Punjab

ਜਲੰਧਰ CM ਮਾਨ ਦੇ ਰੋਡ ਸ਼ੋਅ ‘ਚ ‘AAP’ ਵਰਕਰਾਂ ਨੇ ਕੀਤਾ ਇਹ ਕੰਮ ! ਆਪਸੀ ਕਲੇਸ਼ ਆਇਆ ਸਾਹਮਣੇ

ਬਿਊਰੋ ਰਿਪੋਰਟ : ਜਲੰਧਰ ਜ਼ਿਮਨੀ ਚੋਣ ਦੀ ਸਿਆਸੀ ਜੰਗ ਵਿਚਾਲੇ ਆਪ ਦੇ ਕਾਰਜਕਰਤਾਵਾਂ ਦੀ ਆਪਸ ਲੜਾਈ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਦੇ ਦੌਰਾਨ ਆਪ ਦੇ ਕਾਰਜਕਰਤਾ ਆਪਸ ਵਿੱਚ ਹੱਥੋਪਾਈ ਹੋ ਗਏ । ਨੌਜਵਾਨਾਂ ਨੇ ਇੱਕ ਦੂਜੇ ਨੂੰ ਮੁੱਕੇ,ਲੱਤਾਂ ਮਾਰਿਆਂ,ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਪੁਲਿਸ ਵੀ ਮੌਜੂਦ ਸੀ ਪਰ ਉਹ ਕੁਝ ਖਾਸ ਨਹੀਂ ਕਰ ਸਕੀ । ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਦੇ ਵਿਚਾਲੇ ਹੋਈ ਲੜਾਈ ਝਗੜੇ ਵਿੱਚ ਕਈ ਵਕਰਾਂ ਨੂੰ ਸੱਟਾਂ ਲੱਗਿਆ ਹਨ। ਕਿਸੇ ਦੇ ਮੂੰਹ ‘ਤੇ ਸੱਟ ਲੱਗੀ ਹੈ ਤਾਂ ਕਿਸੇ ਦੇ ਸਿਰ ਫੱਟੇ ਹਨ । ਜਿੰਨਾਂ 2 ਪੱਖਾਂ ਵਿੱਚ ਝਗੜਾ ਹੋਇਆ ਹੈ ਉਨ੍ਹਾਂ ਵਿੱਚ ਸੁਸ਼ੀਲ ਕੁਮਾਰ ਰਿੰਕੂ ਅਤੇ ਉਨ੍ਹਾਂ ਦੇ ਵਿਰੋਧੀ ਕੌਂਸਲਰ ਦੇ ਹਮਾਇਤੀ ਸਨ।

