Punjab

ਜਗਤਾਰ ਸਿੰਘ ਤਾਰਾ ਤੇ ਪਰਮਜੀਤ ਸਿੰਘ ਭਿਉਰਾ ਨੇ ਅਮਿਤ ਸ਼ਾਹ ਨੂੰ ਭੇਜਿਆ ਜਵਾਬ !

 

ਬਿਉਰੋ ਰਿਪੋਰਟ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੰਦੀ ਸਿੰਘਾ ਦਾ ਰਿਹਾਈ ਤੋਂ ਸਾਫ ਇਨਕਾਰ ਕਰਨ ਤੋਂ ਬਾਅਦ ਬੰਦੀ ਸਿੰਘ ਪਰਮਜੀਤ ਸਿੰਘ ਭਿਉਰਾ ਅਤੇ ਜਗਤਾਰ ਸਿੰਘ ਤਾਰਾ ਦਾ ਜਵਾਬ ਸਾਹਮਣੇ ਆਇਆ ਹੈ। ਦੋਵਾਂ ਨੇ ਆਪਣੇ ਵਕੀਲ ਸਿਮਰਨਜੀਤ ਸਿੰਘ ਦੇ ਜ਼ਰੀਏ ਜੇਲ੍ਹ ਤੋਂ ਚਿੱਠੀ ਜਾਰੀ ਕਰਦੇ ਹੋਏ ਕਿਹਾ ਕਿ ‘ਭਾਰਤ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਦੋਸ਼ੀ ਨੂੰ ਆਪਣੇ ਕੀਤੇ ਦਾ ਪੱਛਤਾਵਾ ਨਹੀਂ ਹੈ ਤਾਂ ਉਸ ਦੀ ਸਜ਼ਾ ਮੁਆਫ ਨਹੀਂ ਕੀਤੀ ਜਾ ਸਕਦੀ ਹੈ । ਤਾਰਾ ਅਤੇ ਭਿਉਰਾ ਨੇ ਕਿਹਾ ਅਮਿਤ ਸ਼ਾਹ ਕਿਸੇ ਵਹਿਮ ਵਿੱਚ ਨਾ ਰਹਿਣ, ਸਾਨੂੰ ਆਪਣੇ ਕੀਤੇ ‘ਤੇ ਕੋਈ ਵੀ ਪੱਛਤਾਵਾ ਨਹੀਂ ਹੈ ਬਲਕਿ ਸਾਨੂੰ ਮਾਣ ਅਤੇ ਤਸਲੀ ਹੈ ਕਿ ਸਾਡੀ ਜਿੰਦੜੀਆਂ ਕੌਮ ਦੇ ਲੇਖੇ ਲੱਗੀਆਂ ਹਨ’ ।

