Punjab

SHO ਦੀ ਗੱਡੀ ਨਾਲ ਕੁੜੀ ਨੇ ਕੀਤਾ ਇਹ ਮਾੜਾ ਕੰਮ ! ਪੁਲਿਸ ਮੁਲਾਜ਼ਮ ਨੂੰ ਭੁਗਤਨਾ ਪਿਆ ਅੰਜਾਮ !

ਬਿਉਰੋ ਰਿਪੋਰਟ : ਸੋਸ਼ਲ ਮੀਡੀਆ ‘ਤੇ ਰੀਲ ਬਣਾ ਕੇ ਵਿਊਜ਼ ਹਾਸਲ ਕਰਨ ਵਾਲਿਆਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਜਲੰਧਰ ਦੀ ਸੋਸ਼ਲ ਮੀਡੀਆ ‘ਤੇ ਸਰਗਰਮ ਇੱਕ ਕੁੜੀ ਨੇ SHO ਦੀ ਗੱਡੀ ‘ਤੇ ਬੈਠ ਕੇ ਵੀਡੀਓ ਬਣਾਈ । ਇਹ ਗੱਡੀ ਕਮਿਸ਼ਨਰੇਟ ਦੇ ਥਾਣਾ ਡਿਵੀਜ਼ਨ ਨੰਬਰ 4 ਦੇ SHO ਦੀ ਸੀ । ਵੀਡੀਓ ਵਿੱਚ ਉਸ ਨੇ ਪੰਜਾਬੀ ਗਾਣਾ ਲਗਾਇਆ ਹੈ । ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੁਲਿਸ ਦੀ ਟ੍ਰੋਲਿੰਗ ਸ਼ੁਰੂ ਹੋ ਗਈ ਹੈ। ਜਿਸ ਦੇ ਬਾਅਦ SHO ਅਸ਼ੋਕ ਕੁਮਾਰ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਹਾਲਾਂਕਿ ਹੁਣ ਤੱਕ ਇਹ ਸਾਫ਼ ਨਹੀਂ ਹੈ ਕਿ ਵੀਡੀਓ ਕਦੋਂ ਬਣਾਇਆ ਗਿਆ ਹੈ। ਜਿਸ ਕੁੜੀ ਨੇ ਇਹ ਵੀਡੀਓ ਬਣਾਇਆ ਹੈ ਉਸ ਦਾ ਨਾਂ ਪਾਇਲ ਪਰਮਾਰ ਹੈ ਅਤੇ ਸੋਸ਼ਲ ਮੀਡੀਆ ‘ਤੇ ਇਸੇ ਤਰ੍ਹਾਂ ਆਪਣੀ ਰੀਲ ਬਣਾਉਂਦੀ ਰਹਿੰਦੀ ਹੈ। 2 ਦਿਨ ਪਹਿਲਾਂ ਲੁਧਿਆਣਾ ਦੇ ਨਵੇਂ ਬਣੇ ਫਲਾਈ ਓਵਰ ਦਾ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਨੌਜਵਾਨ ਅੱਧੀ ਰਾਤ ਸੜਕ ਦੇ ਵਿੱਚ ਖੜੇ ਹੋਕੇ ਰੀਲ ਬਣਾ ਰਹੇ ਸਨ ਜੋ ਕਿ ਵੱਡੇ ਹਾਦਸੇ ਦਾ ਕਾਰਨ ਹੋ ਸਕਦਾ ਹੈ ।

