`ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੈਪਾਲ ਭੁੱਲਰ ਦੇ ਪਰਿਵਾਰ ਨੇ ਜੈਪਾਲ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਨੇ ਦੁਬਾਰਾ ਪੋਸਟ ਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ। ਪਰਿਵਾਰ ਨੇ ਜੈਪਾਲ ਭੁੱਲਰ ਦਾ ਫੇਕ ਐਨਕਾਊਂਟਰ ਹੋਣ ਦੀ ਗੱਲ ਵੀ ਕਹੀ ਹੈ। ਪਰਿਵਾਰ ਨੇ ਕਿਹਾ ਕਿ ਜੈਪਾਲ ਭੁੱਲਰ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਹਨ। ਜੈਪਾਲ ਭੁੱਲਰ ਦੇ ਪਿਤਾ ਨੇ ਕਿਹਾ ਕਿ ਟਜਦੋਂ ਅਸੀਂ ਜੈਪਾਲ ਦੀ ਲਾਸ਼ ਲੈਣ ਲਈ ਗਏ ਤਾਂ ਲਾਸ਼ ਸੀਲ ਕੀਤੀ ਹੋਈ ਸੀ। ਸਾਨੂੰ ਉੱਥੇ ਕਿਹਾ ਗਿਆ ਕਿ ਲਾਸ਼ ਨੂੰ ਕੈਮੀਕਲ ਲੱਗੇ ਹੋਏ ਹਨ, ਇਸ ਲਈ ਲਾਸ਼ ਨੂੰ ਖੋਲ੍ਹਣਾ ਨਹੀਂ ਹੈ, ਨਹੀਂ ਤਾਂ ਲਾਸ਼ ਖਰਾਬ ਹੋ ਜਾਵੇਗੀ। ਜਦੋਂ ਅਸੀਂ ਲਾਸ਼ ਖੋਲ੍ਹੀ ਤਾਂ ਸਰੀਰ ਵਿੱਚ ਫ੍ਰੈਕਚਰ ਸਨ। ਜੈਪਾਲ ਦੀ ਬਾਂਹ, ਮੋਢਾ ਟੁੱਟਿਆ ਹੋਇਆ ਸੀ। ਉਸਦੇ ਸਰੀਰ ‘ਤੇ ਟਾਰਚਰ ਦੇ ਨਿਸ਼ਾਨ ਹਨ’। ਉਨ੍ਹਾਂ ਕਿਹਾ ਕਿ ‘ਸਾਨੂੰ ਨਾ ਤਾਂ ਪਹਿਲੀ ਪੋਸਟ ਮਾਰਟਮ ਦੀ ਰਿਪੋਰਟ ਦਿੱਤੀ ਗਈ ਹੈ ਅਤੇ ਨਾ ਹੀ ਐੱਫਆਈਆਰ ਦੀ ਕਾਪੀ ਦਿੱਤੀ ਗਈ ਹੈ। ਸਾਡੇ ਨਾਲ ਪੂਰਾ ਦੁਰ-ਵਿਵਹਾਰ ਕੀਤਾ ਗਿਆ’।
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਕਿਹਾ ਕਿ ਕਾਨੂੰਨ ਮੁਤਾਬਕ ਦੂਜੀ ਵਾਰ ਪੋਸਟ ਮਾਰਟਮ ਨਹੀਂ ਹੋ ਸਕਦਾ। ਜੈਪਾਲ ਭੁੱਲਰ ਦੀ ਕੱਲ੍ਹ ਕੋਲਕਾਤਾ ਵਿੱਚੋਂ ਲਾਸ਼ ਲਿਆਂਦੀ ਗਈ ਸੀ ਅਤੇ ਅੱਜ ਉਸਦੇ ਪਿੰਡ ਫਿਰੋਜ਼ਪੁਰ ਵਿੱਚ ਸਸਕਾਰ ਕੀਤਾ ਜਾਣਾ ਸੀ।
Comments are closed.