The Khalas Tv Blog Punjab ਜਲੰਧਰ: 13 ਸਾਲਾ ਕੁੜੀ ਨਾਲ ਬਲਾਤਕਾਰ ਤੇ ਕਤਲ, ਗੁਆਂਢੀ ਦੇ ਬਾਥਰੂਮ ’ਚ ਮਿਲੀ ਲਾਸ਼
Punjab

ਜਲੰਧਰ: 13 ਸਾਲਾ ਕੁੜੀ ਨਾਲ ਬਲਾਤਕਾਰ ਤੇ ਕਤਲ, ਗੁਆਂਢੀ ਦੇ ਬਾਥਰੂਮ ’ਚ ਮਿਲੀ ਲਾਸ਼

ਜਲੰਧਰ ਪੱਛਮੀ ਦੇ ਇੱਕ ਇਲਾਕੇ ਵਿੱਚ 13 ਸਾਲ ਦੀ ਮਾਸੂਮ ਕੁੜੀ ਨੂੰ ਗੁਆਂਢੀ (ਲਗਭਗ 48 ਸਾਲ) ਨੇ ਆਪਣੇ ਘਰ ਸੱਦ ਕੇ ਬਲਾਤਕਾਰ ਕੀਤਾ ਅਤੇ ਫਿਰ ਗਲਾ ਘੁੱਟ ਕੇ ਮਾਰ ਦਿੱਤਾ। ਕੁੜੀ ਸ਼ਾਮ 4 ਵਜੇ ਸੈਰ ਕਰਨ ਨਿਕਲੀ ਸੀ। ਸੀਸੀਟੀਵੀ ਫੁਟੇਜ ਵਿੱਚ ਉਹ ਕਾਲੇ ਕੱਪੜੇ ਪਹਿਨ ਕੇ ਦੋਸ਼ੀ ਦੇ ਘਰ ਵੜਦੀ ਦਿਖੀ, ਪਰ ਇੱਕ ਘੰਟੇ ਬਾਅਦ ਵੀ ਬਾਹਰ ਨਹੀਂ ਨਿਕਲੀ।

ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ, ਪਰ ਪੁਲਿਸ ਨੇ ਘਰ ਦੀ ਸਹੀ ਤਲਾਸ਼ੀ ਨਾ ਲੈ ਕੇ ਲਾਪਰਵਾਹੀ ਵਿਖਾਈ। ਦੇਰ ਰਾਤ ਲੋਕਾਂ ਨੇ ਖ਼ੁਦ ਘਰ ਵਿੱਚ ਘੁਸ ਕੇ ਬਾਥਰੂਮ ਵਿੱਚ ਕੁੜੀ ਦੀ ਲਾਸ਼ ਬਰਾਮਦ ਕੀਤੀ। ਗਰਦਨ ’ਤੇ ਨਿਸ਼ਾਨ ਸਨ। ਲਾਸ਼ ਵੇਖ ਕੇ ਮਾਂ ਬੇਹੋਸ਼ ਹੋ ਗਈ।ਗੁੱਸੇ ਵਿੱਚ ਆਏ ਲੋਕਾਂ ਨੇ ਦੋਸ਼ੀ ਨੂੰ ਬੁਰੀ ਤਰ੍ਹਾਂ ਕੁੱਟਿਆ, ਉਸ ਦੀਆਂ ਗੱਡੀਆਂ ਤੋੜੀਆਂ ਤੇ ਘਰ ’ਤੇ ਪੱਥਰ ਸੁੱਟੇ।

ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ, ਪਰ ਭੀੜ ਨੇ ਉਸ ਨੂੰ ਛਡਣ ਤੋਂ ਇਨਕਾਰ ਕਰ ਦਿੱਤਾ। ਕਈਆਂ ਨੇ “ਤੇਲ ਪਾ ਕੇ ਸਾੜ ਦਿਓ” ਵਰਗੇ ਨਾਅਰੇ ਲਗਾਏ। ਪੁਲਿਸ ਨੂੰ ਭਾਰੀ ਮਸ਼ੱਕਤ ਨਾਲ ਦੋਸ਼ੀ ਨੂੰ ਬਚਾ ਕੇ ਲਿਜਾਣਾ ਪਿਆ।

ਕੁੜੀ ਦੇ ਪਿਤਾ ਦੀ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ, ਹੁਣ ਘਰ ’ਚ ਸਿਰਫ਼ ਮਾਂ ਤੇ ਭਰਾ ਰਹਿ ਗਏ ਹਨ। ਏਡੀਸੀਪੀ ਹਰਿੰਦਰ ਗਿੱਲ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਬਲਾਤਕਾਰ ਦੀ ਪੁਸ਼ਟੀ ਹੋਵੇਗੀ। ਕੇਸ ਫਾਸਟ-ਟਰੈਕ ਅਦਾਲਤ ’ਚ ਚੱਲੇਗਾ ਤੇ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਉਣ ਦਾ ਭਰੋਸਾ ਦਿੱਤਾ।ਇਲਾਕੇ ਵਿੱਚ ਭਾਰੀ ਰੋਸ ਹੈ, ਲੋਕ ਪੁਲਿਸ ਦੀ ਲਾਪਰਵਾਹੀ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।

 

Exit mobile version