The Khalas Tv Blog Punjab ਜਲੰਧਰ: ਨਾਬਾਲਿਗ ਨਾਲ ਦਰਿੰਦਗੀ ! ਘਸੀੜ ਕੇ ਘਰ ਲੈ ਗਏ,ਫਿਰ ਵੀਡੀਓ ਬਣਾ ਕੇ ਕੀਤੀ ਇਹ ਹਰਕਤ
Punjab

ਜਲੰਧਰ: ਨਾਬਾਲਿਗ ਨਾਲ ਦਰਿੰਦਗੀ ! ਘਸੀੜ ਕੇ ਘਰ ਲੈ ਗਏ,ਫਿਰ ਵੀਡੀਓ ਬਣਾ ਕੇ ਕੀਤੀ ਇਹ ਹਰਕਤ

ਬਿਉਰੋ ਰਿਪੋਰਟ : ਜਲੰਧਰ ਵਿੱਚ ਨਾਬਾਲਿਗ ਦੇ ਨਾਲ ਗੈਂਗਰੇਪ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜ਼ਬਰ ਜਨਾਹ ਕਰਨ ਵਾਲੇ ਵੀ ਨਾਬਾਲਿਗ ਸਨ । ਉਨ੍ਹਾਂ ਨੇ ਨਾਬਾਲਿਗ ਕੁੜੀ ਦਾ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ ਸੀ। ਪੁਲਿਸ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ । ਘਟਨਾ ਥਾਣਾ ਡਿਵੀਜਨ ਨੰਬਰ 1 ਦੇ ਇਲਾਕੇ ਵਿੱਚ ਆਉਣ ਵਾਲੇ ਜਾਨਕੀ ਨਗਰ ਦੀ ਹੈ । ਪਿਤਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਉਸ ਦੀ ਧੀ ਘਰ ਵਿੱਚ ਭੂਆ ਦੇ ਘਰ ਖਾਣਾ ਦੇਣ ਲਈ ਗਈ ਸੀ। ਜਦੋਂ ਖਾਣਾ ਖਾਕੇ ਵਾਪਸ ਪਰਤੀ ਸੀ ਤਾਂ ਰਸਤੇ ਵਿੱਚ ਦੋਵਾਂ ਨੇ ਨਾਬਾਲਿਗ ਨਾਲ ਛੇੜਖਾਨੀ ਕੀਤੀ । ਧੀ ਨੇ ਵਿਰੋਧ ਕੀਤਾ ਤਾਂ ਉਹ ਘਸੀੜ ਕੇ ਦੂਜੇ ਮੰਜ਼ਲ ‘ਤੇ ਲੈ ਗਏ ।

ਜ਼ਬਰ ਜਨਾਹ ਦੇ ਬਾਅਦ ਵੀਡੀਓ ਬਣਾਇਆ

ਦੱਸਿਆ ਜਾ ਰਿਹਾ ਹੈ ਨਾਬਾਲਿਗ ਨਾਲ ਮੁਲਜ਼ਮਾਂ ਨੇ ਵਾਰੀ-ਵਾਰੀ ਗੈਂਗ ਰੇਪ ਕੀਤਾ । ਉਨ੍ਹਾਂ ਨੇ ਬੱਚੀ ਨਾਲ ਜ਼ਬਰ ਜਨਾਹ ਦਾ ਵੀਡੀਓ ਵੀ ਬਣਾਇਆ ਸੀ। ਇਸ ਦੇ ਬਾਅਦ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇਣ ਲੱਗੇ। ਧੀ ਘਟਨਾ ਦੇ ਬਾਅਦ ਕਾਫੀ ਪਰੇਸ਼ਾਨ ਸੀ। ਉਸ ਨੇ ਘਰ ਵਿੱਚ ਆਪਣੇ ਨਾਲ ਹੋਈ ਦਰਿੰਦਗੀ ਦੇ ਬਾਰੇ ਦੱਸਿਆ । ਇਸ ਦੇ ਬਾਅਦ ਉਹ ਲੋਕ ਪੁਲਿਸ ਦੇ ਕੋਲ ਗਏ ।

ਬਾਲ ਸੁਧਾਰ ਗ੍ਰਹਿ ਭੇਜੇਗੀ ਪੁਲਿਸ

ਪੁਲਿਸ ਨੂੰ ਸ਼ਿਕਾਇਤ ਮਿਲ ਦੇ ਹੀ ਦੋਵਾਂ ਨਾਬਾਲਿਗ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ । ਉਨ੍ਹਾਂ ਖਿਲਾਫ IPC ਦੀ ਧਾਰਾ 376-D, ਪਾਕਸੋ ਐਕਟ 506 ਦੇ ਤਹਿਤ ਕੇਸ ਦਰਜ ਕੀਤਾ ਗਿਆ । ਦੋਵਾਂ ਮੁਲਜ਼ਮਾਂ ਨੂੰ ਬਾਲ ਸੁਧਾਰ ਘਰ ਭੇਜਿਆ ਗਿਆ।

Exit mobile version