Punjab

ਲਤੀਫਪੁਰਾ ‘ਚ ਉੱਜੜੇ ਪਰਿਵਾਰਾਂ ਨੂੰ ਸਰਕਾਰ ਨੇ ਦਿੱਤੀ ਆਫਰ ! ਫਲੈਟ ਨਾ ਲੈਣ ਵਾਲਿਆਂ ਨੂੰ ਇਸ ਥਾਂ ‘ਤੇ ਮਿਲਣਗੇ ਪਲਾਟ !

ਬਿਊਰੋ ਰਿਪੋਰਟ : ਪੰਜਾਬ ਸਰਕਾਰ ਨੇ ਲਤੀਫਪੁਰਾ ਵਿੱਚ ਉਜਾੜੇ ਲੋਕਾਂ ਨੂੰ ਮੁੜ ਤੋਂ ਵਸਾਉਣ ਦੇ ਲਈ ਨਵੀਂ ਆਫਰ ਦਿੱਤੀ ਹੈ । ਜਲੰਧਰ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਜਗਤਾਰ ਸਿੰਘ ਨੇ ਸਰਕਾਰ ਨੂੰ ਇੱਕ ਮਤਾ ਭੇਜਿਆ ਸੀ, ਜਿਸ ‘ਤੇ ਮੋਹਰ ਲੱਗ ਗਈ ਹੈ ਜਲੰਧਰ ਇਮਪਰੂਵਮੈਂਟ ਟਰਸਟ ਨੇ ਪ੍ਰਪੋਜਲ ਭੇਜਿਆ ਸੀ ਕਿ ਜੇਕਰ ਲਤੀਫਪੁਰਾ ਦੇ ਲੋਕ ਬੀਬੀ ਭਾਨੀ ਕੰਮਪਲੈਕਸ ਵਿੱਚ ਫਲੈਟ ਨਹੀਂ ਲੈਣਾ ਚਾਹੁੰਦੇ ਹਨ ਤਾਂ ਸੂਰਿਆ ਐਨਕਲੇਵ ਵਿੱਚ ਪਲਾਟ ਦੇ ਦਿੱਤੇ ਜਾਣਗੇ।

ਜਲੰਧਰ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਲਤੀਫਪੁਰਾ ਵਿੱਚ ਪਿਛਲੇ ਸਾਲ ਦਸੰਬਰ ਵਿੱਚ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਟਰਸਟ ਨੇ ਜ਼ਮੀਨ ਖਾਲੀ ਕਰਵਾਉਣ ਦੇ ਲਈ ਘਰਾਂ ਨੂੰ ਢਾਇਆ ਸੀ । ਸੰਘੇੜਾ ਨੇ ਕਿਹਾ ਉੱਥੇ ਕਈ ਅਮੀਰਾਂ ਨੇ ਜ਼ਮੀਨ ‘ਤੇ ਕਬਜ਼ਾ ਕਰ ਲਿਆ ਸੀ । ਪਰ ਕੁਝ ਅਜਿਹੇ ਲੋਕਾਂ ਦੇ ਘਰ ਵੀ ਟੁੱਟ ਗਏ ਜਿੰਨਾਂ ਕੋਲ ਕੁਝ ਨਹੀਂ ਸੀ ।

ਸੰਘੇੜਾ ਨੇ ਕਿਹਾ ਅਜਿਹੇ ਲੋਕਾਂ ਨੂੰ ਸਰਕਾਰ ਨੇ ਬੀਬੀ ਭਾਨੀ ਕੰਮਪਲੈਕਸ ਵਿੱਚ ਫਲੈਟ ਆਫਰ ਕੀਤੇ ਸੀ, ਇਸ ਦੇ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪ੍ਰਪੋਜ਼ਲ ਸੂਰਿਆ ਐਨਕਲੇਵ ਵਿੱਚ ਪਲਾਟ ਦਾ ਭੇਜਿਆ ਸੀ । ਜਿਸ ਨੂੰ ਉਨ੍ਹਾਂ ਨੇ ਮਨਜ਼ੂਰ ਕਰ ਲਿਆ ਹੈ। ਲੁਧਿਆਣਾ ਇਮਪਰੂਵਮੈਂਟ ਦੇ ਚੇਅਰਮੈਨ ਸੰਘੇੜਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 15 ਦਿਨਾਂ ਦੇ ਅੰਦਰ ਟਰਸਟ ਵਿੱਚ ਅਰਜ਼ੀ ਦੇਣ ।

ਟਰਸਟ ਦੇ ਨਾਲ ਡੀਸੀ ਦਫਤਰ ਵਿੱਚ ਵੀ ਅਰਜ਼ੀ ਦੇ ਸਕਦੇ ਹਨ

ਟਰਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇਰਾ ਨੇ ਦੱਸਿਆ ਕਿ ਲਤੀਫਪੁਰਾ ਦੇ ਲੋਕ ਡੀਸੀ ਦਫਤਰ ਵਿੱਚ ਵੀ ਅਰਜ਼ੀ ਦੇ ਸਕਦੇ ਹਨ। ਅਰਜ਼ੀ ਆਉਣ ਤੋਂ ਬਾਅਦ ਡੀਸੀ ਦੀ ਪ੍ਰਧਾਨਗੀ ਵਿੱਚ ਬਣੀ ਕਮੇਟੀ ਵੈਰੀਫਾਈ ਕਰਨ ਦੇ ਬਾਅਦ ਪਲਾਟ ਦੇਵੇਗੀ, ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਣਾ ਹੈ ਕਿ ਹਰ ਵਿਅਕਤੀ ਦੇ ਕੋਲ ਛੱਤ ਹੋਣੀ ਚਾਹੀਦੀ ਹੈ,ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ,ਲਤੀਫਪੁਰਾ ਵਿੱਚ ਬੇਘਰ ਹੋਏ ਲੋਕਾਂ ਨੂੰ ਫਲੈਟ ਜਾਂ ਪਲਾਟ ਵਿੱਚ ਜੋ ਵੀ ਕੁਝ ਲੈਣਾ ਚਾਹੁੰਦੇ ਹਨ ਉਸ ਦੇ ਲਈ ਉਹ ਅਰਜ਼ੀ ਦੇ ਸਕਦੇ ਹਨ ।