Punjab

ਨਸ਼ੇ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼,22 ਕਿਲੋ ਨਸ਼ੇ ਦੇ ਨਾਲ 9 ਦੀ ਗ੍ਰਿਫਤਾਰੀ,30 ਖਾਤੇ ਸੀਲ !

ਬਿਉਰੋ ਰਿਪੋਰਟ : ਜਲੰਧਰ ਪੁਲਿਸ ਨੇ ਕੋਰੀਅਰ ਸਰਵਿਸ ਦੇ ਜ਼ਰੀਏ ਵਿਦੇਸ਼ ਵਿੱਚ ਨਸ਼ੇ ਦੀ ਸਪਲਾਈ ਕਰਨ ਵਾਲੇ 9 ਮੁਲਜ਼ਮਾਂ ਨੂੰ ਫੜ ਕੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ । ਇੰਨਾਂ ਤੋਂ 10 ਕਿਲੋ ਅਫੀਮ ਬਰਾਮਦ ਹੋਈ ਹੈ। ਡੀਜੀਪੀ ਗੌਰਵ ਯਾਦਨ ਨੇ ਵਿਦੇਸ਼ਾਂ ਤੋਂ ਨਸ਼ੇ ਦੀ ਸਪਲਾਈ ਕਰਨ ਵਾਲੇ ਇਸ ਨੈੱਟਵਰਕ ਦੇ ਬਾਰੇ ਜਾਣਕਾਰੀ ਦਿੱਤੀ ਹੈ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਪਹਿਲਾਂ 3 ਮੁਲਜ਼ਮਾਂ ਨੂੰ 12 ਕਿਲੋ ਅਫੀਮ ਨਾਲ ਝਾਰਖੰਡ ਤੋਂ ਗ੍ਰਿਫਤਾਰ ਕੀਤਾ ਸੀ । ਪੁੱਛ-ਗਿੱਛ ਤੋਂ ਬਾਅਦ 9 ਹੋਰ ਦੀ ਗ੍ਰਿਫਤਾਰੀ ਹੋਈ ਹੈ । ਹੁਣ ਤੱਕ ਮੁਲਜ਼ਮਾਂ ਤੋਂ 22 ਕਿਲੋ ਅਫੀਮ ਬਰਾਮਦ ਹੋ ਚੁੱਕੀ ਹੈ ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਲੰਧਰ ਪੁਲਿਸ ਨੇ ਜਾਂਚ ਦੇ ਬਾਅਦ 30 ਬੈਂਕ ਖਾਤੇ ਸੀਜ਼ ਕਰ ਦਿੱਤੇ ਹਨ । ਉਨ੍ਹਾਂ ਖਾਤਿਆਂ ਵਿੱਚ ਤਕਰੀਬਨ 9 ਕਰੋੜ ਰੁਪਏ ਦੀ ਡਰੱਗ ਮੰਨੀ ਮਿਲੀ ਹੈ । ਸਾਰੇ ਖਾਤਿਆਂ ਦੇ ਲਿੰਕ ਖੰਗਾਲੇ ਜਾ ਰਹੇ ਹਨ । ਪੁਲਿਸ ਨੇ ਹੁਣ ਤੱਕ 6 ਕਰੋੜ ਤੋਂ ਵੱਧ 12 ਜਾਇਦਾਦਾਂ ਦੀ ਪਛਾਣ ਕੀਤੀ ਹੈ । ਜਿੰਨਾਂ ਨੂੰ ਸੀਜ਼ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ । ਜਲੰਧਰ ਪੁਲਿਸ ਨੇ ਇਸ ਕੇਸ ਵਿੱਚ 6 ਕਸਟਮ ਅਧਿਕਾਰੀਆਂ ਨੂੰ ਵੀ ਨਾਮਜ਼ਦ ਕੀਤਾ ਹੈ । ਜੋ ਦਿੱਲੀ ਏਅਰਪੋਰਟ ‘ਤੇ ਤਾਇਨਾਤ ਹਨ । ਬੀਤੇ ਦਿਨੀ ਸਿੱਟੀ ਪੁਲਿਸ ਨੇ ਵਿਦੇਸ਼ਾਂ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਮੁਲਜ਼ਮਾਂ ਦੀ ਚੇਨ ਨੂੰ ਬ੍ਰੇਕ ਕੀਤਾ ਸੀ । ਜਿਸ ਤੋਂ ਪਤਾ ਚੱਲਿਆ ਸੀ ਕਿ ਦਿੱਲੀ ਏਅਰਪੋਰਟ ਤੋਂ ਵਿਦੇਸ਼ ਨਸ਼ਾ ਜਾਂਦਾ ਹੈ । ਮਾਮਲੇ ਦੀ ਜਾਂਚ ਵਿੱਚ 6 ਕਸਟਮ ਅਧਿਕਾਰੀਆਂ ਦੀ ਪਛਾਣ ਹੋਈ ਸੀ । ਇੰਨਾਂ ਅਧਿਕਾਰੀਆਂ ਦੀ ਮਦਦ ਨਾਲ ਬ੍ਰਿਟੇਨ,ਅਮਰੀਕਾ,ਆਸਟ੍ਰੇਲੀਆ,ਕੈਨੇਡਾ ਨਸ਼ਾ ਭੇਜਿਆ ਜਾਂਦਾ ਸੀ ।

ਜਾਣਕਾਰੀ ਦੇ ਮੁਤਾਬਿਕ ਤਿੰਨ ਮੁਲਜ਼ਮ ਪਿਛਲੇ 3 ਸਾਲਾਂ ਵਿੱਚ 2 ਕੁਵਿੰਟਲ ਅਫੀਮ ਵਿਦੇਸ਼ ਭੇਜ ਚੁੱਕੇ ਹਨ । CIA ਸਟਾਫ ਇੰਚਾਰਜ ਸੁਰਿੰਦਰ ਸਿੰਘ ਕੰਬੋਜ਼ ਨੇ ਦੱਸਿਆ ਸੀ ਕਿ ਝਾਰਖੰਡ ਅਤੇ ਜਲੰਦਰ ਦੇ ਕੋਰੀਅਰ ਕੰਪਨੀਆਂ ਅਫੀਮ ਨੂੰ ਵਿਦੇਸ਼ ਭੇਜ ਦੀਆਂ ਸਨ । ਇਸ ਮਾਮਲੇ ਵਿੱਚ
ਹੁਸ਼ਿਆਰਪੁਰ ਦਾ ਮੋਬਾਈਲ ਸ਼ੋਅ ਰੂਮ ਦਾ ਮਾਲਕ ਅਮਨ,ਜਲੰਧਰ ਦਾ ਰਹਿਣ ਵਾਲਾ ਸੰਨੀ ਅਤੇ ਟਾਂਡਾ ਦਾ ਰਹਿਣ ਵਾਲਾ ਸ਼ੇਜਲ ਇਸ ਨੈੱਟਵਰਕ ਦਾ ਹਿੱਸਾ ਹੈ । ਅਮਨ ਦਾ ਹੁਸ਼ਿਆਰਪੁਰ ਦੀ ਪਾਸ਼ ਕਾਲੋਨੀ ਵਿੱਚ ਆਲੀਸ਼ਾਨ ਘਰ ਹੈ,ਸੰਨੀ ਜਲੰਧਰ ਵਿੱਚ ਕੋਰੀਅਰ ਕੰਪਨੀ ਚਲਾਉਂਦਾ ਸੀ ਅਤੇ ਸ਼ੇਜਲ ਡਿਲੀਵਰੀ ਨੂੰ ਪੂਰਾ ਕਰਦਾ ਸੀ ।