Punjab

ਨੌਜਵਾਨ ਨੂੰ ਕਿੱਨਰ ਨਾਲ ਇਹ ਹਰਕਤ ਪਈ ਮਹਿੰਗੀ ! ਵਿਆਹ ਕਰਵਾਉਣ ਲਈ ਅੜਿਆ ਕਿੱਨਰ !

ਜਲੰਧਰ : ਜਲੰਧਰ ਵਿੱਚ ਇੱਕ ਹਾਈਵੋਲਟੇਜ ਡਰਾਮਾ ਹੋਇਆ। ਇੱਕ ਸ਼ਖ਼ਸ ਨੂੰ ਕਿੱਨਰ ਨਾਲ ਛੇੜਛਾੜ ਕਰਨੀ ਮਹਿੰਗੀ ਪੈ ਗਈ। ਗੱਸੇ ਵਿੱਚ ਕਿੱਨਰ ਨੇ ਕਾਫੀ ਦੇਰ ਤੱਕ ਹੰਗਾਮਾ ਕੀਤਾ ਅਤੇ ਉਹ ਇਸ ਗੱਲ ‘ਤੇ ਅੜ੍ਹ ਗਿਆ ਕਿ ਉਹ ਨੌਜਵਾਨ ਨੂੰ ਸਿਹਰਾ ਪਾ ਕੇ ਵਿਆਹ ਕਰਵਾ ਕੇ ਆਪਣੇ ਨਾਲ ਲੈਕੇ ਜਾਵੇਗਾ। ਫਿਰ ਇਸ ਤੋਂ ਗੁੱਸੇ ਵਿੱਚ ਆਏ ਨੌਜਵਾਨ ਨੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਕਿੱਨਰ ਅਤੇ ਉਸ ਦੇ ਸਾਥੀ ਜ਼ਖ਼ਮੀ ਹੋ ਗਏ ।

ਕਿੱਨਰ ਨਿਸ਼ਾ ਦਾ ਇਲਜ਼ਾਮ ਹੈ ਕਿ ਉਹ ਗਲੀ ਵਿੱਚ ਆਪਣੀ ਭੈਣ ਦੇ ਘਰ ਆਈ ਸੀ,ਉਸ ਦੇ ਗੁਆਂਢ ਵਿੱਚ ਰਹਿੰਦਾ ਇੱਕ ਨੌਜਵਾਨ ਇਸ਼ਾਨ ਅਕਸਰ ਉਸ ਦੇ ਨਾਲ ਛੇੜਖਾਨੀ ਕਰਦਾ ਸੀ ਅਤੇ ਗਲਤ ਕੰਮ ਕਰਨ ਦੇ ਲਈ ਕਹਿੰਦਾ ਸੀ। ਰਾਤ ਨੂੰ ਉਸ ਨਾਲ ਮਾੜੀ ਹਰਕਤ ਕੀਤੀ, ਮੀਂਹ ਅਤੇ ਹਨੇਰੀ ਦੀ ਵਜ੍ਹਾ ਕਰਕੇ ਜਦੋਂ ਲਾਈਟ ਚੱਲੀ ਗਈ ਤਾਂ ਉਸ ਦਾ ਹੱਥ ਫੜ ਲਿਆ ।

ਨਿਸ਼ਾ ਨੇ ਕਿਹਾ ਕਿ ਜਦੋਂ ਉਸ ਨੇ ਸ਼ੋਰ ਮਚਾਇਆ ਤਾਂ ਇਸ਼ਾਨ ਨੇ ਆਪਣੇ ਘਰ ਦੀ ਛੱਤ ਤੋਂ ਇੱਟਾਂ ਸੁੱਟਣਿਆਂ ਸ਼ੂਰ ਕਰ ਦਿੱਤੀਆਂ, ਕਿੱਨਰ ‘ਤੇ ਹਮਲੇ ਦੀ ਇਤਲਾਹ ਮਿਲਣ ਤੋਂ ਬਾਅਦ ਉਸ ਦੇ ਸਾਥੀ ਵੀ ਪਹੁੰਚ ਗਏ। ਨਿਸ਼ਾ ਦੇ ਇੱਕ ਸਾਥੀ ਨੂੰ ਇੱਟ ਲੱਗਣ ਦੀ ਵਜ੍ਹਾ ਕਰਕੇ ਉਸ ਦਾ ਸਾਥੀ ਜ਼ਖਮੀ ਹੋ ਗਿਆ, ਦੇਰ ਰਾਤ ਪੁਲਿਸ ਨੇ ਮੌਕੇ ‘ਤੇ ਜਾ ਕੇ ਮਾਮਲਾ ਸ਼ਾਂਤ ਕਰਵਾਇਆ ।

ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਧਿਰਾ ਦੇ ਬਿਆਨ ਦਰਜ ਕਰ ਲਏ ਅਤੇ ਜਿਸ ਦੀ ਵੀ ਗਲਤੀ ਹੋਵੇਗੀ, ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਹਸਪਤਾਲ ਵਿੱਚ ਜ਼ਖਮੀ ਕਿੱਨਰ ਦਾ ਇਲਾਜ ਚੱਲ ਰਿਹਾ ਹੈ, ਉਸ ਦਾ ਬਿਆਨ ਦਰਜ ਕੀਤਾ ਜਾਵੇਗਾ।