Punjab

ਜਲੰਧਰ ਦੀ ਸੜਕ ‘ਤੇ ਜੀਪ ਰੁਕੀ !2 ਮੋਟਰ ਸਾਈਕਲ ਸਵਾਰ ਨੇ ਜੋ ਕੀਤਾ ਉਹ ਹੈਰਾਨ ਕਰਨ ਵਾਲਾ ਸੀ

ਜਲੰਧਰ : ਸੜਕਾਂ ‘ਤੇ ਰਫ਼ਤਾਰ ਦੇ ਨਾਲ ਇੱਕ ਹੋਰ ਚੀਜ ਮੌਤ ਬਣ ਕੇ ਦੌੜ ਦੀ ਹੈ, ਉਹ ਗੱਡੀ ਚਲਾਉਣ ਵਾਲਿਆਂ ਦਾ ਗੁੱਸਾ ਹੈ। ਕੁਝ ਲੋਕ ਸਮਝ ਦੇ ਹਨ ਕਿ ਸੜਕ ਸਿਰਫ਼ ਉਨ੍ਹਾਂ ਲਈ ਹੀ ਬਣੀ ਹੈ, ਬਾਕੀ ਦੂਜਿਆਂ ਦਾ ਕੋਈ ਹੱਕ ਨਹੀਂ। ਇਸੇ ਹੱਕ ਦੀ ਲੜਾਈ ਵਿੱਚ ਇੱਕ ਸ਼ਖ਼ਸ ਦਾ ਹੱਥ ਵੱਢਿਆ ਗਿਆ। ਮਾਮਲਾ ਜਲੰਧਰ ਦਾ ਹੈ, ਜਿੱਥੇ ਓਪਨ ਜੀਪ ਸਵਾਰ 2 ਨੌਜਵਾਨ ਅਤੇ 2 ਬਾਈਕ ਸਵਾਰ ਦੀ ਆਪਸ ਵਿੱਚ ਝੜਪ ਹੋ ਗਈ।
ਦਰਅਸਲ ਸੜਕ ਦਾ ਇੱਕ ਪਾਸੇ ਤੋਂ ਰਾਹ ਬੰਦ ਸੀ, ਸਿੰਗਲ ਰੋਡ ‘ਤੇ ਇੱਕ ਪਾਸੇ ਤੋਂ ਜੀਪ ਆ ਰਹੀ ਸੀ, ਦੂਜੇ ਪਾਸੇ ਤੋਂ ਬਾਈਕ, ਜੀਪ ਵਾਲੇ ਨੌਜਵਾਨਾਂ ਨੇ ਰਾਹ ਬਲਾਕ ਕਰ ਲਿਆ, ਫਿਰ 2 ਬਾਈਕ ਸਵਾਰ ਅਤੇ ਜੀਪ ਸਵਾਰਾਂ ਨੇ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਅਤੇ ਫਿਰ ਇਹ ਤਕਰਾਰਬਾਜੀ ਵੇਖਦ ਵੇਖਦੇ ਖੂਨੀ ਹਿੰਸਾ ਵਿੱਚ ਤਬਦੀਲ ਹੋ ਗਈ।

ਜਦੋਂ ਬਾਈਕ ਸਵਾਰ ਗੌਰਵ ਦੇ ਕਹਿਣ ‘ਤੇ ਜੀਪ ਦੇ ਡਰਾਈਵਰ ਰਾਹੁਲ ਨੇ ਗੱਡੀ ਪਿੱਛੇ ਨਹੀਂ ਕੀਤੀ ਤਾਂ ਫਿਰ ਦੋਵਾਂ ਵਿੱਚ ਬਹਿਸ ਹੋਈ ਫਿਰ ਰਾਹੁਲ ਨੇ ਗੱਡੀ ਤੋਂ ਡੰਡੇ ਬਾਹਰ ਕੱਢ ਲਏ ਅਤੇ ਹਮਲਾ ਕਰ ਦਿੱਤਾ। ਇਸ ਦੌਰਾਨ ਗੌਰਵ ਜਖ਼ਮੀ ਹੋ ਗਿਆ, ਫਿਰ ਸ਼ਿਵਮ ਨੇ ਜੀਭ ਵਿੱਚ ਪਏ ਲੋਹੇ ਦੇ ਖੰਡੇ ਨੂੰ ਕੱਢਿਆ ਤਾਂ ਦੂਜੇ ਪਾਸੇ ਤੋਂ ਆਸ਼ੀਸ਼ ਨੇ ਉਸ ਤੋਂ ਖੰਡਾ ਖੋਹ ਲਿਆ ਅਤੇ ਸ਼ਿਵਮ ਦੇ ਹੱਥ ‘ਤੇ ਵਾਰ ਕੀਤਾ ਅਤੇ ਹੱਥ ਵੱਖ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਆਸ਼ੀਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਗੌਰਵ, ਸ਼ਿਵਮ ਅਤੇ ਰਾਹੁਲ ਹਸਪਤਾਲ ਵਿੱਚ ਸੱਟਾਂ ਲੱਗਣ ਦੀ ਵਜ੍ਹਾ ਕਰਕੇ ਦਾਖਲ ਹਨ। ਪੁਲਿਸ ਨੇ 307 ਦਾ ਮੁਕਦਮਾ ਦਰਜ ਕਰ ਲਿਆ ਹੈ, ਸ਼ਿਵਮ ਦਾ ਹੱਥ ਵੱਢਿਆ ਗਿਆ ਜਿਸ ਨੂੰ ਜੋੜਨ ਦੇ ਲਈ ਆਪਰੇਸ਼ਨ ਕੀਤਾ ਗਿਆ, ਉਹ ਫਿਲਹਾਲ ਹੋਸ਼ ਵਿੱਚ ਨਹੀਂ ਹੈ, ਇਸ ਲ਼ਈ ਉਸ ਦਾ ਬਿਆਨ ਪੁਲਿਸ ਨੇ ਹਾਲਾ ਦਰਜ ਨਹੀਂ ਕੀਤਾ ਹੈ।

ਇਹ ਘਟਨਾ ਦੱਸ ਦੀ ਹੈ ਕਿ ਲੋਕਾਂ ਦੇ ਅੰਦਰ ਗੁੱਸਾ ਇਸ ਕਰਦ ਹਾਵੀ ਹੋ ਗਿਆ ਹੈ ਕਿ ਉਹ ਅੰਜਾਮ ਦੇ ਬਾਰੇ ਨਹੀਂ ਸੋਚ ਦੇ ਹਨ,ਜਦੋਂ ਵਾਰਦਾਤ ਹੋ ਜਾਂਦੀ ਹੈ ਤਾਂ ਨਾ ਸਿਰਫ਼ ਉਨ੍ਹਾਂ ਨੂੰ ਬਲਕਿ ਪੂਰੇ ਪਰਿਵਾਰ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ।