India International

ਜੈਸ਼ੰਕਰ ਨੇ ਦੱਸਿਆ ਯੂਕਰੇਨ ਦੇ ਸੰ ਕਟ ਦਾ ਅਸਲੀ ਕਾਰਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਯੂਕਰੇਨ ਸੰ ਕਟ ਦੀ ਅਸਲੀ ਵਜ੍ਹਾ ਦੱਸੀ ਹੈ। ਜੈਸ਼ੰਕਰ ਇਸ ਸਮੇਂ ਫਰਾਂਸ ਦੌਰੇ ‘ਤੇ ਹਨ। ਪੈਰਿਸ ਵਿੱਚ ਇੱਕ ਥਿੰਕ ਟੈਂਕ ਦੇ ਪ੍ਰੋਗਰਾਮ ਵਿੱਚ ਜੈਸ਼ੰਕਰ ਨੇ ਕਿਹਾ ਕਿ ਯੂਕਰੇਨ ਨੂੰ ਲੈ ਕੇ ਜੋ ਮੌਜੂਦਾ ਸਥਿਤੀ ਹੈ, ਉਸਦੀਆਂ ਜੜਾਂ ਸੋਵੀਅਤ ਸੰਘ ਦੇ ਭੰਗ ਹੋਣ ਤੋਂ ਬਾਅਦ ਦੀ ਰਾਜਨੀਤੀ, ਨਾਟੋ ਦੇ ਵਿਸਥਾਰ ਦੇ ਨਾਲ-ਨਾਲ ਰੂਸ ਅਤੇ ਯੂਰੋਪ ਵਿਚਕਾਰ ਸਬੰਧਾਂ ਵਿੱਚ ਹੀ ਹੈ। ਜੈਸ਼ੰਕਰ ਨੇ ਕਿਹਾ ਕਿ ਯੂਕਰੇਨ ਵਿੱਚ ਮੌਜੂਦਾ ਸਥਿਤੀ ਪਿਛਲੇ 30 ਸਾਲਾਂ ਵਿੱਚ ਹਾਲਾਤਾਂ ਦੀ ਇੱਕ ਗੁੰਝਲਦਾਰ ਲੜੀ ਦਾ ਨਤੀਜਾ ਹੈ ਅਤੇ ਜ਼ਿਆਦਾਤਰ ਦੇਸ਼ ਇੱਕ ਕੂਟਨੀਤਕ ਹੱਲ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਹੋਰ ਦੇਸ਼ਾਂ ਦੇ ਨਾਲ ਰੂਸ ਨਾਲ ਗੱਲ ਸਕਦਾ ਹੈ। ਇਸਦੇ ਨਾਲ ਹੀ ਸੁਰੱਖਿਆ ਪ੍ਰੀਸ਼ਦ ਦੇ ਅੰਦਰ ਵੀ ਚਰਚਾ ਕਰ ਸਕਦਾ ਹੈ ਅਤੇ ਫਰਾਂਸ ਵਰਗੇ ਦੇਸ਼ਾਂ ਦੀ ਪਹਿਲ ਦਾ ਸਮਰਥਨ ਕਰ ਸਕਦਾ ਹੈ।