ਮੁਕਤਸਰ : ਜਲਾਲਾਬਾਦ ਮੁਕਤਸਰ ਰੋਡ ‘ਤੇ ਬਹੁਤ ਹੀ ਭਿਆਨਕ ਹਾਦਸਾ ਵਾਪਰ ਗਿਆ,ਬ੍ਰੇਜਾ ਗੱਡੀ ਅਤੇ ਬਾਈਕ ਵਿੱਚ ਜ਼ਬਰਦਸਤ ਟੱਕਰ ਹੋਈ ਜਿਸ ਵਿੱਚ ਪਤੀ-ਪਤਨੀ ਦੀ ਮੌ ਤ ਹੋ ਗਈ ਜਦਕਿ ਪੋਤਰਾ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਇਆ ਹੈ। ਪੋਤਰੇ ਦੀਆਂ ਦੋਵੇ ਟੰਗਾਂ ਅਤੇ ਹੱਥ ਟੁੱਟ ਗਈਆਂ ਹਨ ਜਿਸ ਨੂੰ ਲੋਕਾਂ ਨੇ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ, ਪਤੀ-ਪਤਨੀ ਪੋਤਰੇ ਦੇ ਨਾਲ ਮੋਟਰ ਸਾਈਕਲ ‘ਤੇ ਡਾਕਟਰ ਕੋਲ ਦਵਾਈ ਲੈਣ ਗਏ ਸਨ,ਘਰ ਪਰਤ ਦੇ ਸਮੇਂ ਉਹ ਹਾਦਸੇ ਦਾ ਸ਼ਿਕਾਰ ਹੋ ਗਏ ।
ਜਾਣਕਾਰੀ ਦੇ ਮੁਤਾਬਿਕ ਮੁਕਤਸਰ ਦੇ 70 ਸਾਲਾ ਦਰਸ਼ਨ ਸਿੰਘ ਪਿੰਡ ਬਧਾਈ ਦੇ ਰਹਿਣ ਵਾਲੇ ਸਨ,ਜਲਾਲਾਬਾਦ ਰੋਡ ‘ਤੇ ਰਿਲਾਇੰਸ ਪੰਪ ਦੇ ਕੋਲ ਜਲਾਲਾਬਾਦ ਸਾਇਡ ਤੋਂ ਆ ਰਹੀ ਬ੍ਰੇਜਾ ਕਾਰ PB27-F1640 ਨੇ ਉਨ੍ਹਾਂ ਦੀ ਬਾਈਕ PB30-T4639 ਨੂੰ ਸਾਹਮਣੇ ਤੋਂ ਟੱਕਰ ਮਾਰੀ,ਦਰਸ਼ਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਜਦਕਿ ਪਤਨੀ ਅਤੇ ਪੋਤਰੇ ਨੂੰ ਹਸਪਤਾਲ ਲਿਜਾਇਆ ਗਿਆ ।
ਲੋਕਾਂ ਨੇ ਜ਼ਖਮੀ ਪੋਤਰੇ ਦੀਪ ਨੂੰ ਹਸਪਤਾਲ ਪਹੁੰਚਾਇਆ
ਮ੍ਰਿਤਕ ਦਰਸ਼ਨ ਸਿੰਘ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਸੀ ਜਦਕਿ 65 ਸਾਲ ਦੀ ਪਤਨੀ ਪ੍ਰੀਤਮ ਕੌਰ ਨੇ ਇਲਾਜ ਦੌਰਾਨ ਦਮ ਤੋੜਿਆ। 18 ਸਾਲ ਦੇ ਪੋਤਰੇ ਦੀਪੂ ਦੀਆਂ ਦੋਵੇਂ ਟੰਗਾਂ ਅਤੇ ਬਾਂਹ ਟੁੱਟ ਗਈਆਂ ਹਨ। ਹਾਦਸੇ ਦੀ ਜਾਣਕਾਰੀ ਮਿਲ ਦੇ ਹੀ ਥਾਣਾ ਸਿਟੀ ਮੁਕਤਸਰ ਪੁਲਿਸ ਮੌਕੇ ‘ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਹਾਦਸੇ ਵਿੱਚ ਦੋਵਾਂ ਗੱਡੀਆਂ ਬੁਰੀ ਤਰ੍ਹਾਂ ਨਾਲ ਡੈਮੇਜ ਹੋ ਗਈ,ਜਿੰਨਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ,ਪੁਲਿਸ ਆਲੇ ਦੁਆਲੇ ਲੋਕਾਂ ਦੇ ਬਿਆਨ ਦਰਜ ਕਰ ਰਹੀ ਹੈ,ਜਿਸ ਤੋਂ ਬਾਅਦ ਹੀ ਕੇਸ ਦਰਜ ਕੀਤਾ ਜਾਵੇਗਾ।