ਬਿਊਰੋ ਰਿਪੋਰਟ : KBC ਜੂਨੀਅਰ ਵਿੱਚ ਪੰਜਾਬ ਦੀ ਦੂਜੀ ਵਿਦਿਆਰਥਣ ਨੇ ਕਮਾਲ ਕਰਕੇ ਵਿਖਾਇਆ ਹੈ । ਕੇਂਦਰੀ ਵਿਦਿਆਲਿਆ ਦੀ 8ਵੀਂ ਕਲਾਸ ਵਿੱਚ ਪੜਨ ਵਾਲੀ 14 ਸਾਲਾ ਜਲੰਧਰ ਦੀ ਜਪਸਿਮਰਨ ਕੌਰ ਨੇ 14 ਸਵਾਲਾਂ ਦਾ ਜਵਾਬ ਦਿੰਦੇ ਹੋਏ 50 ਲੱਖ ਜਿੱਤੇ ਹਨ। ਹੈਰਾਨੀ ਦੀ ਗੱਲ ਇਹ ਸੀ ਕਿ 50 ਲੱਖ ਦੇ 14ਵੇਂ ਸਵਾਲ ਦਾ ਜਵਾਬ ਉਨ੍ਹਾਂ ਨੂੰ ਪੱਕੇ ਤੌਰ ‘ਤੇ ਨਹੀਂ ਆਉਂਦਾ ਸੀ। ਸਵਾਲ ਫਲਿਪ ਕਰਨ ਦੀ ਉਨ੍ਹਾਂ ਕੋਲ ਲਾਈਫ ਲਾਈਨ ਵੀ ਸੀ ਜੇਕਰ ਜਵਾਬ ਗਲਤ ਹੁੰਦਾ ਤਾਂ ਜਪਸਿਮਰਨ ਕੌਰ 3 ਲੱਖ 20 ਹਜ਼ਾਰ ‘ਤੇ ਆ ਜਾਂਦੀ ਪਰ ਉਸ ਨੇ ਦਲੇਰੀ ਵਿਖਾਈ ਅਤੇ ਅੰਦਾਜ਼ੇ ਨਾਲ ਜਵਾਬ ਦਿੱਤਾ ਅਤੇ ਉਹ ਸਹੀ ਸਾਬਿਤ ਹੋ ਗਿਆ । ਪ੍ਰੋਗਰਾਮ ਦੇ ਹੋਸਟ ਅਮਿਤਾਭ ਬੱਚਨ ਉਨ੍ਹਾਂ ਨੂੰ ਲਾਈਫ ਲਾਈਨ ਬਾਰੇ ਇਸ਼ਾਰਾ ਵੀ ਕਰ ਕਰਦੇ ਰਹੇ ਪਰ ਜਪਸਿਮਰਨ ਕੌਰ ਅੜੀ ਰਹੀ ਅਤੇ ਸਹੀ ਜਵਾਬ ਦੇ ਕੇ 50 ਲੱਖ ਜਿੱਤ ਲਏ । ਹੁਣ ਤੁਹਾਨੂੰ ਦੱਸ ਦੇ ਹਾਂ 14ਵਾਂ ਸਵਾਲ ਹੈ ਕੀ ਸੀ ਜਿਸ ਦਾ ਜਵਾਬ ਦੇਕੇ ਜਪਸਿਮਰਨ ਕੌਰ ਨੇ 50 ਲੱਖ ਜਿੱਤੇ ?
