ਜਲੰਧਰ : ਚੋਣ ਕਮਿਸ਼ਨ ਨੇ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਿਚ ਪਈਆਂ 54.70 ਫੀਸਦੀ ਵੋਟਾਂ ਦੇ ਵੇਰਵੇ ਜਾਰੀ ਕੀਤੇ ਹਨ। ਇਹਨਾਂ ਵਿਚ ਦੱਸਿਆ ਗਿਆ ਹੈ ਕਿ ਹਲਕੇ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਕਿੰਨੇ ਪੁਰਸ਼ਾਂ ਤੇ ਔਰਤਾਂ ਨੇ ਵੋਟਾਂ ਪਾਈਆਂ ਹਨ।
- ਜਲੰਧਰ ਦੇ ਕਸਬਾ ਫਿਲੋਰ ਦੀ ਗੱਲ ਕਰੀਏ ਤਾਂ ਇਸ ਹਲਕੇ ਵਿੱਚ 101481 ਪੁਰਸ਼ ,95831 ਔਰਤਾਂ ਅਤੇ 6ਥਰਡ ਜੈਂਡਰ ਹਨ। ਜਿਨਾਂ ਦੀ ਕੁੱਲ ਗਿਣਤੀ 200018 ਹੈ। ਇਨ੍ਹਾਂ ਵਿੱਚੋਂ 56219 ਪੁਰਸ਼ਾਂ ਨੇ , 55416 ਔਰਤਾਂ ਅਤੇ 4 ਥਰਡ ਜੈਂਡਰਾਂ ਨੇ ਵੋਟਾਂ ਪਾਈਆਂ ਹਨ।
- ਨਕੌਦਰ ਹਲਕੇ ਵਿੱਚ 99299 ਪੁਰਸ਼ ,91765 ਔਰਤਾਂ ਅਤੇ 3 ਥਰਡ ਜੈਂਡਰ ਹਨ , ਜਿਨ੍ਹਾਂ ਦੀ ਕੁੱਲ ਗਿਣਤੀ 191067 ਹੈ। ਇਨ੍ਹਾਂ ਵੋਟਰਾਂ ਵਿੱਚੋਂ 53712 ਪੁਰਸ਼ਾਂ ਨੇ , 53074 ਔਰਤਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।
- ਸ਼ਾਹਕੋਟ ਹਲਕੇ ਵਿੱਚ 93780 ਪੁਰਸ਼ , 88245 ਔਰਤਾਂ ਅਤੇ 1 ਥਰਡ ਜੈਂਡਰ ਵੋਟਰ ਹਨ. ਇਨ੍ਹਾਂਅ ਦੀ ਕੁੱਲ ਗਿਣਤੀ 182026 ਹੈ। ਜਿਨ੍ਹਾਂ ਵਿੱਚੋਂ 52872 ਪੁਰਸ਼ਾਂ ਨੇ, 53113 ਔਰਤਾਂ ਨੇ ਆਪਣੀ ਵੋਟ ਪਾਈ ਹੈ।
- ਕਰਤਾਰਪੁਰ ਹਲਕੇ ਚੋਂ 94058 ਪੁਰਸ਼ ,85643 ਔਰਤਾਂ ਅਤੇ 3 ਥਰਡ ਜੈਂਡਰ ਹਨ। ਜਿਨ੍ਹਾਂ ਦੀ ਕੁੱਲ ਗਿਣਤੀ 179704 ਹੈ। ਇਨ੍ਹਾਂ ਵਿੱਚੋਂ 52815 ਪੁਰਸ਼ਾਂ ਨੇ , 51351 ਔਰਤਾਂ ਨੇ ਅਤੇ 3 ਥਰਡ ਜੈਂਡਰਾਂ ਨੇ ਵੋਟ ਪਾਈ ਹੈ।
