ਬਿਊਰੋ ਰਿਪੋਰਟ : ਛੋਟੀ ਦੀ ਲਾਪਰਵਾਹੀ ਨਾ ਸਿਰਫ਼ ਤੁਹਾਡੀ ਜ਼ਿੰਦਗੀ ਨੂੰ ਬਲਕਿ ਪੂਰੇ ਪਰਿਵਾਰ ਦੀ ਜ਼ਿੰਦਗੀ ਖਤਮ ਕਰ ਸਕਦੀ ਹੈ । ਜਲੰਧਰ ਦੀ ਕਮਲਜੀਤ ਕੌਰ ਨਾਲ ਹੋਈ ਵਾਰਦਾਤ ਤੋਂ ਸਮਝਿਆ ਜਾ ਸਕਦਾ ਹੈ। ਉਸ ਦੀ ਭੈਣ ਨੇ ਉਸ ਨੂੰ ਅਲਰਟ ਕੀਤਾ ਸੀ ਪਰ ਉਸ ਦੇ ਅਣਗੋਲਿਆ ਕਰ ਦਿੱਤਾ। ਕਮਲਜੀਤ ਦੀ ਦਰਦਨਾਕ ਮੌਤ ਹੋ ਗਈ । ਜਦਕਿ 17 ਸਾਲ ਦੇ ਪੁੱਤ ਨੇ ਮੌਤ ਨੂੰ ਮਾਤ ਦਿੱਤੀ ਹੈ। ਕਮਲਜੀਤ ਦੇ ਘਰ ਜਦੋਂ ਡੋਰ ਬੈੱਲ ਵੱਜੀ ਤਾਂ ਭੈਣ ਨੇ ਕਿਹਾ ਬਿਨਾਂ ਪੁੱਛੇ ਦਰਵਾਜ਼ਾਂ ਨਾ ਖੋਲੀ ਭੈਣ ਪਰ ਕਮਲਜੀਤ ਨੇ ਇਹ ਨਹੀਂ ਕੀਤਾ । ਦਰਵਾਜ਼ਾਂ ਖੋਲ ਦੇ ਹੀ ਲੁਟੇਰੇ ਹਥਿਆਰਾਂ ਦੇ ਨਾਲ ਘਰ ਵਿੱਚ ਦਾਖਲ ਹੋਏ ਅਤੇ ਫਿਰ ਟੁੱਟ ਕੇ ਪੈ ਗਏ ।
ਜਲੰਧਰ ਸ਼ਹਿਰ ਦੇ ਬਸਤੀ ਬਾਵਾ ਖੇਲ ਦੀ ਤਾਰਾ ਸਿੰਘ ਐਨਕਲੇਵ ਵਿੱਚ ਦਿਨ-ਦਿਹਾੜੇ ਲੁੱਟੇਰੇ ਘਰ ਦੇ ਅੰਦਰ ਦਾਖਲ ਹੋਏ ਅਤੇ ਪਹਿਲਾ ਉਨ੍ਹਾਂ ਨੇ 17 ਸਾਲ ਦੇ ਸਤਬੀਰ ਸਿੰਘ ਨੂੰ ਰਸੀਆਂ ਦੇ ਨਾਲ ਬੰਨ ਦਿੱਤਾ । ਫਿਰ 49 ਸਾਲ ਦੀ ਕਮਲਜੀਤ ਕੌਰ ‘ਤੇ ਕੁਹਾੜੀ ਨਾਲ ਇੰਨੇ ਵਾਰ ਕੀਤੇ ਕਿ ਪੂਰਾ ਘਰ ਖੂਨ ਨਾਲ ਭਰ ਗਿਆ । ਘਰ ਵਾਲਿਆ ਮੁਤਾਬਿਕ ਲੁਟੇਰੇ ਉਦੋਂ ਤੱਕ ਕੁਹਾੜੀ ਨਾਲ ਮਾਰ ਦੇ ਰਹੇ ਜਦੋਂ ਤੱਕ ਕਮਲਜੀਤ ਕੌਰ ਦੇ ਅਖੀਰਲੇ ਸਾਹ ਨਹੀਂ ਮੁੱਕ ਗਏ । 17 ਸਾਲ ਦਾ ਬੱਚਾ ਆਪਣੀ ਮਾਂ ਨੂੰ ਵੇਖ ਕੇ ਚਿਲਾ ਰਿਹਾ ਸੀ । ਇੰਨੀ ਦੇਰ ਵਿੱਚ ਘਰ ਦੀ ਨੌਕਰਾਣੀ ਵੀ ਆ ਗਈ ਉਸ ਨੇ ਵੀ ਚੀਕਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਲੁੱਟੇਰੇ ਮਹਿਲਾ ਦੇ ਕੰਨਾਂ ਤੋਂ ਵਾਲਿਆ ਖਿੱਚ ਅਤੇ ਮਹਿੰਗੇ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ । ਛੋਟੀ ਲਾਪਰਵਾਹੀ ਨੇ ਪੂਰੇ ਘਰ ਨੂੰ ਉਜਾੜ ਦਿੱਤਾ । ਇਸ ਤੋਂ ਇਲਾਵਾ ਜਾਂਦੇ-ਜਾਂਦੇ ਲੁਟੇਰੇ ਵਾਰਦਾਦ ਦੇ ਸਬੂਤ ਵੀ ਮਿਟਾ ਗਏ ।
