Punjab

ਜਲੰਧਰ : 19 ਸਾਲ ਦੇ ਨੌਜਵਾਨ ਦਾ ਹੈਵਾਨੀਅਤ ਨਾਲ ਕਤਲ !

ਬਿਉਰੋ ਰਿਪੋਰਟ : ਜਲੰਧਰ ਦੇ ਲੈਦਰ ਕੰਪਲੈਕਸ ਵਿੱਚ ਬੁੱਧਵਾਰ ਸਵੇਰ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ । ਮ੍ਰਿਤਕ ਦੀ ਪਛਾਣ 19 ਸਾਲ ਦੇ ਅੰਕੁਲ ਦੇ ਰੂਪ ਵਿੱਚ ਹੋਈ ਹੈ। ਉਸੇ ਦੀ ਗਰਦਨ ‘ਤੇ ਕਿਸੇ ਚੀਜ਼ ਨਾਲ ਵਾਰ ਕੀਤਾ ਗਿਆ ਸੀ । ਇਤਲਾਹ ਮਿਲ ਦੇ ਹੀ ਬਸਤੀ ਬਾਵਾ ਖੇਲ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਦੀ ਮੁਤਾਬਿਤ ਲੈਦਰ ਕੰਪਲੈਕਸ ਵਿੱਚ ਗੰਦੇ ਨਾਲੇ ਦੇ ਕੋਲ ਰਾਹਗੀਰ ਨੇ ਸਵੇਰ ਸਵਾ 9 ਵਜੇ ਲਾਸ਼ ਵੇਖੀ । ਕ੍ਰਾਈਮ ਸੀਨ ਨੇ ਕਾਫੀ ਖੂਨ ਮਿਲਿਆ ।

‘ਨੌਜਵਾਨ ਦੇ ਸਰੀਰ ਤੇ ਕਾਫੀ ਜ਼ਖਮ ਹਨ’

ਥਾਣਾ ਬਸਤੀ ਬਾਵਾ ਖੇਲ ਦੇ SHO ਰਾਜੇਸ਼ ਕੁਮਾਰ ਠਾਕੁਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਦਾ ਕਤਲ ਕਰਕੇ ਲਾਸ਼ ਸੁੱਟ ਦਿੱਤੀ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ । ਕੇਸ ਵਿੱਚ ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ। ਜਿਸ ਦੇ ਅਧਾਰ ‘ਤੇ ਪੁਲਿਸ ਨੇ ਕਤਲ ਦਾ ਕੇਸ ਦਰਜ ਕੀਤਾ ਹੈ ।

SHO ਰਾਜੇਸ਼ ਠਾਕੁਰ ਨੇ ਦੱਸਿਆ ਕਿ ਅੰਕੁਲ ਮੰਗਲਵਾਰ ਸ਼ਾਮ ਤਕਰੀਬਨ 7 ਵਜੇ ਘਰ ਤੋਂ ਨਿਕਲਿਆ ਸੀ। ਜਿਸ ਦੇ ਬਾਅਦ ਉਸ ਦਾ ਕੋਈ ਪਤਾ ਨਹੀਂ ਚੱਲਿਆ । ਸਵੇਰ 9 ਵਜੇ ਪੁਲਿਸ ਨੂੰ ਇਤਲਾਹ ਮਿਲੀ ਕਿ ਨੌਜਵਾਨ ਦੀ ਲਾਸ਼ ਮਿਲੀ ਹੈ। ਅੰਕੁਲ ਪ੍ਰਵਾਸੀ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ । ਜਲੰਧਰ ਵਿੱਚ ਇੱਕ ਨਿਵਿਆ ਫੈਕਟਰੀ ਦੇ ਕੋਲ ਆਪਣੇ ਪਰਿਵਾਰ ਨਾਲ ਰਹਿੰਦਾ ਸੀ । ਪਰਿਵਾਰ ਨੇ ਕਿਸੇ ਤੇ ਵੀ ਸ਼ੱਕ ਨਹੀਂ ਜਤਾਇਆ ਹੈ। ਜਿਸ ਥਾਂ ‘ਤੇ ਲਾਸ਼ ਮਿਲੀ ਹੈ ਉਹ ਕਾਫੀ ਸੁੰਨਸਾਨ ਥਾਂ ਹੈ । ਪੁਲਿਸ ਨੇ ਜਾਂਚ ਦੌਰਾਰ CCTV ਚੈੱਕ ਕਰਨ ਦਾ ਦਾਇਰਾ ਵਧਾ ਦਿੱਤਾ ਹੈ ।