ਬਿਉਰੋ ਰਿਪੋਰਟ : ਵਿਦੇਸ਼ ਪੜਨ ਦੇ ਲਈ ਗਏ ਜਲੰਧਰ ਦੇ ਮਾਡਲ ਟਾਉਨ ਦੇ ਗੁਰਸ਼ਮਨ ਸਿੰਘ ਭਾਟੀਆ ਨੂੰ ਲੈਕੇ ਬਹੁਤ ਹੀ ਮਾੜੀ ਖਬਰ ਸਾਹਮਣੇ ਹੈ । 23 ਸਾਲ ਦਾ ਗੁਰਸ਼ਮਨ ਸਿੰਘ 15 ਦਸੰਬਰ ਤੋਂ ਲਾਪਤਾ ਸੀ । ਪਰਿਵਾਰ ਦੀ ਅਖੀਰਲੀ ਵਾਰ ਉਸੇ ਦਿਨ ਹੀ ਗੁਰਸ਼ਮਨ ਨਾਲ ਗੱਲ ਹੋਈ ਸੀ । ਫਿਰ ਉਸ ਦੀ ਕੋਈ ਖੋਜ ਖ਼ਬਰ ਨਹੀਂ ਮਿਲੀ । ਪਰਿਵਾਰ ਨੇ ਦੋਸਤਾਂ ਦੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਗੁਰਸ਼ਮਨ ਦੀ ਤਲਾਸ਼ ਕੀਤੀ । ਪਰ ਜਦੋਂ ਕੁਝ ਨਹੀਂ ਪਤਾ ਚੱਲਿਆ ਤਾਂ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨਾਲ ਪਰਿਵਾਰ ਨੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਗੁਰਸ਼ਮਨ ਨੂੰ ਲੱਭਣ ਵਿੱਚ ਮਦਦ ਮੰਗੀ । ਹੁਣ ਜਾਣਕਾਰੀ ਆਈ ਹੈ ਕਿ ਉਸ ਦੀ ਮੌਤ ਹੋ ਗਈ ਹੈ।
1 ਸਾਲ ਪਹਿਲਾਂ ਗੁਰਸ਼ਮਨ UK ਗਿਆ ਸੀ ਅਤੇ ਉਹ ਈਸਟ ਲੰਡਨ ਵਿੱਚ ਪੜਾਈ ਕਰ ਰਿਹਾ ਸੀ । ਅਖੀਰਲੀ ਵਾਰ ਉਸ ਨੂੰ ਪੂਰਵੀ ਲੰਡਨ ਦੇ ਕੈਨਰੀ ਵਾਰਫ ਵਿੱਚ ਵੇਖਿਆ ਗਿਆ ਸੀ । ਜਦੋਂ ਬ੍ਰਿਟਿਸ਼ ਹਾਈਕਮਿਸ਼ਨ ਨੇ ਉਸ ਦੀ ਜਾਣਕਾਰੀ ਹਾਸਲ ਕਰਨ ਦੇ ਲਈ ਏਜੰਸੀਆਂ ਨੂੰ ਹਿਦਾਇਤਾਂ ਦਿੱਤੀਆਂ ਤਾਂ ਪਤਾ ਚੱਲਿਆ ਕਿ ਸਮੁੰਦਰ ਵਿੱਚ ਡੁੱਬਣ ਦੀ ਵਜ੍ਹਾ ਕਰਕੇ ਉਸ ਦੀ ਮੌਤ ਗਈ ਹੈ । ਪੁੱਤਰ ਦੀ ਖਬਰ ਸੁਣਨ ਦੇ ਬਾਅਦ ਪੂਰਾ ਪਰਿਵਾਰ ਲੰਡਨ ਦੇ ਲਈ ਰਵਾਨਾ ਹੋ ਗਿਆ ਹੈ । ਪਰ ਵੱਡਾ ਸਵਾਲ ਇਹ ਕਿ ਗੁਰਸ਼ਮਨ ਸਮੁੰਦਰ ਵਿੱਚ ਕਿਵੇਂ ਡੁੱਬ ਗਿਆ ? ਕੀ ਉਹ ਇਕੱਲਾ ਹੀ ਸੀ ਜਾਂ ਫਿਰ ਉਸ ਦੇ ਨਾਲ ਦੋਸਤ ਵੀ ਸਨ ? ਜ਼ਿਆਦਾਤਰ ਅਜਿਹੀ ਥਾਵਾਂ ‘ਤੇ ਕੋਈ ਆਪਣੇ ਦੋਸਤਾਂ ਨਾਲ ਜਾਂਦਾ ਹੈ । ਜੇਕਰ ਗੁਰਸ਼ਮਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤਾਂ ਕਿਸੇ ਨੇ ਵੀ ਉਸ ਦੀ ਜਾਣਕਾਰੀ ਯੂਨੀਵਰਸਿਟੀ ਨੂੰ ਕਿਉਂ ਨਹੀਂ ਦਿੱਤੀ ? ਪੁੱਤਰ ਦੀ ਭਾਲ ਲਈ ਪਰਿਵਾਰ ਨੂੰ ਇੱਥੇ ਉੱਠੇ ਕਿਉਂ ਭੱਟਨਕਾ ਪਿਆ ? ਇਹ ਉਹ ਸਵਾਲ ਹਨ ਜਿੰਨਾਂ ਦਾ ਜਵਾਬ ਪਰਿਵਾਰ ਜ਼ਰੂਰ ਚਾਉਂਦਾ ਹੋਵੇਗਾ ।
ਲਾਫਬੋਰੋ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਟ ਕਰ ਰਿਹਾ ਸੀ
ਜਾਣਕਾਰੀ ਦੇ ਮੁਤਾਬਿਕ ਗੁਰਸ਼ਮਨ ਸਿੰਘ ਬੀਤੇ ਦਸੰਬਰ ਵਿੱਚ ਲੰਡਨ ਗਿਆ ਸੀ । ਉਸ ਨੇ ਲੰਡਰ ਦੀ ਲਾਫਬੋਰੋ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ । ਉਹ ਲਾਫਬੋਰੋ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਕਰ ਰਿਹਾ ਸੀ । ਉਸ ਦੇ ਲਾਪਤਾ ਹੋਣ ਦੀ ਇਤਲਾਹ ਦੇ ਬਾਅਦ ਪੂਰੇ ਪਰਿਵਾਰ ਵਿੱਚ ਮਾਤਮ ਸੀ । ਵਿਦੇਸ਼ ਵਿੱਚ ਹੀ ਉਸ ਦੇ ਰਿਸ਼ਤੇਦਾਰ ਅਤੇ ਦੋਸਤਾਂ ਨੇ ਉਸ ਦੀ ਤਲਾਸ਼ ਦੀ ਕਾਫੀ ਕੋਸ਼ਿਸ਼ ਕੀਤੀ ਸੀ ।