ਲੁਟੇਰਿਆਂ ਨੇ ਘਰ ਦੇ CCTV ਅਤੇ DVR ਵੀ ਨਾਲ ਲੈ ਗਏ
ਲੁਟੇਰੇ ਕਤਲ ਦੀ ਵਾਰਦਾਤ ਕਰਨ ਦੇ ਬਾਅਦ ਸਬੂਤ ਮਿਟਾਉਣ ਦੇ ਲ਼ਈ CCTV ਕੈਮਰੇ ਅਤੇ DVR ਵੀ ਆਪਣੇ ਨਾਲ ਲੈ ਗਏ । ਜਿਸ ਸਮੇਂ ਕਤਲ ਹੋਇਆ । ਮਹਿਲਾ ਦਾ ਪੁੱਤਰ ਆਪਣੇ ਕਮਰੇ ਵਿੱਚ ਸੀ । ਘਰ ਦਾ ਕੰਮ ਕਰਨ ਵਾਲੀ ਮਹਿਲਾ ਘਰ ਦੀ ਛੱਤ ‘ਤੇ ਸੀ । ਕਮਲਜੀਤ ਦੇ ਚੀਕਣ ਦੀ ਆਵਾਜ਼ ਸੁਣ ਕੇ ਪਹਿਲਾਂ ਪੁੱਤਰ ਆਇਆ ਤਾਂ ਉਸ ਨੂੰ ਲੁਟੇਰਿਆਂ ਨੇ ਰੱਸੀ ਨਾਲ ਬੰਨ ਦਿੱਤਾ । ਫਿਰ ਘਰ ਵਿੱਚ ਕੰਮ ਕਰਨ ਵਾਲੀ ਮਹਿਲਾ ਵੀ ਛੱਤ ਤੋਂ ਹੇਠਾਂ ਆ ਗਈ ਅਤੇ ਚੀਕਾ ਮਾਰਨ ਲੱਗੀ । ਜਦੋਂ ਲੁਟੇਰੇ ਉਸ ‘ਤੇ ਹਮਲਾ ਕਰਨ ਲਈ ਭੱਜੇ ਤਾਂ ਉਹ ਮੁੜ ਤੋਂ ਛੱਤ ਤੇ ਭੱਜ ਗਈ । ਨੌਕਰਾਣੀ ਦੀਆਂ ਚੀਕਾਂ ਤੋਂ ਬਾਅਦ ਫੜੇ ਜਾਣ ਦੇ ਡਰ ਤੋਂ ਲੁਟੇਰੇ ਫਰਾਰ ਹੋ ਗਏ । ਸਿਰਫ਼ ਇੰਨਾਂ ਹੀ ਨਹੀਂ ਇਹ ਵੀ ਪਤਾ ਲੱਗਿਆ ਹੈ ਕਿ ਘਰ ਵਿੱਚ ਕੁੱਤੇ ਨੂੰ ਵੀ ਜਾਂਦੇ-ਜਾਂਦੇ ਲੁਟੇਰੇ ਬੁਰੀ ਤਰ੍ਵਾਂ ਨਾਲ ਜ਼ਖ਼ਮੀ ਕਰ ਗਏ ।
ਪੁਲਿਸ ਆਲੇ-ਦੁਆਲੇ ਦੇ CCTV ਖੰਗਾਲ ਰਹੀ ਹੈ
ਬਸਤੀ ਬਾਵਾ ਖੇਲ ਥਾਣੇ ਦੇ ASI ਬਲਵੰਤ ਸਿੰਘ ਨੇ ਦੱਸਿਆ ਕਿ ਲੁੱਟ ਦੇ ਇਰਾਦੇ ਨਾਲ ਮਹਿਲਾ ਦਾ ਕਤਲ ਕੀਤਾ ਗਿਆ । ਲੁਟੇਰੇ ਆਪਣੇ ਨਾਲ ਮੋਬਾਈਲ ਅਤੇ ਕੁਝ ਮਸਾਨ ਲੈ ਗਏ । ਲੁਟੇਰਿਆਂ ਨੂੰ ਫੜਨ ਦੇ ਲਈ ਆਲੇ-ਦੁਆਲੇ ਦੇ ਘਰਾਂ ਵਿੱਚ ਲੱਗੇ CCTV ਫੁਟੇਜ ਨੂੰ ਖੰਗਾਲ ਰਹੀ ਹੈ । ਪੁਲਿਸ ਦੀਆਂ ਕਈ ਟੀਮਾਂ ਕਾਤਲ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ।