Punjab

ਜਲੰਧਰ ‘ਚ ਪਾਸਟਰ ਦੇ ਘਰ ਸਮੇਤ 11 ਟਿਕਾਣਿਆਂ ‘ਤੇ ਰੇਡ ! ਇਨਕਮ ਟੈਕਸ ਵਿਭਾਗ ਨੇ ਇਸ ਮਾਮਲੇ ‘ਚ ਮਾਰੀ ਰੇਡ

ਬਿਊਰੋ ਰਿਪੋਰਟ : ਜਲੰਧਰ ਦੇ ਮਸੀਹੀ ਭਾਈਚਾਰੇ ਦੇ ਆਗੂ ਖੁਲਰਾ ਕਿੰਗਰਾ ਚਰਚ ਦੇ ਪਾਦਰੀ ਅੰਕੁਰ ਨਰੂਲਾ ਦੇ ਘਰ ਅਤੇ ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਦੀ ਟੀਮਾਂ ਨੇ ਰੇਡ ਮਾਰੀ ਹੈ । ਟੀਮ ਸਵੇਰ 6 ਵਜੇ ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਉਨ੍ਹਾਂ ਦੇ ਘਰ ਪਹੁੰਚੀ ਮਾਮਲਾ ਪੈਸੇ ਦੇ ਟਾਂਜੈਕਸ਼ਨ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ । ਟੀਮ ਨੇ ਅੰਦਰ ਹੀ ਲੋਕਾਂ ਨੂੰ ਡਿਟੇਨ ਕਰਕੇ ਰੱਖਿਆ ਹੈ, ਕਿਸੇ ਨੂੰ ਵੀ ਅੰਦਰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ । ਘਰ ਦੇ ਬਾਹਰ ਜਵਾਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ,ਫਿਲਹਾਲ ਨਰੂਲਾ ਜਾਂ ਫਿਰ ਇਨਕਮ ਟੈਕਸ ਵਿਭਾਗ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

11 ਟਿਕਾਣਿਆਂ ‘ਤੇ ਰੇਡ

ਜਾਣਕਾਰੀ ਦੇ ਮੁਤਾਬਿਕ ਇਨਕਮ ਟੈਕਸ ਵਿਭਾਗ ਨੇ ਪੈਸੇ ਦੇ ਲੈਣ-ਦੇਣ ਨੂੰ ਲੈਕੇ ਗਲਤ ਐਂਟਰੀਆਂ ਫੜੀਆਂ ਸਨ। ਜਿਸ ਤੋਂ ਪਤਾ ਚੱਲਿਆ ਹੈ ਕਿ ਵਿਦੇਸ਼ ਵਿੱਚ ਵੀ ਪੈਸੇ ਦਾ ਲੈਣ-ਦੇਣ ਹੋਇਆ ਸੀ। ਇਸੇ ਨੂੰ ਲੈਕੇ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਪਾਸਟਰ ਅੰਕੁਰ ਨਰੂਲਾ ਦੇ 11 ਟਿਕਾਣਿਆਂ ‘ਤੇ ਰੇਡ ਮਾਰੀ ਹੈ ।

ਸਵੇਰ 6 ਵਜੇ ਪਹੁੰਚੀ ਟੀਮ

ਇਨਕਮ ਟੈਕਸ ਵਿਭਾਗ ਦੀ ਟੀਮਾਂ ਸਵੇਰ ਹੀ ਜਲੰਧਰ ਦੇ ਖਾਂਬੜਾ ਵਿੱਚ ਪਹੁੰਚ ਗਈ ਸੀ। ਟੀਮ ਦੇ ਨਾਲ ਆਏ ਅਧਿਕਾਰੀਆਂ ਨੇ ਸਵੇਰ ਕਰੀਬ 6 ਵਜੇ ਪਾਸਟਰ ਅੰਕੁਰ ਨਰੂਲਾ ਦੇ ਘਰ ਦੀ ਘੰਟੀ ਵਜਾਈ ਸੀ,ਇਸ ਤੋਂ ਬਾਅਦ ਘਰ ਦੇ ਅੰਦਰ ਕੇਂਦਰੀ ਸੁਰੱਖਿਆ ਮੁਲਾਜ਼ਮ ਦਾ ਪਹਿਰਾ ਬਿਠਾ ਦਿੱਤਾ ਗਿਆ ਹੈ। ਕੇਂਦਰੀ ਬਲ ਨਾ ਤਾਂ ਕਿਸੇ ਨੂੰ ਘਰ ਵਿੱਚ ਦਾਖਲ ਹੋਣ ਦੇ ਰਹੇ ਸਨ ਨਾ ਹੀ ਬਾਹਰ ਆਉਣ ਦੇ ਰਹੇ ਸੀ,ਸਿਰਫ ਇਨ੍ਹਾਂ ਹੀ ਨਹੀਂ ਗਲੀ ਵਿੱਚ ਹੀ ਕਿਸੇ ਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਸੀ।

ਸਵਿਟਜਰਲੈਂਡ ਵਿੱਚ ਨਿਵੇਸ਼ ਹੋਣ ਦਾ ਸ਼ੱਕ

ਕੁਝ ਮਹੀਨੇ ਪਹਿਲਾਂ ਹੀ ਪਾਸਟਰ ਦੇ ਘਰ ਅਤੇ ਟਿਕਾਣਿਆਂ ਵਿੱਚ ਇਨਕਮ ਟੈਕਸ ਦੀ ਟੀਮ ਨੇ ਛਾਪੇਮਾਰੀ ਕੀਤੀ ਸੀ।ਜਦੋਂ 2 ਦਿਨ ਤੱਕ ਲਗਾਤਾਰ ਕਾਰਵਾਈ ਦੇ ਬਾਅਦ ਪਾਸਟਰ ਨੂੰ ਸਵਾਲਾਂ ਦੀ ਇੱਕ ਲਿਸਟ ਦੇ ਕੇ ਜਵਾਬ ਮੰਗੇ ਗਏ ਸਨ। ਪਿਛਲੀ ਵਾਰ ਜੋ ਛਾਪੇਮਾਰੀ ਹੋਈ ਸੀ ਉਸ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਸੀ ਕਿ ਪਾਸਟਰ ਵਿਦੇਸ਼ ਵਿੱਚ ਨਿਵੇਸ਼ ਕਰ ਰਹੇ ਹਨ। ਪਾਸਟਰ ਸਵਿਟਜਰਲੈਂਡ ਵਿੱਚ ਕਿਵੇਂ ਚਰਚ ਦੀ ਉਸਾਰੀ ਕਰ ਰਹੇ ਹਨ। ਭਾਰਤ ਤੋਂ ਕਿਵੇਂ ਪੈਸਾ ਭੇਜਿਆ ਜਾ ਰਿਹਾ ਹੈ ।