Punjab

ਡੇਰਾਬੱਸੀ ‘ਚ ਝੁੱਗੀਆਂ ਨੂੰ ਲੱਗੀ ਅੱ ਗ , ਡੇਢ ਸਾਲ ਦੀ ਬੱਚੀ ਦੀ ਮੌ ਤ

ਦ ਖ਼ਾਲਸ ਬਿਊਰੋ : ਡੇਰਾਬੱਸੀ ਦੇ ਪਿੰਡ ਸੁੰਦਰਾ ਦੀ ਸ਼ਾਮਲਾਟ ਜ਼ਮੀਨ ‘ਤੇ ਅੱ ਗ ਲੱਗਣ ਕਾਰਨ ਭਿਆ ਨਕ ਹਾਦ ਸਾ ਵਾਪਰਿਆ ਹੈ। ਇਸ ਹਾ ਦਸੇ ਵਿੱਚ ਜਿੱਥੇ ਇੱਕ ਪਾਸੇ ਸਾਰੀਆਂ ਝੁੱਗੀਆਂ ਸ ੜ ਕੇ ਸੁਆ ਹ ਹੋ ਗਈਆਂ ਹਨ ਉੱਥੇ ਹੀ ਇਸ ਹਾ ਦਸੇ ਵਿੱਚ ਡੇਢ ਸਾਲ ਦੀ ਬੱਚੀ ਦੀ ਜ਼ਿੰ ਦਾ ਸ ੜ ਜਾਣ ਕਾਰਨ ਮੌ ਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾ ਦਸਾ ਸ਼ਨੀਵਾਰ ਸ਼ਾਮ ਕਰੀਬ 5:30 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ।

ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਖੇਤਾਂ ਵਿੱਚ ਲੱਗੀ ਅੱ ਗ ਨਾਲ ਉੱਠੀ ਚੰਗਿਆੜੀ ਝੁੱਗੀਆਂ ਤੱਕ ਵੀ ਪਹੁੰਚ ਗਈ ਸੀ। ਅੱ ਗ ਲੱਗਣ ਦੀ ਸੂਚਨਾ ਮਿਲਦਿਆਂ ਅੱਗ ਬੁਝਾਉਣ ਲਈ ਡੇਰਾਬੱਸੀ, ਪੰਚਕੂਲਾ ਅਤੇ ਚੰਡੀਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਨ੍ਹਾਂ ਨੇ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਹੈ।

ਜਾਣਕਾਰੀ ਮੁਤਾਬਿਕ ਇੱਕ ਕਿਸਾਨ ਨੇ ਆਪਣੀ ਕਣਕ ਦੀ ਫ਼ਸਲ ਵੱਢਣ ਤੋਂ ਬਾਅਦ ਨਾੜ ਨੂੰ ਅੱ ਗ ਲਗਾਈ ਸੀ ਗਰਮੀ ਜ਼ਿਆਦਾ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਕੇ ਨੇੜੇ ਦੀਆਂ ਝੁੱਗੀਆਂ ਤੱਕ ਪਹੁੰਚ ਗਈ। ਇਹ ਝੁੱਗੀਆਂ ਇੱਥੇ ਦਰਿਆ ਦੇ ਕੰਢੇ ਪਿਛਲੇ 25 ਸਾਲਾਂ ਤੋਂ ਵਸੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਪਰਵਾਸੀ ਲੋਕ ਰਹਿ ਰਹੇ ਸਨ। ਜਿਵੇਂ ਹੀ ਝੁੱਗੀ ‘ਚ ਅੱਗ ਲੱਗੀ ਤਾਂ ਉਸ ਸਮੇਂ ਡੇਢ ਸਾਲ ਦੀ ਛੋਟੀ ਬੱਚੀ ਆਪਣੀ ਝੁੱਗੀ ‘ਚ ਖੇਡ ਰਹੀ ਸੀ ਜੋ ਅੱਗ ਦੀ ਲਪੇਟ ‘ਚ ਆ ਗਈ ਜਦੋਂ ਕਿ ਉਸਦੇ ਮਾਤਾ-ਪਿਤਾ ਆਪਣੇ ਕੰਮ ਲਈ ਬਾਹਰ ਗਏ ਹੋਏ ਸਨ। ਮ੍ਰਿ ਤਕ ਲੜਕੀ ਦੇ ਪਿਤਾ ਦਾ ਨਾਂ ਰਾਮਵੀਰ, ਮਾਂ ਦਾ ਨਾਂ ਚਾਂਦਨੀ ਹੈ ਅਤੇ ਉਹ ਮੂਲ ਰੂਪ ਤੋਂ ਯੂ.ਪੀ.  ਦਾ ਰਹਿਣ ਵਾਲੇ ਹਨ। ਅੱਗ ਇੰਨੀ ਭਿਆਨਕ ਸੀ ਕਿ 45 ਤੋਂ 50 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ।ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰਾਧਾਵਾ ਵੀ ਮੌਕੇ ‘ਤੇ ਪਹੁੰਚ ਗਏ ਅਤੇ ਬੇਘਰੇ ਝੁੱਗੀ-ਝੌਂਪੜੀ ਵਾਸੀਆਂ ਦੇ ਰਹਿਣ-ਸਹਿਣ ਲਈ ਤਹਿਸੀਲਦਾਰ ਦੀ ਡਿਊਟੀ ਲਗਾ ਦਿੱਤੀ ਗਈ ਹੈ। ਵਿਧਾਇਕ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੇਘਰ ਹੋ ਚੁੱਕੇ ਇਨ੍ਹਾਂ ਝੁੱਗੀਆਂ ਵਾਲਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ |