The Khalas Tv Blog Punjab ਪੰਜਾਬ ਦੇ ਮਸ਼ਹੂਰ ਸਕੂਲ ਦੇ ਪ੍ਰਿੰਸੀਪਲ ਦੀ ਇਤਰਾਜ਼ਯੋਗ ਫੋਟੋਆਂ ਵਾਇਰਲ ! ਪ੍ਰਿੰਸੀਪਲ ਨੇ ਦਿੱਤੀ ਸਫ਼ਾਈ
Punjab

ਪੰਜਾਬ ਦੇ ਮਸ਼ਹੂਰ ਸਕੂਲ ਦੇ ਪ੍ਰਿੰਸੀਪਲ ਦੀ ਇਤਰਾਜ਼ਯੋਗ ਫੋਟੋਆਂ ਵਾਇਰਲ ! ਪ੍ਰਿੰਸੀਪਲ ਨੇ ਦਿੱਤੀ ਸਫ਼ਾਈ

ਬਿਉਰੋ ਰਿਪੋਰਟ : ਜਲੰਧਰ ਦੇ ਰਾਮਾਮੰਡੀ ਸਥਿਤ ਇੱਕ ਨਾਮੀ ਸਕੂਲ ਦੇ ਪ੍ਰਿੰਸੀਪਲ ਦੀ ਕੁਝ ਇਤਰਾਜ਼ਯੋਗ ਵੀਡੀਓ ਵਾਇਰਲ ਹੋ ਰਹੀ ਹੈ । ਇਸ ਨੂੰ ਲੈਕੇ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਦੇ ਪਰਿਵਾਰਾਂ ਨੇ ਇਤਰਾਜ਼ ਜਤਾਇਆ ਹੈ। ਇਹ ਸਕੂਲ ਰਾਮਾ ਮੰਡੀ ਦੇ ਅਰਜੁਨ ਨਗਰ ਦੇ ਕੋਲ ਸਥਿਤ ਹੈ । ਫਿਲਹਾਲ ਕੇਸ ਵਿੱਚ ਕੋਈ ਸ਼ਿਕਾਇਤ ਅਤੇ ਕਾਰਵਾਈ ਨਹੀਂ ਹੋਈ ਹੈ । ਉਧਰ ਇਸ ਮਾਮਲੇ ਵਿੱਚ ਪ੍ਰਿੰਸੀਪਲ ਦਾ ਵੀ ਬਿਆਨ ਸਾਹਮਣੇ ਆਇਆ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਮੰਗਲਵਾਰ ਨੂੰ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੀ ਕੁਝ ਫੋਟੋਆਂ ਇੱਕ ਪਰਿਵਾਰ ਦੇ ਕੋਲ ਪਹੁੰਚਿਆਂ ਸਨ । ਜਿਸ ਦੇ ਬਾਅਦ ਮੰਗਲਵਾਰ ਨੂੰ ਪਰਿਵਾਰਾਂ ਵੱਲੋਂ ਮਾਮਲੇ ਵਿੱਚ ਪ੍ਰਿੰਸੀਪਲ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਕੁਝ ਦੇਰ ਬਾਅਦ ਮਾਮਲਾ ਸ਼ਾਂਤ ਕਰਵਾ ਦਿੱਤਾ ਗਿਆ ਸੀ।

‘ਬੱਚਿਆਂ ‘ਤੇ ਗਲਤ ਅਸਰ ਪੈ ਰਿਹਾ ਹੈ’

ਮੰਗਲਵਾਰ ਨੂੰ ਹੰਗਾਮਾ ਕਰਨ ਪਹੁੰਚੇ ਪਰਿਵਾਰਾਂ ਨੇ ਕਿਹਾ ਇਸ ਨਾਲ ਸਾਡੇ ਬੱਚਿਆਂ ‘ਤੇ ਗਲਤ ਅਸਰ ਪੈ ਰਿਹਾ ਹੈ । ਸਕੂਲ ਪ੍ਰਸ਼ਾਸਨ ਵੱਲੋਂ ਪ੍ਰਿੰਸੀਪਲ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਨੂੰ ਲੈਕੇ ਸਕੂਲ ਦੇ ਅੰਦਰ ਵੀ ਹੰਗਾਮਾ ਹੋਇਆ । ਫਿਲਹਾਲ ਸਕੂਲ ਪ੍ਰਬੰਧਕਾਂ ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ । ਵਾਇਰਲ ਫੋਟੋਆਂ ਵਿੱਚ ਨਜ਼ਰ ਆ ਰਿਹਾ ਹੈ ਕਿ ਸਕੂਲ ਦਾ ਪ੍ਰਿੰਸੀਪਲ ਵੱਖ-ਵੱਖ ਅਧਿਆਪਕਾਂ ਦੇ ਨਾਲ ਹੈ । ਪਰ ‘ਦ ਖਾਲਸ ਟੀਵੀ ਇਸ ਫੋਟੋ ਦੀ ਤਸਕੀ ਨਹੀਂ ਕਰਦਾ ਹੈ।

‘ਡੀਪਫੇਕ ਨਾਲ ਫੋਟੋ ਤਿਆਰ’

ਉਧਰ ਪ੍ਰਿੰਸੀਪਲ ਨੇ ਕਿਹਾ ਮੇਰੇ ਖਿਲਾਫ ਸਾਰੇ ਇਲਜ਼ਾਮ ਗਲਤ ਹਨ । ਕਿਉਂਕਿ ਇਹ ਫੋਟੋ ਉਨ੍ਹਾਂ ਦੀ ਨਹੀਂ ਹੈ। ਫੋਟੋ ਡੀਪਫੇਕ ਦੀ ਵਰਤੋਂ ਕਰਕੇ ਬਣਾਈ ਗਈ ਹੈ । ਜਿਸ ਦੇ ਬਾਅਦ ਉਸ ਨੂੰ ਵਾਇਰਲ ਕੀਤਾ ਗਿਆ ਹੈ। ਮਾਮਲੇ ਨੂੰ ਸਕੂਲ ਪ੍ਰਬੰਧਕ ਦੇ ਧਿਆਨ ਵਿੱਚ ਲਿਆਇਆ ਗਿਆ ਹੈ । ਇਸ ਨੂੰ ਲੈਕੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ । ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਇੱਕ ਨਾਮੀ ਸਕੂਲ ਦੀਆਂ ਵਿਦਿਆਰਥਣਾਂ ਦੀ ਇਤਰਾਜ਼ਯੋਗ ਫੋਟੋਆਂ ਉਨ੍ਹਾਂ ਦੇ ਸਾਥੀ ਨੇ ਡੀਪਫੇਕ ਨਾਲ ਤਿਆਰ ਕਰਕੇ ਇੰਸਟਰਾਗਰਾਮ ਤੇ ਪਾਈ ਸੀ । ਜਿਸ ਤੋਂ ਬਾਅਦ ਬੱਚੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਖਬਰ ਹੈ ਕਿ ਕੇਂਦਰ ਸਰਕਾਰ ਡੀਪਫੇਕ ਦੇ ਖਿਲਾਫ ਅਗਲੇ 7 ਦਿਨਾਂ ਵਿੱਚ ਕਾਨੂੰਨ ਬਣਾਉਣ ਜਾ ਰਹੀ ਹੈ। ਬੀਤੇ ਦਿਨ ਸਚਿਨ ਤੇਂਦੂਲਕਰ ਵੀ ਡੀਪਫੇਕ ਤਕਨੀਕ ਦਾ ਸ਼ਿਕਾਰ ਹੋਏ ਸਨ ।

Exit mobile version