The Khalas Tv Blog Punjab ਜਲੰਧਰ ‘ਚ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ! 3 ਦਿਨ ਤੋਂ ਪਈ ਸੀ ਲਾਸ਼ ! ਇਸ ਭਿਆਨਕ ਹਾਲਤ ਵਿੱਚ ਮਿਲੀ !
Punjab

ਜਲੰਧਰ ‘ਚ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ! 3 ਦਿਨ ਤੋਂ ਪਈ ਸੀ ਲਾਸ਼ ! ਇਸ ਭਿਆਨਕ ਹਾਲਤ ਵਿੱਚ ਮਿਲੀ !

ਬਿਉਰੋ ਰਿਪੋਰਟ : ਜਲੰਧਰ ਦੇ ਗਦਈਪੁਰ ਵਿੱਚ ਇੱਕ ਪਤੀ-ਪਤਨੀ ਨੇ ਜ਼ਹਿਰੀਲਾ ਪ੍ਰਦਾਰਥ ਖਾਕੇ ਆਪਣੀ ਜੀਵਨਲੀਲਾ ਸਮਾਪਤ ਕਰ ਦਿੱਤੀ ਹੈ । ਦੋਵਾਂ ਦੀ ਮ੍ਰਿਤਕ ਦੇਹ 3 ਦਿਨ ਪੁਰਾਣੀ ਲੱਗ ਰਹੀ ਹੈ । ਥਾਣਾ ਡਿਵੀਜਨ ਨੰਬਰ -8 ਦੀ ਪੁਲਿਸ ਮੌਕੇ ‘ਤੇ ਜਾਂਚ ਕਰਨ ਦੇ ਲਈ ਪਹੁੰਚੀ । ਮ੍ਰਿਤਕ ਦੀ ਪਛਾਣ ਪ੍ਰੇਮ ਅਤੇ ਉਸ ਦੀ ਪਨਤੀ ਦਾ ਨਾਂ ਭਾਵਨਾ ਦੇ ਰੂਪ ਵਿੱਚ ਹੋਈ ਹੈ । ਦੋਵੇ ਗਦਈਪੁਰ ਵਿੱਚ ਕਿਰਾਏ ‘ਤੇ ਕਮਰਾ ਲੈਕੇ ਰਹਿ ਰਹੇ ਸੀ ।

ਮਿਲੀ ਜਾਣਕਾਰੀ ਦੇ ਮੁਤਾਬਿਕ ਘਟਨਾ ਦੇ ਬਾਰੇ ਸੋਮਵਾਰ ਸਵੇਰ ਪਤਾ ਚੱਲਿਆ ਹੈ । ਮੌਕੇ ‘ਤੇ ਮੌਜੂਦ ਪ੍ਰਰਤਖਦਰਸ਼ੀ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਦੋਵਾਂ ਨੇ ਕਮਰੇ ਵਿੱਚ ਬਦਬੂ ਆਉਣੀ ਸ਼ੁਰੂ ਹੋ ਗਈ ਸੀ । ਲੋਕਾਂ ਦੇ ਮੁਤਾਬਿਕ ਤਕਰੀਬਨ ਤਿੰਨ ਦਿਨ ਵਿੱਚ ਦੋਵੇ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲੇ ਸਨ । ਸੋਮਵਾਰ ਨੂੰ ਉਨ੍ਹਾਂ ਦੇ ਕਮਰੇ ਵਿੱਚ ਬਦਬੂ ਆਈ ਤਾਂ ਮਾਮਲੇ ਦੀ ਜਾਣਕਾਰੀ ਪੁਲਿਸ ਨੇ ਕੰਟਰੋਲ ਰੂਮ ਵਿੱਚ ਦਿੱਤੀ । ਥਾਣਾ 8 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਦਰਵਾਜ਼ਾਂ ਖੜਕਾਇਆ ਤਾਂ ਦੋਵਾਂ ਦੀ ਮ੍ਰਿਤਕ ਦੇਹ ਬਰਾਮਦ ਹੋਈ ।

ਪੁਲਿਸ ਦੇ ਮੁਤਾਬਿਕ ਦੋਵਾਂ ਦੀ ਮ੍ਰਿਤਕ ਦੇਹ ਕਾਲੀ ਪੈ ਚੁੱਕੀ ਸੀ ਅਤੇ ਬਦਬੂ ਆ ਰਹੀ ਸੀ । ਪੁਲਿਸ ਨੇ ਦੋਵਾਂ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਸੀ । ਉਧਰ ਫਿਲਹਾਲ ਮੌਕੇ ‘ਤੇ ਪੁਲਿਸ ਜਾਂਚ ਕਰ ਰਹੀ ਹੈ । ਕ੍ਰਾਈਮ ਸੀਨ ਤੋਂ ਹੁਣ ਤੱਕ ਕੋਈ ਚਿੱਠੀ ਨਹੀਂ ਮਿਲੀ ਹੈ ।

Exit mobile version