- ਜਲੰਧਰ ਵੈਸਟ ਵਿੱਚ 86767 ਪੁਰਸ਼ , 79198 ਔਰਤਾਂ ਅਤੇ 8 ਥਰਡ ਜੈਂਡਰ ਹਨ। ਜਿਨ੍ਹਾਂ ਦੀ ਕੁੱਲ ਗਿਣਤੀ 165973 ਹੈ। ਉਨ੍ਹਾਂ ਵਿੱਚੋਂ 50127 ਪਰਸ਼ਾਂ ਨੇ , 43632 ਔਰਤਾਂ ਨੇ ਅਤੇ 4 ਥਰਡ ਜੈਂਡਰਾਂ ਨੇ ਆਪਣੀਆਂ ਵੋਟਾਂ ਪਾਈਆਂ ਹਨ।
- ਜਲੰਧਰ ਸੈਂਟਰ ਵਿੱਚ 87211 ਪੁਰਸ਼ , 81021 ਔਰਤਾਂ ਅਤੇ 5 ਥਰਡ ਜੈਂਡਰ ਹਨ। ਜਿਨ੍ਹਾਂ ਦੀ ਕੁੱਲ ਗਿਣਤੀ 168237 ਹੈ। ਜਿਨ੍ਹਾਂ ਵਿਚੋਂ 43679 ਪੁਰਸ਼ਾਂ ਨੇ , 38648 ਔਰਤਾਂ ਨੇ ਅਤੇ 2 ਥਰਡ ਜੈਂਡਰਾਂ ਨੇ ਵੋਟ ਪਾਈ ਹੈ।
- ਜਲੰਧਰ ਉਤਰੀ ਵਿੱਚ 96487 ਪੁਰਸ਼ , 86872 ਔਰਤਾਂ ਅਤੇ 4 ਥਰਡ ਜੈਂਡਰ ਹਨ , ਜਿਨ੍ਹਾਂ ਦੀ ਕੁੱਲ ਗਿਣਤੀ 183363 ਹੈ। ਜਿਨ੍ਹਾਂ ਵਿੱਚੋਂ 53441 ਪੁਰਸ਼ਾਂ ਨੇ , 46357 ਔਰਤਾਂ ਨੇ ਇੱਕ ਥਰਡ ਜੈਂਡਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।
- ਜਲੰਧਰ ਕੈਂਟ ਵਿੱਚ 97161 ਪੁਰਸ਼ , 89282 ਔਰਤਾਂ ਅਤੇ 7 ਥਰਡ ਜੈਂਡਰ ਹਨ ਜਿਨ੍ਹਾਂ ਦੀ ਕੁੱਲ ਗਿਣਤੀ186450 ਹੈ। ਇਨ੍ਹਾਂ ਵਿੱਚੋਂ 49261 ਪੁਰਸ਼ਾਂ ਨੇ 44315 ਔਰਤਾਂ ਅਤੇ ਇੱਕ ਥਰਡ ਜੈਂਡਰ ਨੇ ਆਪਣੀ ਵੋਟ ਪਾਈ ਹੈ ।
- ਆਦਮਪੁਰ ਹਲਕੇ ਵਿੱਚ 85960 ਪੁਰਸ਼ , 78998 ਔਰਤਾਂ ਅਤੇ 4 ਥਰਡ ਜੈਂਡਰ ਹਨ ਜਿਨ੍ਹਾਂ ਦੀ ਕੁੱਲ ਗਿਣਤੀ164962 ਹੈ। ਜਿਨ੍ਹਾਂ ਵਿੱਚੋਂ 44667 ਪੁਰਸ਼ਾਂ ਨੇ 44438 ਔਰਤਾਂ ਨੇ ਅਤੇ 2 ਥਰਡ ਜੈਂਡਰਾਂ ਨੇ ਆਪਣੀਆਂ ਵੋਟਾਂ ਪਾਈਆਂ ਹਨ।
ਪਹਿਲੇ 1 ਘੰਟੇ ਵਿੱਚ 5 ਫੀਸਦੀ ਹੀ ਵੋਟਿੰਗ ਹੋਈ ਸੀ ਅਤੇ ਸ਼ਾਮ 6 ਵਜੇ ਤੱਕ ਜਦੋਂ ਫਾਈਨਲ ਅੰਕੜਾ ਸਾਹਮਣੇ ਆਇਆ ਉਸ ਮੁਤਾਬਿਕ ਸਿਰਫ਼ 53.5 ਫੀਸਦੀ ਲੋਕਾਂ ਨੇ ਆਪਣੇ ਜ਼ਮੂਰੀ ਹੱਕ ਦੀ ਹਦਾਇਤੀ ਕੀਤੀ ।