ਪੁਲਿਸ ਦੇ ਸਾਹਮਣੇ ਬਣਾਇਆ ਵੀਡੀਓ

ਜਾਣਕਾਰੀ ਦੇ ਮੁਤਾਬਿਕ ਵੀਡੀਓ ਪੁਲਿਸ ਦੇ ਸਾਹਮਣੇ ਬਣਾਇਆ ਗਿਆ ਸੀ ਕਿਉਂਕਿ ਜਦੋਂ ਵੀਡੀਓ ਬਣਾਇਆ ਗਿਆ ਤਾਂ ਆਲ਼ੇ ਦੁਆਲੇ ਪੁਲਿਸ ਮੁਲਾਜ਼ਮ ਵੀਡੀਓ ਵਿੱਚ ਨਜ਼ਰ ਆ ਰਹੇ ਹਨ । ਵੀਡੀਓ ਬਣਾ ਕੇ ਪਾਇਲ ਪਰਮਾਰ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਨੂੰ ਸ਼ੇਅਰ ਵੀ ਕੀਤਾ ਹੈ । ਜਿਸ ਦੇ ਬਾਅਦ ਉਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪਾਇਲ ਥਾਣਾ ਚਾਰ ਦੇ ਅਧਿਕਾਰੀ ਨਾਲ ਗੱਲਬਾਤ ਕਰ ਰਹੀ ਹੈ ਅਤੇ ਅਖੀਰ ਵਿੱਚ ਉਸ ਨੂੰ ਗੱਡੀ ਵਿੱਚ ਲਿਆਉਂਦੇ ਹੋਏ ਵੀ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਰਿਪੋਰਟ ਤਲਬ ਕਰ ਲਈ ਹੈ ।

DCP ਜਗਮੋਹਨ ਸਿੰਘ ਵੱਲੋਂ ਪੁਲਿਸ ਮੁਲਾਜ਼ਮ ਲਾਈਨ ਹਾਜ਼ਰ

ਜਲੰਧਰ ਦੇ ਡੀਸੀਪੀ ਸਿਟੀ ਜਗਮੋਹਨ ਸਿੰਘ ਨੇ ਕਿਹਾ ਮਾਮਲੇ ਵਿੱਚ ਪਹਿਲਾਂ ਤੋਂ ਥਾਣਾ 4 ਦੇ SHO ਅਸ਼ੋਕ ਖ਼ਿਲਾਫ਼ ਸ਼ਿਕਾਇਤ ਆਈ ਸੀ । ਪਰ ਅਜਿਹਾ ਵੀਡੀਓ ਵਾਇਰਲ ਹੋਣਾ ਗ਼ਲਤ ਹੈ । ਇਸ ਲਈ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੇ ਇਸ ‘ਤੇ ਕਰੜਾ ਐਕਸ਼ਨ ਲਿਆ ਹੈ । ਅਸ਼ੋਕ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ।

ਅਧਿਕਾਰੀਆਂ ਨੇ ਕਿਹਾ ਵੀਡੀਓ ਕਦੋਂ ਦਾ ਹੈ ਇਸ ਦੀ ਜਾਣਕਾਰੀ ਨਹੀਂ

ਥਾਣਾ ਡਿਵੀਜ਼ਨ ਨੰਬਰ 4 ਦੇ ਐਡੀਸ਼ਨਲ SHO ਸੁਰਜੀਤ ਸਿੰਘ ਨੇ ਦੱਸਿਆ ਕਿ SHO ਫ਼ਿਲਹਾਲ ਛੁੱਟੀ ‘ਤੇ ਹੈ,ਉਨ੍ਹਾਂ ਦਾ ਚਾਰਜ ਮੇਰੇ ਕੋਲ ਹੈ । ਵੀਡੀਓ ਕਦੋਂ ਦਾ ਹੈ ? ਇਸ ਬਾਰੇ ਪੁਸ਼ਟੀ ਨਹੀਂ ਹੋਈ ਹੈ । ਐਡੀਸ਼ਨਲ SHO ਨੇ ਕਿਹਾ ਇਹ ਫੇਕ ਵੀਡੀਓ ਵੀ ਹੋ ਸਕਦਾ ਹੈ । ਜਾਂਚ ਦੇ ਬਾਅਦ ਕਾਰਵਾਈ ਹੋਵੇਗੀ ।