਸ ਦੀ ਤਲਾਸ਼ੀ ਲਈ । ਤਲਾਸ਼ੀ ਦੌਰਾਨ ਮਹਿਲਾ ਦੇ ਓਵਰ ਕੋਰਟ ਵਿੱਚ ਲੁਕਾਇਆ ਗਿਆ ਸਮਾਨ ਬਰਾਮਦ ਹੋ ਗਿਆ । ਫੜੇ ਜਾਣ ਦੇ ਬਾਅਦ ਮਹਿਲਾ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਹੀ ਨਹੀਂ ਸੀ ਕੀ ਉਸ ਨੇ ਚੋਰੀ ਕੀਤੀ ਹੈ । ਬਲਕਿ ਤਲਾਸ਼ੀ ਲੈਣ ਤੋਂ ਬਾਅਦ ਉਲਟਾ ਹੰਗਾਮਾਂ ਕਰਨ ਲੱਗੀ । ਇਹ ਵੀਡੀਓ ਟਰੂਅ ਸਕੂਪ ਨਾਲ ਦੇ ਯੂਜ਼ਰ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।

ਆਪਣੇ ਆਪ ਨੂੰ ਦੱਸਿਆ ਬਿਮਾਰ

ਮਾਡਲ ਟਾਉਨ ਮਾਰਕਿਟ ਵਿੱਚ ਹਾਈਵੋਲਟੇਜ ਡਰਾਮੇ ਤੋਂ ਬਾਅਦ ਉੱਥੇ ਪੁਲਿਸ ਵੀ ਆ ਗਈ । ਪਰ ਮਹਿਲਾ ਪੁਲਿਸ ਦੇ ਨਾਲ ਥਾਣੇ ਵਿੱਚ ਜਾਣ ਨੂੰ ਤਿਆਰ ਨਹੀਂ ਸੀ । ਜਿਵੇਂ-ਤਿਵੇਂ ਪੁਲਿਸ ਮਹਿਲਾ ਨੂੰ ਥਾਣੇ ਲੈਕੇ ਗਈ। ਮਹਿਲਾ ਨੇ ਕਿਹਾ ਕੀ ਉਸ ਨੂੰ ਦਿਮਾਗੀ ਤੌਰ ਤੇ ਪਰੇਸ਼ਾਨੀ ਸੀ,ਮਹਿਲਾ ਨੇ ਥਾਣੇ ਪਹੁੰਚ ਕੇ ਸਾਰਿਆਂ ਤੋਂ ਮੁਆਫੀ ਮੰਗੀ ।

ਸਟੇਸ਼ਨਰੀ ਦੀ ਦੁਕਾਨ ਤੋਂ ਕਿਤਾਬ ਚੋਰੀ ਕੀਤੀ

ਮਹਿਲਾ ਸਟੇਸ਼ਨਰੀ ਦੀ ਦੁਕਾਨ ‘ਤੇ ਖਰੀਦਦਾਰੀ ਕਰਨ ਪਹੁੰਚੀ ਸੀ । ਕਾਉਂਟਰ ‘ਤੇ ਇੱਕ ਬਜ਼ੁਰਗ ਸਨ ਅਤੇ ਦੁਕਾਨ ਵਿੱਚ ਇੱਕ ਹੋਰ ਮੁਲਾਜ਼ਮ ਸੀ । ਬਜ਼ੁਰਗ ਕਾਉਂਟਰ ‘ਤੇ ਬੈਠੇ ਸਨ,ਮਹਿਲਾ ਨੇ ਦੁਕਾਨ ਦੇ ਮੁਲਾਜ਼ਮ ਨੂੰ ਦੂਜੇ ਪਾਸੇ ਤੋਂ ਸਮਾਨ ਵਿਖਾਉਣ ਦੇ ਲਈ ਕਿਹਾ ਫਿਰ ਜਿਵੇਂ ਹੀ ਮੌਕਾ ਮਿਲਿਆ ਦੁਕਾਨ ਦੀ ਸ਼ੈਲਫ ਤੋਂ ਇੱਕ ਕਿਤਾਬ ਚੁੱਕ ਕੇ ਆਪਣੇ ਓਵਰ ਕੋਟ ਵਿੱਚ ਪਾ ਲਈ । ਫਿਰ ਮਹਿਲਾ ਦੁਕਾਨਦਾਰ ਨਾਲ ਗੱਲਾਂ ਕਰਨ ਲੱਗੀ ਤਾਂਕੀ ਕਿਸੇ ਨੂੰ ਸ਼ੱਕ ਨਾ ਹੋਵੇ। ਪਰ ਮਹਿਲਾ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਸੀ । ਜਿਵੇਂ ਹੀ ਉਹ ਗੱਲਾਂ ਕਰਦੇ ਕਰਦੇ ਬਾਹਰ ਨਿਕਲਣ ਲੱਗੀ,ਮੁਲਾਜ਼ਮ ਨੇ ਉਸ ਨੂੰ ਰੋਕ ਲਿਆ ਅਤੇ ਉਸ ਤੋਂ ਕਿਤਾਬ ਬਰਾਮਦ ਹੋ ਗਈ ।