- ਸਭ ਤੋਂ ਵੱਧ ਵੋਟਿੰਗ ਸ਼ਾਹਕੋਟ ਵਿੱਚ 57 ਫੀਸਦੀ ਹੋਈ ਇਹ ਹਲਕਾ ਕਾਂਗਰਸ ਨੇ ਲਗਾਤਾਰ 2 ਵਾਰ ਜਿੱਤਿਆ ਹੈ
- ਦੂਜੇ ਨੰਬਰ ‘ਤੇ ਜਲੰਧਰ ਵੈਸਟ ਰਿਹਾ ਜਿੱਥੋਂ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਵੀ ਹਨ ਉਨ੍ਹਾਂ ਦੇ ਹਲਕੇ ਵਿੱਚ 7 ਫੀਸਦੀ ਵੋਟਿੰਗ ਹੋਈ,ਇਹ ਸੀਟ 2022 ਦੀਆਂ ਚੋਣਾਂ ਵਿੱਚ ਆਪ ਦੇ ਖਾਤੇ ਵਿੱਚ ਗਈ ਸੀ
- ਤੀਜੇ ਨੰਬਰ ‘ਤੇ ਰਿਹਾ ਫਿਲੌਰ ਹਲਕਾ ਜਿੱਥੇ ਸਭ ਤੋਂ ਜਿਆਦਾ ਵੋਟਰ ਹਨ,ਇੱਥੇ 55 ਫੀਸਦੀ ਲੋਕਾਂ ਨੇ ਵੋਟਿੰਗ ਕੀਤੀ
- ਨਕੋਦਰ ਜਿੱਥੇ ਡੇਰਿਆਂ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ ਇੱਥੇ 9 ਫੀਸਦੀ ਵੋਟਿੰਗ ਹੋਈ,ਇੱਥੇ ਆਪ ਦਾ ਵਿਧਾਇਕ ਹੈ,
- ਕਰਤਾਰਪੁਰ ਵਿੱਚ 7 ਫੀਸਦੀ ਵੋਟਿੰਗ ਰਹੀ ਇੱਥੇ ਵੀ 2022 ਦੀਆਂ ਚੋਣਾਂ ਵਿੱਚ ਆਪ ਦੇ ਵਿਧਾਇਕ ਨੇ ਜਿੱਤ ਹਾਸਲ ਕੀਤੀ ਸੀ
- ਜਲੰਧਰ ਨਾਰਥ ਵਿੱਚ 4 ਫੀਸਦੀ ਵੋਟਿੰਗ ਹੋਈ ਇੱਥੇ ਲਗਾਤਾਰ 2 ਵਾਰ ਤੋਂ ਕਾਂਗਰਸ ਦਾ ਵਿਧਾਇਕ ਹੈ ਅਤੇ ਪਾਰਟੀ ਦਾ ਗੜ੍ਹ ਵੀ ਹੈ ।
- ਆਦਮਪੁਰ ਵਿਧਾਨਸਭਾ ਸੀਟ ‘ਤੇ ਵੀ ਕਾਂਗਰਸ ਦਾ ਹੀ ਵਿਧਾਇਕ ਹੈ ਇੱਥੇ 4 ਫੀਸਦੀ ਵੋਟਿੰਗ ਹੋਈ ਹੈ
- ਜਲੰਧਰ ਸੈਂਟਰਲ ਵਿੱਚ 6 ਫੀਸਦੀ ਵੋਟਿੰਗ ਹੋਈ ਇਹ ਸੀਟ ਆਪ ਨੇ ਵਿਧਾਨਸਭਾ ਚੋਣਾਂ ਵਿੱਚ ਜਿੱਤੀ ਸੀ
- ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਦੇ ਹਲਕੇ ਜਲੰਧਰ ਕੈਂਟ ਵਿੱਚ ਸਭ ਤੋਂ ਘੱਟ 5 ਫੀਸਦੀ ਵੋਟਿੰਗ ਹੋਈ