India

7 ਵਜੇ ਬੈਂਗਲੁਰੂ ਏਅਰਪੋਰਟ/ਮਾਲਜ਼ ਨੂੰ ਉਡਾਉਣ ਦੀ ਧਮਕੀ

ਬਿਊਰੋ ਰਿਪੋਰਟ (2 ਦਸੰਬਰ, 2025): ਬੈਂਗਲੁਰੂ ਸਿਟੀ ਪੁਲਿਸ ਦੇ ਕਮਿਸ਼ਨਰ ਆਫ ਪੁਲਿਸ ਨੂੰ 30 ਨਵੰਬਰ ਨੂੰ ਉਨ੍ਹਾਂ ਦੇ ਅਧਿਕਾਰਤ ਈਮੇਲ ਐਡਰੈੱਸ ‘ਤੇ ਬੰਬ ਦੀ ਧਮਕੀ ਮਿਲੀ ਹੈ, ਜਿਸ ਵਿੱਚ ਕੇਮਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਅਤੇ ਬੈਂਗਲੁਰੂ ਸ਼ਹਿਰ ਦੇ ਵੱਖ-ਵੱਖ ਮਾਲਜ਼ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ।

ਇਹ ਧਮਕੀ ‘ਮੋਹਿਤ ਕੁਮਾਰ’ ਨਾਮ ਦੇ ਇੱਕ ਈਮੇਲ ਤੋਂ ਮਿਲੀ ਹੈ ਅਤੇ ਇਸ ਮਾਮਲੇ ਵਿੱਚ ਐਫ.ਆਈ.ਆਰ. (FIR) ਦਰਜ ਕੀਤੀ ਗਈ ਹੈ। ਧਮਕੀ ਭਰੇ ਮੇਲ ਵਿੱਚ ਲਿਖਿਆ ਹੈ ਕਿ ਇਹ “ਜੈਸ਼-ਏ-ਮੁਹੰਮਦ ਦੀ ਵ੍ਹਾਈਟ ਕਾਲਰ ਟੈਰਰ ਟੀਮ” ਵੱਲੋਂ ਚੇਤਾਵਨੀ ਹੈ, ਅਤੇ ਉਨ੍ਹਾਂ ਨੇ ਏਅਰਪੋਰਟ ਸਮੇਤ ਓਰੀਅਨ ਮਾਲ, ਲੁਲੂ ਮਾਲ, ਫੋਰਮ ਸਾਊਥ ਮਾਲ, ਅਤੇ ਮੰਤਰੀ ਸਕੁਏਅਰ ਮਾਲ ਨੂੰ ਸ਼ਾਮ 7 ਵਜੇ ਬੰਬ ਬਲਾਸਟ ਲਈ ਨਿਸ਼ਾਨਾ ਬਣਾਇਆ ਹੈ।

ਇੰਡੀਗੋ ਫਲਾਈਟ ਵਿੱਚ ‘ਹਿਊਮਨ ਬੰਬ’ ਦੀ ਧਮਕੀ

ਇਸ ਤੋਂ ਪਹਿਲਾਂ, ਮੁੰਬਈ ਏਅਰਪੋਰਟ ‘ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੰਡੀਗੋ ਏਅਰਲਾਈਨਜ਼ ਦੀ ਇੱਕ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਲਾਈਟ ਵਿੱਚ ‘ਮਾਨਵ ਬੰਬ’ (Human Bomb) ਦੀ ਖ਼ਬਰ ਤੋਂ ਬਾਅਦ ਹੜਕੰਪ ਮਚਫਲਾਈਟ ਕੁਵੈਤ ਤੋਂ ਹੈਦਰਾਬਾਦ ਜਾ ਰਹੀ ਸੀ।

ਧਮਕੀ ਦਾ ਈਮੇਲ ਸਭ ਤੋਂ ਪਹਿਲਾਂ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਆਇਆ ਸੀ। ਧਮਕੀ ਮਿਲਣ ਦੇ ਤੁਰੰਤ ਬਾਅਦ ਜਹਾਜ਼ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ।

ਦਿੱਲੀ ਏਅਰਪੋਰਟ ਨੂੰ ਵੀ ਇਸੇ ਤਰ੍ਹਾਂ ਦਾ ਇੱਕ ਸੁਨੇਹਾ ਮਿਲਿਆ ਸੀ। ਮੁੰਬਈ ਵਿੱਚ ਆਈਸੋਲੇਸ਼ਨ ਵਿੱਚ ਬੰਬ ਦੀ ਜਾਂਚ ਕਰਵਾਈ ਗਈ, ਪਰ ਜਾਂਚ ਵਿੱਚ ਕੁਝ ਨਹੀਂ ਮਿਲਿਆ। ਜਹਾਜ਼ ਨੇ ਬੀਤੀ ਰਾਤ 1.56 ‘ਤੇ ਕੁਵੈਤ ਤੋਂ ਉਡਾਣ ਭਰੀ ਸੀ ਅਤੇ ਸਵੇਰੇ 8.10 ‘ਤੇ ਮੁੰਬਈ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ ਸੀ।