The Khalas Tv Blog Punjab ਅੱਧੀ ਰਾਤ ਪੰਜਾਬ ‘ਚ 4 ਗੈਂਗਸਟਰਾਂ ਦਾ ਜ਼ਬਰਦਸਤ ਐਨਕਾਊਂਟਰ ! ਪਾਸ਼ ਇਲਾਕੇ ਦੇ CCTV ‘ਚ ਕੈਦ ਵਾਰਦਾਤ !
Punjab

ਅੱਧੀ ਰਾਤ ਪੰਜਾਬ ‘ਚ 4 ਗੈਂਗਸਟਰਾਂ ਦਾ ਜ਼ਬਰਦਸਤ ਐਨਕਾਊਂਟਰ ! ਪਾਸ਼ ਇਲਾਕੇ ਦੇ CCTV ‘ਚ ਕੈਦ ਵਾਰਦਾਤ !

ਬਿਉਰੋ ਰਿਪੋਰਟ : ਦੇਰ ਰਾਤ ਜਲੰਧਰ ਸ਼ਹਿਰ ਦੀ ਪਾਸ਼ ਕਾਲੋਨੀ ਆਬਾਦਪੁਰ ਵਿੱਚ ਗੈਂਗਸਟਰ ਚਿੰਟੂ ਅਤੇ ਉਨ੍ਹਾਂ ਦੇ ਸਾਥੀਆਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ । ਘਟਨਾ ਵਿੱਚ ਇੱਕ ਗੈਂਗਸਟਰ ਦੇ ਪੈਰ ਦੇ ਨਜ਼ਦੀਕ ਤੋਂ ਗੋਲੀ ਨਿਕਲੀ । ਪੂਰੀ ਵਾਰਦਾਤ ਵਿੱਚ 12 ਗੋਲੀਆਂ ਚਲਾਇਆ ਗਈਆਂ । ਪੂਰਾ ਐਨਕਾਊਂਟਰ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਇਆ ਹੈ । ਪੁਲਿਸ ਪਾਰਟੀ ਗੋਲੀ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ । ਫਿਲਹਾਲ ਪੁਲਿਸ ਨੇ ਇਸ ਐਨਕਾਊਂਟਰ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ । ਜਿਸ ਦੇ ਕੋਲ ਨਵੀਂ ਤਕਨੀਕ ਦੇ ਹਥਿਆਰ ਸਨ । ਚਾਰਾਂ ਗੈਂਗਸਟਰਾਂ ਦੇ ਖਿਲਾਫ ਮਾਡਲ ਟਾਊਨ ਥਾਣੇ ਵਿੱਚ ਕਈ ਮਾਮਲੇ ਦਰਜ ਸਨ

ਗੈਂਗਸਟਰ ਚਿੰਟੂ ਦੇ ਖਿਲਾਫ ਜਲੰਧਰ ਸਿੱਟੀ ਅਤੇ ਪੇਂਡੂ ਇਲਾਕੇ ਵਿੱਚ ਮਾਮਲੇ ਦਰਜ ਹਨ । ਜਾਣਕਾਰੀ ਦੇ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਜਲੰਧਰ ਦੇ ਰਹਿਣ ਵਾਲੇ ਚਿੰਟੂ,ਨੀਰਜ,ਸਾਜਨ ਜੋਸ਼ੀ ਅਤੇ ਕਿਸ਼ਨ ਉਰਫ ਗੰਜਾ ਦੇ ਰੂਪ ਵਿੱਚ ਹੋਈ ਹੈ ।

ਜਾਣਕਾਰੀ ਦੇ ਮੁਤਾਬਿਕ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਬਾਰੇ ਪਤਾ ਚੱਲਿਆ । ਜਿਸ ਦੇ ਬਾਅਦ ਘਰ ਦੀ ਪਹਿਲੀ ਮੰਜ਼ਿਲ ‘ਤੇ ਜੋਸ਼ੀ ਅਤੇ ਗੰਜਾ ਨੇ ਛਾਲ ਮਾਰ ਦਿੱਤੀ ਅਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ । ਜਿੰਨਾਂ ਨੂੰ ਪੁਲਿਸ ਨੇ ਪਹਿਲਾਂ ਫੜ ਲਿਆ । ਜਿਸ ਦੇ ਬਾਅਦ ਪੁਲਿਸ ਗੈਂਗਸਟਰ ਚਿੰਟੂ ਅਤੇ ਉਸ ਦੇ ਸਾਥੀਆਂ ਨੂੰ ਫੜਨ ਦੇ ਲਈ ਉੱਤੇ ਗਏ । ਜਿੰਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ।

ਰਿਹਾਇਸ਼ੀ ਇਲਾਕਾ ਹੋਣ ਦੀ ਵਜ੍ਹਾ ਕਰਕੇ ਦੇਰ ਰਾਤ ਨੂੰ ਐਨਕਾਊਂਟਰ ਕੀਤਾ ਗਿਆ

ਜਿਸ ਥਾਂ ‘ਤੇ ਐਨਕਾਊਂਟਰ ਹੋਇਆ ਹੈ ਉਹ ਸਿੱਟੀ ਦੇ ਸਭ ਤੋਂ ਪਾਸ਼ ਏਰੀਆ ਮਾਡਲ ਟਾਊਨ ਦਾ ਇਲਾਕਾ ਹੈ । ਇਸ ਇਲਾਕੇ ਵਿੱਚ ਕਾਫੀ ਅਬਾਦੀ ਹੈ । ਇਸ ਵਜ੍ਹਾ ਕਰਕੇ ਦੇਰ ਰਾਤ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ।

 

Exit mobile version