ਬਿਊਰੋ ਰਿਪੋਰਟ : ਜਲੰਧਰ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਜਬਨ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ । ਇਲਜ਼ਾਮ ਹੈ ਕਿ ਗੁਰਦਾਸਪੁਰ ਤੋਂ ਇਕ ਕੁੜੀ ਨੂੰ ਪਹਿਲਾਂ ਜਲੰਧਰ ਬੁਲਾਇਆ ਗਿਆ ਸੀ ਫਿਰ ਹੋਟਲ ਵਿੱਚ ਉਸ ਨਾਲ ਗਲਤ ਕੰਮ ਕੀਤਾ ਗਿਆ ਜਦੋਂ ਕੁੜੀ ਥਾਣੇ ਵਿੱਚ ਮਾਮਲਾ ਦਰਜ ਕਰਵਾਉਣ ਪਹੁੰਚੀ ਤਾਂ ਉਸ ਨੂੰ ਕਈ ਲਾਲਚ ਦਿੱਤੇ ਗਏ । ਸਿਰਫ਼ ਇੰਨਾਂ ਹੀ ਨਹੀਂ ਇਲਜ਼ਾਮ ਲਗਾਇਆ ਗਿਆ ਹੈ ਕਿ ਕੁੜੀ ‘ਤੇ ਸਮਝੌਤੇ ਨੂੰ ਲੈਕੇ ਦਬਾਅ ਵੀ ਪਾਇਆ ਗਿਆ ।
ਪੀੜਤ ਕੁੜੀ ਨੇ ਦੱਸਿਆ ਕਿ ਉਸ ਨੇ ਬਿਊਟੀਸ਼ਨ ਦਾ ਕੋਰਸ ਕੀਤਾ ਸੀ । ਉਸ ਨੂੰ ਜਲੰਧਰ ਦੇ ਲਵਜੀਤ ਨਾਂ ਦੇ ਨੌਜਵਾਨ ਦੇ ਬੁਲਾਉਣ ‘ਤੇ ਆਈ ਸੀ । ਉਹ ਪਹਿਲਾਂ ਉਸ ਨੂੰ ਸੈਲੂਨ ਲੈਕੇ ਗਿਆ, ਫਿਰ ਉਸ ਦੇ ਬਾਅਦ ਲਵਜੀਤ ਨੇ ਕਿਹਾ ਸੈਲੂਨ ਦਾ ਮਾਲਕ ਦਾ ਇਕ ਹੋਟਲ ਵਿੱਚ ਹੈ । ਇਸ ਦੇ ਬਾਅਦ ਲਵਜੀਤ ਪੀੜਤ ਕੁੜੀ ਨੂੰ ਹੋਟਲ ਲੈ ਗਿਆ ਅਤੇ ਕਮਰੇ ਦਾ ਦਰਵਾਜਾ ਬੰਦ ਕਰ ਦਿੱਤਾ । ਉਸ ਦੇ ਬਾਅਦ ਲਵਜੀਤ ਨੇ ਉਸ ਦੇ ਨਾਲ ਜ਼ਬਰਦਸਤੀ ਕੀਤੀ । ਪੀੜਤ ਕੁੜੀ ਦਾ ਇਲ਼ਜ਼ਾਮ ਹੈ ਕਿ ਉਸ ਨੇ ਸ਼ੋਰ ਮਚਾਇਆ ਤਾਂ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਪੁਲਿਸ ਨੇ ਜਬਰ ਜਨਾਹ ਦਾ ਮਾਮਲਾ ਦਰਜ ਨਹੀਂ ਕੀਤਾ । ਕੁਝ ਸਮਾਜ ਸੇਵੀ ਸੰਸਥਾਵਾਂ ਨੇ ਕੁੜੀ ਦੇ ਨਾਲ ਜਾਕੇ ਪੁਲਿਸ ਥਾਣੇ ਦੇ ਬਾਹਰ ਜਾਕੇ ਪ੍ਰਦਰਸ਼ਨ ਕੀਤਾ । ਸਮਾਜ ਸੇਵਿਆਂ ਦਾ ਕਹਿਣਾ ਹੈ ਕਿ ਪਿਛਲੀ ਮਹੀਨੇ 7 ਅਕਤੂਬਰ ਨੂੰ ਕੁੜੀ ਦੇ ਨਾਲ ਜਬਰ ਜਨਾਹ ਹੋਇਆ ਸੀ । ਕੁੜੀ ਮਾਡਲ ਟਾਉਨ ਥਾਣੇ ਗਈ ਪਰ ਕੋਈ ਸੁਣਵਾਈ ਨਹੀਂ ਹੋਈ ।
ਇਸ ਦੇ ਬਾਅਦ ਜਲੰਧਰ ਕੁੜੀ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਹਾਈਕੋਰਟ ਪਹੁੰਚ ਗਈ । ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਧਾਰਾ 182 ਦੇ ਤਹਿਤ ਮਾਮਲਾ ਦਰਜ ਹੋਵੇਗਾ । ਦੈਨਿਕ ਭਾਸਕਰ ਦੀ ਖ਼ਬਰ ਮੁਤਾਬਿਕ ਡੇਢ ਮਹੀਨੇ ਹੋਣ ਦੇ ਬਾਵਜੂਦ ਪੁਲਿਸ ਨੇ ਹੁਣ ਤੱਕ ਕੇਸ ਦਰਜ ਨਹੀਂ ਕੀਤਾ ਹੈ। ਹਾਲਾਂਕਿ ਹਾਈਕੋਰਟ ਨੇ ਕੇਸ ਦਰਜ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ । ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਹਾਈਕੋਰਟ ਦੇ ਨਿਰਦੇਸ਼ਾਂ ‘ਤੇ ਕੁੜੀ ਦੇ ਬਿਆਨ ਦਰਜਕਰਕੇ ਮੁਲਜ਼ਮ ਖਿਲਾਫ਼ ਜਲਦ ਜਾਂਚ ਕੀਤੀ ਜਾਵੇਗੀ ।