Punjab

ਜਲੰਧਰ ਦੀ ਦਲੇਰ ਕੁੜੀ ! ਖ਼ਤਰਨਾਕ ਹਥਿਆਰਾਂ ਨਾਲ ਲੈਸ 3 ਬਦਮਾਸ਼ਾਂ ਨਾਲ ਮੁਕਾਬਲਾ ਕੀਤਾ !ਫਿਰ ਕੀਤਾ ਇਹ ਹਾਲ

Jalandhar breave girl

ਬਿਊਰੋ ਰਿਪੋਰਟ : ਸੂਬੇ ਵਿੱਚ ਵੱਧ ਰਹੀਆਂ ਵਾਰਦਾਤਾਂ ਦੀ ਵਜ੍ਹਾ ਕਰਕੇ ਅੱਜ ਕੱਲ ਲੋਕ ਕਰਿੰਦੇ ਹਨ ‘ਪੰਜਾਬ ਵਿੱਚ ਡਰ ਲੱਗ ਦਾ ਹੈ’ । ਪਰ ਜਲੰਧਰ ਦੀ ਦਲੇਰ ਕੁੜੀ ਨੇ ਦੱਸਿਆ ਡਰ ਨੂੰ ਕਿਵੇਂ ਹੌਸਲਿਆਂ ਨਾਲ ਜਿੱਤਿਆ ਜਾ ਸਕਦਾ ਹੈ। ਜਲੰਧਰ ਦੇ ਅਰਬਨ ਅਸਟੇਟ ਵਿੱਚ ਤਿੰਨ ਬਾਈਕ ਸਵਾਰ ਲੁੱਟੇਰੇ ਇੱਕ ਕੁੜੀ ਦਾ ਪਿੱਛਾ ਕਰ ਰਹੇ ਸਨ । ਉਨ੍ਹਾਂ ਦੀ ਨਜ਼ਰ ਕੁੜੀ ਦੇ ਮੋਬਾਈਲ ਫੋਨ ‘ਤੇ ਸੀ। ਲੁੱਟੇਰਿਆਂ ਨੇ ਤਿੰਨ ਤੋਂ ਚਾਰ ਵਾਰ ਕੁੜੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ਼ ਨਹੀਂ ਹੋ ਸਕੇ ਪਰ ਪੰਜਵੀਂ ਵਾਰ ਉਹ ਕਾਮਯਾਬ ਹੋ ਗਏ ਅਤੇ ਐਕਟਿਵਾ ‘ਤੇ ਸਵਾਰ ਕੁੜੀ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ । ਇੱਕ ਵਕਤ ਤਾਂ ਕੁੜੀ ਦੇ ਸਾਹਮਣੇ ਹਨੇਰਾ ਛਾਅ ਗਿਆ ਪਰ ਉਸ ਤੋਂ ਬਾਅਦ ਕੁੜੀ ਨੇ ਜੋ ਹਿੰਮਤ ਵਿਖਾਈ ਉਹ ਕਾਬਿਲੇ ਤਾਰੀਫ ਹੈ ।

ਹੀਨਾ ਆਪਣੇ ਕੰਮ ਤੋਂ ਵਾਪਸ ਆ ਰਹੀ ਸੀ ਅਤੇ ਉਸ ਦੀ ਸਕੂਟੀ ‘ਤੇ ਲੱਗੇ ਹੋਲਡਰ ‘ਚ ਮੋਬਾਈਲ ਫੋਨ ਪਿਆ ਸੀ। ਜਿਵੇਂ ਹੀ ਉਹ ਅਰਬਨ ਅਸਟੇਟ ਦੀ PPR ਮਾਰਕਿਟ ਪਹੁੰਚੀ ਪਿੱਛਾ ਕਰ ਰਹੇ ਤਿੰਨ ਲੁੱਟੇਰਿਆਂ ਨੇ ਮੋਬਾਈਲ ਫੋਨ ‘ਤੇ ਝਪਟਾ ਮਾਰਿਆ ਅਤੇ ਫਰਾਰ ਹੋ ਗਏ । ਹੀਨਾ ਨੇ ਪਹਿਲਾਂ ਡਰ ਗਈ ਪਰ ਉਸ ਨੇ ਲੁਟੇਰਿਆਂ ਦਾ ਆਪਣੀ ਸਕੂਟੀ ‘ਤੇ ਪਿੱਛਾ ਕੀਤਾ ਅਤੇ ਜਿਵੇਂ ਹੀ ਉਹ ਜੋਤੀ ਨਗਰ ਦੇ ਕੋਲ ਪਹੁੰਚੀ ਟਰੈਫਿਕ ਜਾਮ ਹੋਣ ਦੀ ਵਜ੍ਹਾ ਕਰਕੇ ਲੁਟੇਰੇ ਵੀ ਉੱਥੇ ਹੀ ਫਸ ਗਏ । ਬਸ ਹੀਨਾ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਲੁਟੇਰੇ ਨੂੰ ਫੜ ਲਿਆ । ਲੁਟੇਰਿਆਂ ਨੇ ਜੋਤੀ ਨੂੰ ਦਾਤਰ ਵਿਖਾਇਆ ਪਰ ਉਹ ਡਰੀ ਨਹੀਂ ਇੰਨੀ ਦੇਰ ਵਿੱਚ ਲੋਕ ਵੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਇੱਕ ਲੁਟੇਰੇ ਨੂੰ ਫੜ ਲਿਆ ਜਦਕਿ 2 ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ । ਫੜੇ ਗਏ ਲੁਟੇਰੇ ਦਾ ਨਾਂ ਲਵਪ੍ਰੀਤ ਦੱਸਿਆ ਜਾ ਰਿਹਾ ਹੈ ।

ਲੁਟੇਰੇ ਲਵਪ੍ਰੀਤ ਨੂੰ ਲੋਕਾਂ ਨੇ ਜਮਕੇ ਕੁੱਟਿਆ ਮੌਕੇ ‘ਤੇ ਪਲਿਸ ਪਹੁੰਚ ਗਈ ਅਤੇ ਉਨ੍ਹਾਂ ਨੇ 2 ਲੁਟੇਰੇ ਸਾਥੀਆਂ ਦਾ ਨਾਂ ਪੁੱਛਿਆ ਪਰ ਕੁੱਟਾਪੇ ਤੋਂ ਬਾਅਦ ਵੀ ਲਵਪ੍ਰੀਤ ਨੇ ਆਪਣੇ ਸਾਥੀਆਂ ਦਾ ਨਾਂ ਨਹੀਂ ਦੱਸਿਆ ਹੈ । ਦੱਸਿਆ ਜਾ ਰਿਹਾ ਹੈ ਕਿ ਲਵਪ੍ਰੀਤ ਨਸ਼ੇ ਵਿੱਚ ਸੀ । ਜਦੋਂ ਉਸ ਦੇ ਜੇਬ੍ਹ ਦੀ ਤਲਾਸ਼ੀ ਲਈ ਗਈ ਤਾਂ ਉਸ ਦਾ ਅਧਾਰ ਕਾਰਡ ਅਤੇ ਮੋਟਰ ਸਾਈਕਲ ਦੀ RC ਵੀ ਬਰਾਮਦ ਹੋਈ ਹੈ । ਲੁਟੇਰੇ ਲਵਪ੍ਰੀਤ ਨੂੰ ਲੁਧਿਆਣਾ ਪੁਲਿਸ ਡਿਵੀਜ਼ਨ 7 ਦੇ ਹਵਾਲੇ ਕਰ ਦਿੱਤਾ ਗਿਆ ਹੈ ।