ਬਿਉਰੋ ਰਿਪੋਰਟ : ਜਲੰਧਰ ਦੇ ਕਰਤਾਰਪੁਰ ਵਿੱਚ ਇੱਕ ਘਰ ਵੜਕੇ 65 ਸਾਲ ਦੀ ਔਰਤ ਨਿਰਮਲ ਦਾ ਕਤਲ ਕਰ ਦਿੱਤਾ ਗਿਆ ਹੈ। ਉਧਰ ਕਤਲ ਕੀਤੀ ਗਈ 65 ਸਾਲ ਦੀ ਬਜ਼ੁਰਗ ਔਰਤ ਦੀ ਧੀ ਵੀ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਈ ਹੈ। ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਨਾਲ ਔਰਤ ‘ਤੇ ਕਈ ਵਾਰ ਕੀਤੇ ।
10 ਮਿੰਟ ਤੱਕ ਘਰ ਦੇ ਅੰਦਰ ਹੀ ਰਹੇ ਮੁਲਜ਼ਮ
ਘਟਨਾ ਕਰਤਾਰਪੁਰ ਦੇ ਆਰਿਆ ਨਗਰ ਸਥਿਤ ਟਾਹਲੀ ਸਾਹਿਬ ਰੋਡ ਦੇ ਕੋਲ ਹੋਈ ਸੀ । ਜਿੱਥੇ ਮੁਲਜ਼ਮਾਂ ਨੇ ਦਿਨ-ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਵੀਰਵਾਰ ਦੀ ਸਵੇਰ ਤਕਰੀਬਨ ਸਾਢੇ 11 ਵਜੇ ਔਰਤ ਦੇ ਘਰ ਵਿੱਚ ਵੜਿਆ ਸੀ । ਦੋਵੇ ਮੁਲਜ਼ਮ ਘਰ ਦੇ ਅੰਦਰ ਤਕਰੀਬਨ 10 ਮਿੰਟ ਤੱਕ ਰਹੇ । ਮਿਲੀ ਜਾਣਕਾਰੀ ਦੇ ਮੁਤਾਬਿਕ 65 ਸਾਲਾਂ ਸੁਰਿੰਦਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਉਧਰ ਉਨ੍ਹਾਂ ਦੀ ਧੀ ਮੀਨਾ ਰਾਣੀ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਵਾਰਦਾਤ ਦੇ ਬਾਅਦ ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਹੈ । ਘਟਨਾ ਦੀ ਇਤਲਾਹ ਮਿਲ ਦੇ ਹੀ ਪੁਲਿਸ ਅਤੇ ਫਾਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਹੈ ਅਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ । ਫਿਲਹਾਲ ਪੁਲਿਸ ਏਰੀਆ ਦੇ ਸੀਸੀਟੀਵੀ ਦੇ ਅਧਾਰ ‘ਤੇ ਜਾਂਚ ਕਰ ਰਹੀ ਹੈ । ਕਿਉਂਕਿ ਮੌਕੇ ‘ਤੇ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ । ਜੋ ਕਿ ਪੁਲਿਸ ਨੂੰ ਮੁਲਜ਼ਮ ਤੱਕ ਪਹੁੰਚਾ ਸਕੇ । ਮੌਕੇ ‘ਤੇ ਕੁੱਤਿਆਂ ਦੀ ਟੀਮ ਦੀ ਤਾਇਨਾਤੀ ਕੀਤੀ ਗਈ ਹੈ।
ਮ੍ਰਿਤਕ ਸੁਰਿੰਦਰ ਕੌਰ ਦਾ ਪਤੀ ਗੁਰਮੀਤ ਲਾਲ ਕਰਤਾਰਪੁਰ ਵਿੱਚ ਜਨਰਲ ਸਟੋਰ ਚਲਾਉਂਦਾ ਹੈ। ਕੁਝ ਦਿਨ ਪਹਿਲਾਂ ਹੀ ਉਹ ਅਮਰੀਕਾ ਤੋਂ ਭਾਰਤ ਆਇਆ ਸੀ । ਘਟਨਾ ਦੇ ਵਕਤ ਪਤੀ ਆਪਣੇ ਸਟੋਰ ਵਿੱਚ ਸੀ ਤਾਂ ਹੀ ਉਸ ਨੂੰ ਘਰ ਵਿੱਚ ਵੜਕੇ ਕਤਲ ਕਰਨ ਦੇ ਬਾਰੇ ਪਤਾ ਚੱਲਿਆ ।
ਤੇਜ਼ਧਾਰ ਹਥਿਆਰ ਨਾਲ ਸਰੀਰ ਦੇ ਹਰ ਹਿੱਸੇ ਵਿੱਚ ਕੀਤੇ ਵਾਰ
ਵਾਰਦਾਤ ਕਰਨ ਵਾਲੇ ਮੁਲਜ਼ਮਾਂ ਦੀ ਗਿਣਤੀ ਇੱਕ ਤੋਂ ਜ਼ਿਆਦਾ ਸੀ। ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਦੀ ਵਰਤੋਂ ਕੀਤੀ ਕਿਉਂਕਿ ਔਰਤ ਦੇ ਸਿਰ ‘ਤੇ ਕਾਫੀ ਜਖ਼ਮ ਸਨ । ਉਧਰ ਜੋ ਔਰਤ ਜਖ਼ਮੀ ਹੋਈ ਹੈ ਉਸ ਦੇ ਬਿਆਨ ਪੁਲਿਸ ਫਿਲਹਾਲ ਦਰਜ ਕਰਨ ਵਿੱਚ ਜੁੱਟੀ ਹੈ । ਜਾਣਕਾਰੀ ਦੇ ਮੁਤਾਬਿਕ ਔਰਤ ਦੇ ਸਿਰ,ਹੱਥ ਅਤੇ ਪਿੱਠ ‘ਤੇ ਮੁਲਜ਼ਮਾਂ ਨੇ ਤੇਜਧਾਰ ਹਥਿਆਰ ਨਾਲ ਕਈ ਵਾਰ ਕੀਤੇ ਸਨ।