ਬਿਉਰੋ ਰਿਪੋਰਟ – ਜਲੰਧਰ ‘ਚ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਬਸਤੀ ਸ਼ੇਖ ਦੇ ਚਾਹ ਆਮ ਮੁਹੱਲੇ ਦੀ ਹੈ। ਮ੍ਰਿਤਕ ਆਪਣੀ ਗਰਭਵਤੀ ਪਤਨੀ ਨੂੰ ਦਵਾਈ ਦਿਵਾਉਣ ਲਈ ਬਾਈਕ ‘ਤੇ ਲੈ ਕੇ ਜਾ ਰਿਹਾ ਸੀ। ਰਸਤੇ ਵਿੱਚ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ। ਬਦਮਾਸ਼ਾਂ ਨੇ ਨੌਜਵਾਨ ਦੇ ਸਿਰ, ਪਿੱਠ ਅਤੇ ਪੇਟ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਰੀਬ 17 ਵਾਰ ਕੀਤੇ। ਇੱਥੋਂ ਤੱਕ ਕਿ ਨੌਜਵਾਨ ਦੀਆਂ ਆਂਦਰਾਂ ਵੀ ਬਾਹਰ ਆ ਗਈਆਂ।
ਸਾਰੀ ਘਟਨਾ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ। ਜ਼ਖਮੀ ਪਤਨੀ ਅੰਕਿਤ ਨੂੰ ਬਚਾਉਂਦੀ ਨਜ਼ਰ ਆ ਰਹੀ ਹੈ। ਜਿਸ ‘ਚ ਮੁਲਜ਼ਮ ਪੀੜਤ ਨੌਜਵਾਨ ‘ਤੇ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਹਨ। ਪੁਲਿਸ ਵੱਲੋਂ ਹੁਣ ਤੱਕ ਇਸ ਮਾਮਲੇ ‘ਚ ਤਿੰਨ ਨੂੰ ਹਿਰਾਸਤ ਵਿੱਚ ਲਿਆ ਹੈ।
ਮ੍ਰਿਤਕ ਦੀ ਪਛਾਣ ਅੰਕਿਤ ਜੰਬਾ (26) ਦੇ ਤੌਰ ‘ਤੇ ਹੋਈ ਹੈ। ਅੰਕਿਤ ਪਲਾਸਟਿਕ ਫੈਕਟਰੀ ਦਾ ਮਾਲਕ ਸੀ। ਆਮ ਆਦਮੀ ਪਾਰਟੀ ਦੇ ਵਰਕਰ ਕਰਨ ਮੱਲੀ ਅਤੇ ਉਸ ਦੇ ਸਾਥੀਆਂ ‘ਤੇ ਕਤਲ ਦੇ ਦੋਸ਼ ਲੱਗੇ ਹਨ।
ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ‘ਆਪ’ ਵਰਕਰ ਕਰਨ ਮੱਲੀ, ਸੋਨੂੰ, ਅਜੇ, ਸੰਨੀ ਸਮੇਤ 6 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਮ੍ਰਿਤਕ ਦੇ ਭਰਾ ਮਨੀ ਨੇ ਦੱਸਿਆ ਕਿ ਮੁਲਜ਼ਮ ਨਾਲ ਉਸ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਇਸੇ ਰੰਜਿਸ਼ ਕਾਰਨ ਉਸ ‘ਤੇ ਹਮਲਾ ਕੀਤਾ ਗਿਆ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਮੁਲਜ਼ਮ ਮੱਲੀ ਇਲਾਕੇ ਵਿੱਚ ਨਸ਼ਾ ਵੇਚਦਾ ਹੈ।
ਪਤਨੀ ਚਾਰ ਮਹਿਨਿਆ ਦੀ ਹੈ ਗਰਭਵਤੀ
ਮ੍ਰਿਤਕ ਦੇ ਭਰਾ ਮਨੀ ਨੇ ਦੱਸਿਆ ਕਿ ਅੰਕਿਤ ਦਾ ਚਾਰ ਸਾਲ ਪਹਿਲਾ ਵਿਆਹ ਹੋਇਆ ਸੀ ਅਤੇ ਉਸ ਦੀ ਪਤਨੀ ਚਾਰ ਮਹਿਨਿਆ ਤੋਂ ਗਰਭਵਤੀ ਹੈ। ਜਦੋਂ ਉਹ ਆਪਣੇ ਪਤੀ ਨੂੰ ਛੁਡਾਉਣ ਲਈ ਅੱਗੇ ਵਧੀ ਤਾਂ ਦੋਸ਼ੀਆਂ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੇ ਹੱਥ ‘ਤੇ ਗੰਭੀਰ ਸੱਟ ਲੱਗ ਗਈ। ਕਰੀਬ 5 ਮਿੰਟ ਤੱਕ ਚੱਲੀ ਖੂਨੀ ਖੇਡ ਤੋਂ ਬਾਅਦ ਅਰੋਪੀ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਆਪਣੇ ਪਤੀ ਨੂੰ ਹਸਪਤਾਲ ਲਿਜਾਣ ਲਈ ਬੇਨਤੀ ਕੀਤੀ ਪਰ ਕਿਸੇ ਨੇ ਮਦਦ ਨਹੀਂ ਕੀਤੀ।
ਦੋਵਾਂ ਧਿਰਾਂ ਵਿੱਚ ਪਹਿਲਾ ਵੀ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਜਿਸ ਨੂੰ ਲੈ ਕੇ ਪਹਿਲਾ ਵੀ ਦੋਵੇਂ ਧਿਰਾ ਖ਼ਿਲਾਫ਼ ਕੇਸ ਚੱਲ ਰਿਹਾ ਹੈ।