ਬਿਉਰੋ ਰਿਪੋਰਟ – ਕਾਂਗਰਸ (INC)ਵੱਲੋਂ ਅੱਜ ਤੋਂ ਜੈ ਬਾਪੂ, ਜੈ ਸੰਵਿਧਾਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਮੁਹਿੰਮ 26 ਜਨਵਰੀ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਅਸਥਾਨ ਮਹੂ, ਮੱਧ ਪ੍ਰਦੇਸ਼ ਵਿਚ ਜਾ ਕੇ ਸਮਾਪਤ ਹੋਵੇਗੀ। ਦੱਸ ਦੇਈਏ ਕਿ ਇਹ ਮੁਹਿੰਮ ਪਹਿਲਾਂ 27 ਦਸੰਬਰ ਤੋਂ ਸ਼ੁਰੂ ਹੋਣੀ ਸੀ ਪਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ ਕਾਰਨ ਇਸ ਨੂੰ ਅੱਗੇ ਪਾ ਦਿੱਤਾ ਗਿਆ ਸੀ। ਮੁਹਿੰਮ ਬਾਰੇ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਸੀ ਕਿ ਮਹਾਤਮਾ ਗਾਂਧੀ ਦੀ ਵਿਰਾਸਤ ਅਤੇ ਸੰਵਿਧਾਨ ਨੂੰ ਬਚਾਉਣ ਲਈ ਹਰ ਬਲਾਕ, ਜ਼ਿਲ੍ਹੇ ਅਤੇ ਸੂਬੇ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ। ਜੇਕਰ ਲੋੜ ਪਈ ਤਾਂ ਇਹ ਮੁਹਿੰਮ 26 ਜਨਵਰੀ ਤੋਂ ਬਾਅਦ ਵੀ ਜਾਰੀ ਰੱਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ – ਹਾਈ ਪਾਵਰ ਕਮੇਟੀ ਦੀ ਬੈਠਕ ਰੱਦ