The Khalas Tv Blog Punjab ਜਲੰਧਰ ਜਨਮ ਦਿਨ ਦਾ ਜਸ਼ਨ ਬਦਲਿਆ ਮਾਤਮ ‘ਚ ! ਤਾਬੜ ਤੋੜ ਚੱਲਿਆਂ ਗੋਲੀਆਂ ! NRI ਦੀ ਮੌਤ
Punjab

ਜਲੰਧਰ ਜਨਮ ਦਿਨ ਦਾ ਜਸ਼ਨ ਬਦਲਿਆ ਮਾਤਮ ‘ਚ ! ਤਾਬੜ ਤੋੜ ਚੱਲਿਆਂ ਗੋਲੀਆਂ ! NRI ਦੀ ਮੌਤ

ਬਿਉਰੋ ਰਿਪੋਰਟ : ਜਲੰਧਰ ਦੇ ਹੋਟਲ ਵਿੱਚ ਜਨਮ ਦਿਨ ਦੀ ਪਾਰਟੀ ਵਿੱਚ ਫਾਇਰਿੰਗ ਦੌਰਾਨ NRI ਦੀ ਮੌਤ ਹੋ ਗਈ ਹੈ । ਜਦਕਿ ਇੱਕ ਨੌਜਵਾਨ ਜਖ਼ਮੀ ਹੋ ਗਿਆ ਹੈ । ਘਟਨਾ ਰਾਮਾਮੰਡੀ ਨਾਲ ਲੱਗ ਦੇ ਤਲਹਣ ਰੋਡ ਦੇ ਢਿੱਲੋ ਰਿਜ਼ਾਰਟ ਦੀ ਹੈ । ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ।

ਜਾਣਕਾਰੀ ਦੇ ਮੁਤਾਬਿਕ ਢਿੱਲੋਂ ਰਿਜ਼ਾਰਟ ਵਿੱਚ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ । ਉਸੇ ਦੌਰਾਨ ਹੀ ਰਿਸ਼ਤੇਦਾਰਾਂ ਦੇ ਵਿਚਾਲੇ ਵਿਵਾਦ ਹੋ ਗਿਆ। ਗੁੱਸੇ ਵਿੱਚ ਮੁਲਜ਼ਮ ਨੇ ਬੰਦੂਕ ਕੱਢੀ ਅਤੇ NRI ‘ਤੇ ਫਾਇਰਿੰਗ ਕਰ ਦਿੱਤੀ। ਨੌਜਵਾਨ ਦੇ ਸਿਰ ਅਤੇ ਛਾਤੀ ‘ਤੇ ਗੋਲੀ ਲੱਗੀ ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣਾ ਰਾਮਾਮੰਡੀ ਦੇ ਪ੍ਰੋਫੈਸਰ ਕਾਲੋਨੀ ਦੇ ਦਲਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ ।

ਉਸੇ ਦੌਰਾਨ ਇੱਕ ਹੋਰ ਨੌਜਵਾਨ ਬਚਾਉਣ ਦੇ ਲਈ ਆਇਆ ਤਾਂ ਉਸ ਨੂੰ ਵੀ ਗੋਲੀ ਮਾਰੀ । ਫਾਇਰਿੰਗ ਕਰਨ ਦੇ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ । ਜਖ਼ਮੀ ਨੌਜਵਾਨ ਦਾ ਜੋਹਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਪਹਿਲੇ ਵੀ ਦੋਵੇ ਪੱਖਾਂ ਵਿੱਚ ਬਹਿਸ ਹੋਈ ਅਤੇ ਹੱਥੋਪਾਈ ਹੋ ਚੁੱਕੀ ਹੈ ।

ਆਰਮਸ ਐਕਟ ਅਧੀਨ ਕੇਸ ਦਰਜ ਹੋਇਆ

ਇਤਲਾਹ ਮਿਲਣ ਦੇ ਬਾਅਦ ਰਾਮਾਮੰਡੀ ਪੁਲਿਸ ਮੌਕੇ ‘ਤੇ ਪਹੁੰਚ ਗਈ । ਪੁਲਿਸ ਨੇ ਮੌਕੇ ‘ਤੇ ਖੋਲ ਬਰਾਮਦ ਕੀਤਾ ਹੈ। ਉਧਰ ਰਿਜ਼ਾਰਟ ਵਿੱਚ ਲੱਗੇ CCTV ਕੈਮਰੇ ਖੰਗਾਲੇ ਜਾ ਰਹੇ ਹਨ। ਪੁਲਿਸ ਨੇ ਮੁਲਜ਼ਮ ਦੇ ਖਿਲਾਫ਼ ਕਤਲ ਅਤੇ ਆਰਮਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ ।

Exit mobile version