India

ਭਿਆਨਕ ਅੱਗ ਨਾਲ 5 ਜ਼ਿੰਦਾ ਸੜੇ ! 35 ਲੋਕ ਬੁਰੀ ਤਰ੍ਹਾਂ ਨਾਲ ਝੁਲਸੇ,ਕਈਆਂ ਦੀ ਹਾਲਤ ਨਾਜ਼ੁਕ

ਬਿਉਰੋ ਰਿਪੋਰਟ – ਜੈਪੁਰ (Jaipur) ਵਿੱਚ ਸ਼ੁੱਕਰਵਾਰ ਸਵੇਰ ਨੂੰ ਅਜਮੇਰ ਹਾਈਵੇ ਤੇ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਕੈਮੀਕਲ ਨਾਲ ਭਰੇ ਟੈਂਕਰ ਵਿੱਚ ਧਮਾਕਾ ਹੋਇਆ । ਹਾਦਸੇ ਵਿੱਚ 5 ਲੋਕ ਜ਼ਿੰਦਾ ਸੜ ਗਏ ਅਤੇ 35 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ,ਟੈਂਕਰ ਨੂੰ ਇੱਕ ਟਰੱਕ ਨੇ ਟੱਕਰ ਮਾਰੀ ਸੀ । ਇਸ ਨਾਲ ਟੈਂਕਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ ਸੜਦਾ ਹੋਇਆ ਕੈਮੀਕਲ 200 ਤੋਂ 300 ਮੀਟਰ ਦੂਰ ਤੱਕ ਫੈਲ ਗਿਆ । ਜਿੱਥੇ-ਜਿੱਥੇ ਕੈਮੀਕਲ ਡਿੱਗਿਆ ਉੱਥੇ ਅੱਗ ਲੱਗ ਗਈ ।

40 ਤੋਂ ਜ਼ਿਆਦਾ ਗੱਡੀਆਂ ਅੱਗ ਦੀ ਚਪੇਟ ਵਿੱਚ ਆ ਗਈਆਂ । ਕਈ ਗੱਡੀਆਂ ਅਜਿਹੀਆਂ ਸਨ ਜਿਸ ਵਿੱਚੋਂ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ । ਟੈਂਕਰ ਦੇ ਪਿੱਛੇ ਚੱਲ ਰਹੀ ਇੱਕ ਸਲੀਪਰ ਬੱਸ ਅਤੇ ਹਾਈਵੇ ਦੇ ਕੰਢੇ ਮੌਜੂਦ ਪਾਈਪ ਫੈਕਟਰੀ ਵੀ ਸੜ ਗਈ । ਧਮਾਕੇ ਅਤੇ ਅੱਗ ਦੇ ਕਾਰਨ ਹਾਈਵੇ ਬੰਦ ਕੀਤਾ ਗਿਆ । ਹਾਦਸੇ ਦੀ ਥਾਂ ਕੈਮੀਕਲ ਫੈਲਣ ਨਾਲ ਰੈਸਕਿਉ ਵਿੱਚ ਪਰੇਸ਼ਾਨੀ ਆ ਰਹੀ ਸੀ ।

ਧਮਾਕੇ ਦੀ ਇਤਲਾਹ ਮਿਲ ਦੇ ਹੀ 30 ਤੋਂ ਜ਼ਿਆਦਾ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀ । ਸਾਰੇ ਜਖ਼ਮੀਆਂ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਮੁੱਖ ਮੰਤਰੀ ਭਜਨ ਲਾਲ ਸ਼ਰਮਾ,ਉੱਪ ਮੁੱਖ ਮੰਤਰੀ ਪ੍ਰੇਮਚੰਦ ਬੈਰਵਾ ਸਮੇਤ ਕਈ ਮੰਤਰੀਆਂ ਨੇ ਘਟਨਾ ਵਾਲੀ ਥਾਂ ‘ਤੇ ਹਾਦਸੇ ਦੇ ਕਾਰਨਾਂ ਦੀ ਜਾਣਕਾਰੀ ਲਈ ।

ਜਾਣਕਾਰੀ ਦੇ ਮੁਤਾਬਿਕ ਟੈਂਕਰ ਸਵੇਰ ਤਕਰੀਬਨ ਅਜਮੇਰ ਤੋਂ ਜੈਪੁਰ ਵੱਲ ਜਾ ਰਿਹਾ ਸੀ । ਸਵੇਰ ਤਕਰੀਬਨ 5.44 ਮਿਨਟ ‘ਤੇ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਟੈਂਕਰ ਯੂ-ਟਰਨ ਕਰ ਰਿਹਾ ਸੀ ਇਸੇ ਦੌਰਾਨ ਟਰੱਕ ਨੇ ਟੈਂਕਰ ਨੂੰ ਟੱਕਰ ਮਾਰੀ