50 ਲੱਖ ਦਾ ਸਵਾਲ
KBC ਪ੍ਰੋਗਰਾਮ ਦੇ ਹੋਸਟ ਅਮਿਤਾਭ ਬੱਚਨ ਨੇ ਜਪਸਿਮਰਨ ਕੌਰ ਦੇ ਸਾਹਮਣੇ 50 ਲੱਖ ਦਾ 14ਵਾਂ ਸਵਾਲ ਬਹੁਤ ਦੀ ਮੁਸ਼ਕਿਲ ਪੁੱਛਿਆ, ਅਮਿਤਾਭ ਬੱਚਨ ਨੇ ਪੁੱਛਿਆ ਕਿ ‘ਇੰਨਾਂ ਵਿੱਚੋਂ ਕਿਹੜਾ ਪੁਰਸਕਾਰ ਸਭ ਤੋਂ ਪਹਿਲਾਂ ਸਥਾਪਿਤ ਕੀਤਾ ਗਿਆ ਸੀ ? ਆਪਸ਼ਨ ਸਨ A ਫੀਲਡਸ ਪਦਕ, B ਪੁਲਿਜ਼ਮ ਪੁਰਸਕਾਰ, C ਅਬੇਲ ਪੁਰਸਕਾਰ, D ਕੋਪਲੇ ਮੈਡਲ । ਜਪਸਿਮਰਨ ਨੇ ਸੋਚ ਸਮਝ ਕੇ ‘D ਕੋਪਲੇ ਮੈਡਲ’ ਨੂੰ ਚੁਣਿਆ ਅਤੇ ਉਹ ਜਵਾਬ ਸਹੀ ਹੋਇਆ । ਜਪਸਿਮਰਨ ਕੌਰ ਨੇ ਹਾਲਾਂਕਿ ਅੰਦਾਜ਼ੇ ਨਾਲ ਇਸ ਸਵਾਲ ਦਾ ਜਵਾਬ ਦਿੱਤਾ ਪਰ ਉਸ ਨੇ ਇੰਨਾਂ ਜ਼ਰੂਰ ਕਿਹਾ ਕੀ ਉਸ ਨੇ ਕਿਧਰੇ ‘ਕੋਪਲੇ ਮੈਡਲ’ ਦਾ ਨਾਂ ਸੁਣਿਆ ਸੀ ਇਸੇ ਅਧਾਰ ਤੇ ਹੀ ਉਸ ਨੇ ਜਵਾਬ ਦਿੱਤਾ ਹੈ। 75 ਲੱਖ ਦੇ 15ਵੇਂ ਸਵਾਲ ਦਾ ਜਵਾਬ ਜਪਸਿਮਰਨ ਨੂੰ ਨਹੀਂ ਆਉਂਦਾ ਸੀ ਇਸ ਲਈ ਉਸ ਨੇ ਆਪਣੀ ਅਖੀਰਲੀ ਲਾਈਫ ਲਾਈਨ ‘ਸਵਾਲ ਫਲਿਪ’ ਕਰਨ ਵਾਲੀ ਲਈ । ਪਰ ਜਪਸਿਮਰਨ ਸਾਇੰਸ ਨੂੰ ਲੈਕੇ ਪੁੱਛੇ ਗਏ ਸਵਾਲ ਦਾ ਜਵਾਬ ਨਹੀਂ ਦੇ ਸਕੀ ਅਤੇ ਉਸ ਨੇ ਖੇਡ ਛੱਡਣ ਦਾ ਫੈਸਲਾ ਲਿਆ। ਜਪਸਿਮਰਨ ਕੌਰ ਕੋਲੋ ਖੇਡ ਦੌਰਾਨ ਪੰਜਾਬ ਨੂੰ ਲੈਕੇ ਵੀ 8ਵਾਂ ਅਹਿਮ ਸਵਾਲ ਪੁੱਛਿਆ ਗਿਆ ਜਿਸ ਦਾ ਜਵਾਬ ਉਸ ਨੇ ਬਿਨਾਂ ਕਿਸੇ ਲਾਈਫ ਲਾਈਨ ਦੇ ਦਿੱਤਾ । 14 ਸਾਲ ਦੀ ਵਿਦਿਆਰਥਣ ਨੇ ਦੱਸਿਆ ਜਿੱਤ ਦੀ ਰਕਮ ਨਾਲ ਉਹ ਆਪਣੀ ਦਾਦੀ ਦੀ ਕਿਸ ਬਿਮਾਰੀ ਦਾ ਇਲਾਜ ਕਰਵਾਉਣਾ ਚਾਉਂਦੀ ਹੈ ।
