Punjab

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਭਾਰੀ ਮਾਤਰਾ ‘ਚ ਹਥਿਆਰ ਤੇ ਨਸ਼ੀਲੇ ਪਦਾਰਥਾਂ ਸਣੇ 4 ਵਿਅਕਤੀ ਗ੍ਰਿਫਤਾਰ

Jalandhar police got a big success, arrested 4 people with huge amount of weapons and drugs

ਪੰਜਾਬ ਦੇ ਜਲੰਧਰ ‘ਚ ਸਿਟੀ ਪੁਲਸ ਨੇ 8 ਨਜਾਇਜ਼ ਪਿਸਤੌਲਾਂ ਸਮੇਤ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਮੂਲ ਰੂਪ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 8 ਹਥਿਆਰਾਂ ਸਮੇਤ 12 ਮੈਗਜ਼ੀਨ ਵੀ ਬਰਾਮਦ ਕੀਤੇ ਹਨ। ਸਿਟੀ ਪੁਲਿਸ ਨੇ ਉਪਰੋਕਤ ਕੁਝ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਗਰੋਹ ਕੋਲੋਂ ਹੁਣ ਤੱਕ 25 ਦੇ ਕਰੀਬ ਨਾਜਾਇਜ਼ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ।

ਸੂਤਰਾਂ ਮੁਤਾਬਕ ਉਕਤ ਮੁਲਜ਼ਮ ਪੂਰੇ ਪੰਜਾਬ ਵਿਚ ਹਥਿਆਰ ਸਪਲਾਈ ਕਰਦੇ ਸਨ। ਲੁਧਿਆਣਾ ਤੋਂ ਉਕਤ ਅਸਲਾ ਸਪਲਾਈ ਚੇਨ ਚਲਾਉਂਦਾ ਸੀ। ਜਲਦ ਹੀ ਪੁਲਿਸ ਸਾਰੇ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਵੇਗੀ। ਪੁਲਿਸ ਵੱਲੋਂ ਉਕਤ ਮੁਲਜ਼ਮਾਂ ਕੋਲੋਂ ਹੋਰ ਹਥਿਆਰ ਬਰਾਮਦ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਸ ਸਬੰਧੀ ਪੰਜਾਬ ਦੇ DGP ਗੌਰਵ ਯਾਦਵ ਵੱਲੋਂ ਵੀ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਐਕਸ ‘ਤੇ ਲਿਖਿਆ,”ਅੰਤਰਰਾਸ਼ਟਰੀ ਨ.ਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਨ.ਸ਼ਾ ਤਸਕਰੀ ਸਿੰਡੀਕੇਟ ਰੈਕੇਟ ਦੇ ਸੰਗਠਿਤ ਨੈਟਵਰਕ ਦੀ ਰੀੜ੍ਹ ਦੀ ਹੱਡੀ ਨੂੰ ਤੋੜ ਦਿੱਤਾ ਹੈ। ਜਾਂਚ ਤੋਂ ਬਾਅਦ ਦੋਵਾਂ ਮਾਮਲਿਆਂ ਵਿੱਚ ਭਾਰੀ ਮਾਤਰਾ ਵਿੱਚ ਹ.ਥਿਆ.ਰ ਅਤੇ ਨ.ਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ 4 ਵਿਅਕਤੀਆਂ ਕੋਲੋਂ 8 ਹਥਿਆਰ ਅਤੇ 12 ਮੈਗਜ਼ੀਨ ਬਰਾਮਦ ਕੀਤੇ ਗਏ ਹਨ, ਜਿਸ ਨਾਲ ਜ਼ਬਤ ਕੀਤੇ ਗਏ ਹਥਿਆਰਾਂ ਦੀ ਗਿਣਤੀ 25 ਹੋ ਗਈ ਹੈ।”

ਜਾਣਕਾਰੀ ਅਨੁਸਾਰ 10 ਮਾਰਚ ਨੂੰ ਗੁਰਪ੍ਰੀਤ ਸਿੰਘ ਉਰਫ਼ ਲਾਡਾ ਨੂੰ ਪੁਲਿਸ ਨੇ ਇੱਕ ਨਜਾਇਜ਼ ਪਿਸਤੌਲ ਅਤੇ ਦੋ ਕਾਰਤੂਸਾਂ ਸਮੇਤ ਕਾਬੂ ਕੀਤਾ ਸੀ। ਜਾਂਚ ਦੌਰਾਨ ਹੋਰ ਮੁਲਜ਼ਮਾਂ ਦੇ ਨਾਂ ਸਾਹਮਣੇ ਆਏ। ਜਿਨ੍ਹਾਂ ਦੀ ਪਛਾਣ ਅਭਿਸ਼ੇਕ ਉਰਫ ਭੋਲੂ, ਰਮਨਦੀਪ ਸਿੰਘ ਅਤੇ ਜਗਰੂਪ ਸਿੰਘ ਵਜੋਂ ਹੋਈ ਹੈ ਅਤੇ ਉਨ੍ਹਾਂ ਕੋਲੋਂ 7 ਪਿਸਤੌਲ, 12 ਕਾਰਤੂਸ, 11 ਮੈਗਜ਼ੀਨ, ਇਕ ਸਵਿਫਟ ਕਾਰ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

ਗੁਰਪ੍ਰੀਤ ਸਿੰਘ ਨੇ ਨਿੱਜੀ ਦੁਸ਼ਮਣੀ ਕਾਰਨ ਲੁਧਿਆਣਾ ਤੋਂ ਹਥਿਆਰ ਖਰੀਦੇ ਸਨ। ਜਦੋਂ ਕਿ ਅਭਿਸ਼ੇਕ ਮੱਧ ਪ੍ਰਦੇਸ਼ ਦੀਆਂ ਥਾਵਾਂ ‘ਤੇ ਪਹੁੰਚਣ ਲਈ ਰਮਨਦੀਪ ਸਿੰਘ ਦੀ ਮਦਦ ‘ਤੇ ਨਿਰਭਰ ਸੀ। ਪੁਲਿਸ ਨੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਮੁਲਜ਼ਮ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਹਿੱਸਾ ਸਨ। ਉਸ ਦੇ ਤਿੰਨ ਸਾਥੀਆਂ ਨੂੰ ਸਿਟੀ ਪੁਲੀਸ ਨੇ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਸੀ। ਜਿਸ ਕੋਲੋਂ ਕੁੱਲ 17 ਪਿਸਤੌਲ ਬਰਾਮਦ ਹੋਏ। ਇਸੇ ਮਾਮਲੇ ਦੀ ਜਾਂਚ ਤੋਂ ਬਾਅਦ ਅੱਜ ਪੁਲੀਸ ਨੇ ਅੱਠ ਹੋਰ ਹਥਿਆਰ ਬਰਾਮਦ ਕੀਤੇ ਹਨ।