The Khalas Tv Blog Punjab ਜਾਖੜ ਕਾਂਗਰਸੀ ਆਗੂਆਂ ‘ਤੇ ਬੇਬੁਨਿਆਦ ਇਲ ਜ਼ਾਮ ਲਗਾ ਰਹੇ ਨੇ : ਰਾਜਾ ਵੜਿੰਗ
Punjab

ਜਾਖੜ ਕਾਂਗਰਸੀ ਆਗੂਆਂ ‘ਤੇ ਬੇਬੁਨਿਆਦ ਇਲ ਜ਼ਾਮ ਲਗਾ ਰਹੇ ਨੇ : ਰਾਜਾ ਵੜਿੰਗ

ਦ ਖ਼ਾਲਸ ਬਿਊਰੋ : ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਦੇ ਪਾਰਟਾ ਛੱਡਣ ਤੋਂ ਬਾਅਦ ਪੰਜਾਬ ਕਾਂਗਰਸ ਪਾਰਟੀ ਵਿੱਚ ਹੜਕੰਮ ਮੱਚਿਆ ਹੋਇਆ ਹੈ।   ਸੁਨੀਲ ਜਾਖੜ ਵੱਲੋਂ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਦੇ ਵੱਡੇ ਆਗੂਆਂ ‘ਤੇ ਪਾਰਟੀ ਨੂੰ ਖੇਰੂੰ-ਖੇਰੂੰ ਕਰਨ ਲਈ ਕਟਹਿਰੇ ਵਿੱਚ ਖੜਾ ਕਰਨ ਬਿਆਨ ‘ਤੇ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ  ਨੇ ਪਲਟਵਾਰ ਕੀਤਾ ਹੈ। ਵੜਿੰਗ ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸਜਨਕ ਹੈ ਕਿ ਜਾਖੜ ਪਾਰਟੀ ‘ਤੇ ਇੰਨੇ ਘਟੀਆ ਇਲ ਜ਼ਾਮ ਲਗਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਾਖੜ ਕਾਂਗਰਸ ਪਾਰਟੀ ਦੇ ਆਗੂਆਂ ‘ਤੇ ਬੇਬੁ ਨਿਆਦ ਇਲ ਜ਼ਾਮ ਲਾ ਰਹੇ ਨੇ ਜਦਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਲਈ ਬਹੁਤ ਕੁਝ ਕੀਤਾ ਹੈ।

ਉਨ੍ਹਾਂ ਨੇ ਟਵਿਟ ਕਰਦਿਆਂ ਕਿਹਾ ਕਿ ਸੁਨੀਲ ਜਾਖੜ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਂਗਰਸ ਪਾਰਟੀ ਨੇ ਬਹੁਤ ਕੁੱਝ ਦਿੱਤਾ ਹੈ ਅਤੇ ਪਾਰਟੀ ਅਤੇ ਇਸਦੇ ਆਗੂਆਂ ‘ਤੇ ਦੋ ਸ਼ ਲਾਉਣ ਦੀ ਥਾਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਦਾ ਧੰਨਵਾਦੀ ਹੋਣਾ ਚਾਹੀਦਾ ਸੀ ਨਾ ਕੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਖ਼ਿਲਾ ਫ਼ ਬੇਬੁਨਿਆਦ ਬਿਆਨ ਦੇਣੇ ਚਾਹੀਦੇ ਸਨ।

Exit mobile version