ਦਾਦੀ ਦਾ ਸੁਪਨਾ ਕਰੇਗੀ ਪੂਰਾ
8ਵੇਂ ਸਵਾਲ ਤੱਕ ਜਪਸਿਮਰਨ ਕੌਰ ਨੇ ਇੱਕ ਵੀ ਲਾਈਫ ਲਾਈਨ ਦੀ ਵਰਤੋਂ ਨਹੀਂ ਕੀਤੀ ਸੀ । 8ਵਾਂ ਸਵਾਲ ਉਨ੍ਹਾਂ ਨੂੰ ਪੰਜਾਬ ਦੇ ਬਾਰੇ ਪੁੱਛਿਆ ਗਿਆ, ਸਵਾਲ ਸੀ ‘ਪੰਜਾਬ ਨੂੰ ਉਸ ਦਾ ਨਾਂ ਦੇਣ ਵਾਲੇ ਪੰਜ ਦਰਿਆਂ ਵਿੱਚੋਂ ਕਿਹੜੀ ਇਕਲੌਤੀ ਦਰਿਆ ਭਾਰਤ ਵਿਚੋਂ ਨਹੀਂ ਨਿਕਲ ਦੀ ਹੈ ? ਆਪਸ਼ਨ ਸਨ A ਚਿਨਾਬ, B ਝੇਲਮ, C ਸਤਲੁਜ, D ਰਾਵੀ । ਜਪਸਿਮਰਨ ਕੌਰ ਨੇ 15 ਸੈਕੰਡ ਵਿੱਚ ਇਸ ਦਾ ਜਵਾਬ ਦਿੰਦੇ ਹੋਏ ‘C ਸਤਲੁਜ’ ਨੂੰ ਲਾਕ ਕੀਤਾ । ਜੋ ਕਿ ਸਹੀ ਰਿਹਾ ਅਤੇ ਉਸ ਨੇ 80 ਹਜ਼ਾਰ ਜਿੱਤ ਲਏ। ਜਿੱਤ ਦੌਰਾਨ ਜਦੋਂ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਇਸ ਰਕਮ ਦਾ ਕੀ ਕਰਨਾ ਚਾਉਂਦੀ ਹੈ ਤਾਂ ਉਸ ਨੇ ਦਾਦੀ ਦੇ ਇਲਾਜ ਲਈ ਖਰਚ ਕਰਨ ਬਾਰੇ ਦੱਸਿਆ । ਜਪਸਿਮਰਨ ਕੌਰ ਨੇ ਕਿਹਾ ਉਸ ਦੀ ਦਾਦੀ ਬਚਪਨ ਤੋਂ ਹੀ ਉਸ ਨੂੰ ਗੁਰਦੁਆਰੇ ਲੈਕੇ ਜਾਂਦੀ ਸੀ ਚੰਗੀ ਸਿਖਿਆ ਦਿੰਦੀ ਸੀ ਜਿਸ ਦੀ ਬਦੌਲਤ ਉਹ KBC ਵਿੱਚ ਬੈਠੀ ਹੈ। ਉਹ ਇਸ ਪੈਸੇ ਨਾਲ ਦਾਦੀ ਦੇ ਗੋਡਿਆਂ ਦਾ ਇਲਾਜ ਕਰਵਾਉਣਾ ਚਾਉਂਦੀ ਹੈ। ਜਿਸ ਨਾਲ ਉਹ ਮੁੜ ਤੋਂ ਦਾਦੀ ਦੇ ਨਾਲ ਗੁਰਦੁਆਰੇ ਜਾ ਸਕੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਪਸਿਮਰਨ ਕੌਰ ਭਾਵੁਕ ਵੀ ਹੋ ਗਈ,ਫਿਰ ਅਮਿਤਾਭ ਬੱਚਨ ਨੇ ਆਪ ਆਕੇ ਉਸ ਦੇ ਅਥਰੂ ਸਾਫ ਕੀਤੇ ਅਤੇ ਉਸ ਦੀ ਤਾਰੀਫ ਕੀਤੀ । KBC ਖੇਡ ਦੌਰਾਨ ਅਮਿਤਾਭ ਬੱਚਣ ਜਪਸਿਮਰਨ ਕੌਰ ਦੀ ਪਰਿਵਾਰ ਵੱਲੋਂ ਦੱਸੀ ਇੱਕ ਆਦਤ ਨੂੰ ਲੈਕੇ ਵੀ ਛੇੜ ਦੇ ਹੋਏ ਨਜ਼ਰ ਆਏ ।
ਪਰਿਵਾਰ ਜਪਸਿਮਰਨ ਦੀ ਇਸ ਆਦਤ ਤੋਂ ਪਰੇਸ਼ਾਨ
ਜਪਸਿਮਰਨ ਕੌਰ ਦੇ ਰਿਪੋਰਟ ਕਾਰਡ ਵਿੱਚ ਮਾਪਿਆਂ ਵੱਲੋਂ ਲਿਖਿਆ ਸੀ ਕਿ ਉਸ ਦੀ ਡਰੈਸਿੰਗ ਸੈਂਸ ਅਤੇ ਨਾ ਨਾਉਣ ਦੀ ਆਦਤ ਤੋਂ ਉਹ ਕਾਫੀ ਪਰੇਸ਼ਾਨ ਹਨ। ਜਿਸ ਨੂੰ ਲੈਕੇ ਅਮਿਤਾਭ ਬੱਚਨ ਨੇ ਜਪਸਿਮਰਨ ਦੀ ਕਾਫੀ ਖਿਚਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਅੱਜ ਨਹਾਕੇ ਆਈ ਹੈ। ਇਸ ਲਈ ਜਿੱਤ ਰਹੀ ਹੈ ਤਾਂ ਜਪਸਿਮਰਨ ਨੇ ਕਿਹਾ ਕਿ ਪੰਜਾਬ ਵਿੱਚ ਜ਼ਿਆਦਾ ਠੰਡ ਹੁੰਦੀ ਹੈ ਇਸ ਲਈ ਉਹ 2 ਦਿਨ ਵਿੱਚ ਇੱਕ ਵਾਰ ਨਹਾਉਂਦੀ ਹੈ, ਉਸ ਨੇ ਅਮਿਤਾਭ ਬੱਚਨ ਨੂੰ ਕਿਹਾ ਕਿ ਉਹ ਠੰਡ ਦੇ ਦਿਨਾਂ ਵਿੱਚ ਪੰਜਾਬ ਆਉਣ ਤਾਂ ਅਮਿਤਾਭ ਨੇ ਵੀ ਆਪਣੇ ਸਕੂਲ ਟਾਈਮ ਦਾ ਰਾਜ਼ ਖੋਲ ਦੇ ਹੋਏ ਕਿਹਾ ਕਿ ਜਦੋਂ ਉਹ ਨੈਨੀਤਾਲ ਵਿੱਚ ਪੜ ਦੇ ਸਨ ਤਾਂ ਉੱਥੇ ਵੀ ਸਕੂਲ ਵਿੱਚ ਹਫਤੇ ਵਿੱਚ 2 ਦਿਨ ਹੀ ਨਹਾਉਂਦੇ ਸਨ ਸਨ। ਜਪਸਿਮਰਨ ਕੌਰ ਦੀ ਹਾਜ਼ਰ ਜਵਾਬੀ ਦੇ ਅਮਿਤਾਭ ਬੱਚਨ ਵੀ ਕਾਇਲ ਹੋ ਗਏ ।