Punjab

ਪੰਜਾਬ ਦੀ ਧੀ ਬਣੀ ਜੱਜ, ਆਪਣੇ ਸ਼ਹਿਰ ਦਾ ਨਾਮ ਕੀਤਾ ਰੌਸ਼ਨ

ਬਿਉਰੋ ਰਿਪੋਰਟ – ਪੰਜਾਬ ਦੀ ਧੀ ਨੇ ਹਰਿਆਣਾ ਜੁਡੀਸ਼ਅਲ ਸਰਵਿਸਿਸ (Haryana Judicial Services) ਦੇ ਮੁਕਾਬਲੇ ਵਿਚੋਂ 55 ਰੈਂਕ ਹਾਸਲ ਕਰਕੇ ਜੱਜ ਬਣ ਕੇ ਜਲਾਲਬਾਦ (Jalalabad) ਦਾ ਨਾਮ ਰੌਸ਼ਨ ਕੀਤਾ ਹੈ। ਜਲਾਲਾਬਾਦ ਦੇ ਪਿੰਡ ਸੁਆਹ ਵਾਲਾ ਦੀ ਅਨੀਸ਼ਾ ਜੱਜ ਬਣੀ ਹੈ। ਦੱਸ ਦੇਈਏ ਕਿ ਅਨੀਸ਼ਾ ਨੇ ਤੀਜੀ ਵਾਰ ਪੇਪਰ ਦੇ ਕੇ ਸਫਲਤਾ ਹਾਸਲ ਕੀਤੀ ਹੈ। ਅਨੀਸ਼ਾ ਵੱਲੋਂ ਇਸ ਤੋਂ ਪਹਿਲਾ ਪੰਜਾਬ ਵਿਚ ਪੀਸੀਐਸ ਦੇ ਪੇਪਰ ਵੀ ਦਿੱਤਾ ਸੀ ਅਤੇ ਉਹ ਸਿਰਫ 2 ਨੰਬਰਾਂ ਤੋਂ ਰਹਿ ਗਈ ਸੀ ਅਤੇ ਇਕ ਵਾਰ ਹਰਿਆਣਾ ਜੁਡੀਸ਼ੀਅਲ ਸਰਵਿਸ ਦਾ ਪੇਪਰ ਵੀ ਦੇ ਚੁੱਕੀ ਹੈ।

ਅਨੀਸ਼ਾ ਇਕ ਮੱਧ ਵਰਗੀ ਪਰਿਵਾਰ ਨਾਲ ਸਬੰਧਿਤ ਹੈ ਅਤੇ ਉਸ ਦੇ ਪਿਤਾ ਵਰਕਸ਼ਾਪ ਦਾ ਕੰਮ ਕਰਦੇ ਹਨ। ਉਸ ਦੇ ਪਿਤਾ ਕੋਲ ਸਿਰਫ ਦੋ ਕਿਲੇ ਜ਼ਮੀਨ ਦੇ ਹਨ। ਅਨੀਸ਼ਾ ਦੀ ਇਸ ਪ੍ਰਾਪਤੀ ਤੋਂ ਉਸ ਦੇ ਪਰਿਵਾਰਿਕ ਮੈਂਬਰ ਕਾਫੀ ਖੁਸ਼ ਹਨ।

ਇਹ ਵੀ ਪੜ੍ਹੋ –  ਮੋਦੀ ਕੈਬਨਿਟ ਦਾ ਕਿਸਾਨਾਂ ਦੇ ਹੱਕ ਚ ਫ਼ੈਸਲਾ, ਕਣਕ ਦੀ MSP ਚ 150 ਰੁਪਏ ਵਾਧਾ