ਆਗੂਆਂ ਦੇ ਸਮਰਥਾਂ ਦੀ ਆਪਸ ਵਿੱਚ ਨਹੀਂ ਬਣ ਰਹੀ ਸੀ

ਆਮ ਆਦਮੀ ਪਾਰਟੀ ਬੇਸ਼ਕ ਵਿਧਾਇਕਾਂ ਤੋਂ ਲੈ ਕੇ ਚੈਅਰਮੈਨ ਤੱਕ ਏਕਾ ਵਿਖਾ ਰਹੀ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ,ਇੰਨ੍ਹਾਂ ਦੇ ਹਮਾਇਤੀ ਆਪਸ ਵਿੱਚ ਹੀ ਹੱਥੋਪਾਈ ਹੁੰਦੇ ਹੋਏ ਨਜ਼ਰ ਆ ਰਹੇ ਹਨ। ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਬੇਸ਼ਕ ਪਾਰਟੀ ਹਾਈਕਮਾਨ ਦੇ ਕਹਿਣ ‘ਤੇ ਪੂਰੀ ਤਰ੍ਹਾਂ ਨਾਲ ਆਪਣੇ ਵਿਰੋਧੀ ਸੁਸ਼ੀਲ ਰਿੰਕੂ ਦੇ ਨਾਲ ਚੱਲ ਰਹੇ ਹਨ ਉਨ੍ਹਾਂ ਦਾ ਪ੍ਰਚਾਰ ਵੀ ਕਰ ਰਹੇ ਹਨ ਪਰ ਅੰਦਰੋਂ ਕਾਰਜਕਰਤਾਵਾਂ ਵਿੱਚ ਆਪਣੀ ਲੜਾਈ ਚੱਲ ਰਹੀ ਹੈ,ਇਹ ਰੋਡ ਸ਼ੋਅ ਦੇ ਦੌਰਾਨ ਵੀ ਨਜ਼ਰ ਆਈ ਹੈ । ਸ਼ੀਤਲ ਅੰਗੁਰਾਲ ਦੇ ਖਾਸ ਕੌਂਸਲਰ ਜੋ ਪਹਿਲਾਂ ਕਾਂਗਰਸ ਵਿੱਚ ਸਨ ਹੁਣ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਿੰਕੂ ਦਾ ਵਿਰੋਧ ਕਰ ਰਹੇ ਹਨ । ਉਨ੍ਹਾਂ ਦੇ ਹਮਾਇਤੀਆਂ ਦੇ ਨਾਲ ਰਿੰਕੂ ਦੇ ਸਮਰਥਕਾਂ ਦੀ ਲੜਾਈ ਹੋ ਗਈ । ਰਿੰਕੂ ਕਾਂਗਰਸ ਤੋਂ ਆਪ ਵਿੱਚ ਆਏ ਹਨ ਅਤੇ 20 ਘੰਟਿਆਂ ਦੇ ਅੰਦਰ ਜਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਵਿਰੋਧੀ ਤਾਂ ਸਵਾਲ ਚੁੱਕ ਰਹੀ ਰਹੇ ਹਨ ਉਨ੍ਹਾਂ ਦੀ ਆਪਣੀ ਪਾਰਟੀ ਦੇ ਵਰਕਰ ਵੀ ਕਿਧਰੇ ਨਾ ਕਿਧਰੇ ਨਿਰਾਸ਼ ਹਨ ।

3 ਘੰਟੇ ਦੇਰ ਨਾਲ ਪਹੁੰਚੇ ਮਾਨ

ਸੁਸ਼ੀਲ ਰਿੰਕੂ ਦੀ ਨਾਮਜ਼ਦਗੀ ਮੌਕੇ ਸ਼ਹਿਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਕਰਨਾ ਸੀ। ਖਜ਼ਾਨਾ ਮੰਤਰੀ ਅਤੇ ਜਲੰਧਰ ਚੋਣ ਦੇ ਲਈ ਪਾਰਟੀ ਪ੍ਰਭਾਰੀ ਹਰਪਾਲ ਚੀਮਾ ਤਾਂ ਜਲੰਧਰ ਪਹੁੰਚ ਗਏ ਪਰ ਭਗਵੰਤ ਮਾਨ ਤਿੰਨ ਘੰਟੇ ਦੇਰ ਨਾਲ ਪਹੁੰਚੇ । ਉਹ ਰਸਤੇ ਵਿੱਚ ਹੀ ਰੋਡ ਸ਼ੋਅ ਵਿੱਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਨੇ ਵੀ ਆਪਣੀ ਨਾਮਜ਼ਦਗੀ ਭਰੀ ਸੀ, 10 ਮਈ ਨੂੰ ਜਲੰਧਰ ਜ਼ਿੰਮਨੀ ਚੋਣ ਲਈ ਵੋਟਿੰਗ ਹੋਵੇਗੀ ਅਤੇ 13 ਮਈ ਨੂੰ ਕਰਨਾਟਕਾ ਵਿਧਾਨਸਭਾ ਚੋਣਾਂ ਦੇ ਨਤੀਜਿਆਂ ਦੇ ਨਾਲ ਜਲੰਧਰ ਜ਼ਿਮਨੀ ਚੋਣ ਦਾ ਫੈਸਲਾ ਵੀ ਆ ਜਾਵੇਗਾ । 13 ਅਪ੍ਰੈਲ ਨੂੰ ਸ਼ੁਰੂ ਹੋਈ ਨਾਜ਼ਮਦਗੀ 20 ਅਪ੍ਰੈਲ ਤੱਕ ਭਰੀਆਂ ਜਾਣਗੀਆਂ।