ਪਰਮਜੀਤ ਸਿੰਘ ਭਿਉਰਾ ਅਤੇ ਜਗਤਾਰ ਸਿੰਘ ਤਾਰਾ ਨੇ ਕਿਹਾ ‘ਅਸੀਂ ਭਾਰਤੀ ਨਿਜ਼ਾਮ ਦੇ ਵੱਲੋਂ ਸਾਡੇ ਨੌਜਵਾਨਾਂ ‘ਤੇ ਹੋ ਰਹੇ ਜ਼ੁਲਮਾਂ ਅਤੇ ਗੁਲਾਮੀ ਵਿੱਚ ਕੈਦ ਸਾਡੀ ਕੌਮ ਨੂੰ ਅਜ਼ਾਦ ਕਰਵਾਉਣ ਦੇ ਲਈ ਲੜਦਿਆਂ ਤੁਹਾਡੇ ਮੁਲਕ ਦੇ ਕੈਦ ਖਾਨਿਆ ਵਿੱਚ ਕੈਦ ਹੋਏ ਹਾਂ। ਤੁਹਾਡਾ ਸਿਸਟਮ ਮੰਨੇ ਜਾ ਨਾ ਮੰਨੇ ਅਸੀਂ ਪੰਜਾਬ ਅਤੇ ਭਾਰਤ ਵਿੱਚ ਚੱਲ ਰਹੀ ਜੰਗ ਦੇ ਕੈਦੀ ਹਾਂ। ਅਸੀਂ ਇਸ ਮੁਲਕ ਦੇ ਸਿਆਸਤਦਾਨਾਂ ਤੋਂ ਕਿਸੇ ਤਰ੍ਹਾਂ ਮੁਆਫੀ ਲੈਣ ਦੀ ਸੋਚ ਨਹੀਂ ਰੱਖ ਦੇ ਹਾਂ। ਸਾਡੀ ਅਰਜ਼ੋਹੀ ਅਕਾਲ ਪੁਰਖ ਦੇ ਅੱਗੇ ਹੈ,ਪ੍ਰਮਾਤਮਾ ਦੀ ਰਜ਼ਾ ਵਿੱਚ ਮਿਲੀ ਕੈਦ ਕੱਟ ਰਹੇ ਹਾਂ, ਅਤੇ ਅੱਗੋ ਵੀ ਉਸ ਦੀ ਰਜ਼ਾ ਵਿੱਚ ਰਹਿਕੇ ਕੈਦ ਕੱਟਾਗੇ । ਸਾਡੀ ਅਸਲੀ ਤਾਕਤ ਗੁਰੂ ਪੰਥ ਹੈ,ਸਾਡੇ ‘ਤੇ ਥਾਪੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ । ਸਾਡੀ ਕੌਮ ਸਾਡੇ ਲਈ ਚਿੰਤਤ ਹੈ ਅਤੇ ਸਾਡੀ ਬੰਦ ਖਿਲਾਸੀ ਦੇ ਲਈ ਸੰਘਰਸ਼ੀਲ ਹੈ,ਇਹ ਹੀ ਸਾਡੇ ਲਈ ਮਾਣ ਅਤੇ ਹੌਸਲੇ ਵਾਲੀ ਗੱਲ ਹੈ । ਜਿਸ ਸਮੇਂ ਗੁਰੂ ਸਾਹਿਬ ਵੱਲੋਂ ਸਾਜਿਆ ਖਾਲਸਾ ਪੰਥ ਆਪਣੀ ਅਜ਼ਾਦੀ ਅਤੇ ਪ੍ਰਭੂਸਤਾ ਦੀ ਲੜਾਈ ਜਿੱਤੇਗਾ,ਅਸੀਂ ਬੰਦੀ ਸਿੰਘ ਅਸਲ ਵਿੱਚ ਘੜੀ ਉਸ ਦਿਨ ਅਜ਼ਾਦ ਹੋਵਾਂਗੇ’।

ਬੰਦੀ ਸਿੰਘਾਂ ਨੇ UN ਦਾ ਹਥਿਆਰ ਨਾਲ ਜਵਾਬ ਦੇਣ ਦਾ ਰਸਤਾ ਚੁਣਿਆ ਹੈ। ਜਿਵੇਂ ਅਮਿਤ ਸ਼ਾਹ ਨੇ ਆਪਣਾ ਮਾਇੰਡ ਕਲੀਅਰ ਕੀਤਾ ਹੈ ਅਸੀਂ ਵੀ ਚਾਹੁੰਦੇ ਹਾਂ ਕੀ ਤੁਸੀਂ ਸਾਡੇ ਬੰਦੀ ਸਿੰਘਾਂ ਨੂੰ ਪ੍ਰਿਜ਼ਨਰ ਆਫ ਵਾਰ ਡਿਕਲੇਅਰ ਕਰੋ। ਜਦੋਂ ਯੂਐਨ ਦਖਲ ਨਹੀਂ ਦਿੰਦਾ ਸਾਨੂੰ ਨਹੀਂ ਉਮੀਦ ਹੈ ਕਿ ਸਾਡੇ ਬੰਦਿਆਂ ਨੂੰ ਭਾਰਤ ਛੱਡੇਗਾ । ਅਸੀਂ ਸ਼੍ਰੋਮਣੀ ਕਮੇਟੀ ਨੂੰ ਕਦੇ ਨਹੀਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਦੀ ਲੜਾਈ ਲੜੋ,ਜੇਕਰ ਉਹ ਸਾਡੇ ਨਾਲ ਸਹਿਮਤ ਨਹੀਂ ਹਨ ਤਾਂ ਖੜੇ ਨਾ ਹੋਣ। ਵਕੀਲ ਨੇ ਕਿਹਾ ਸੀਬੀਆਈ ਅਤੇ ਡਾਟਾ ਹੈ ਅੰਮ੍ਰਿਤਸਰ,ਪੱਟੀ,ਦੁਰਗਿਆਨਾ ਮੰਦਰ ਦੇ ਵਿੱਚ 2079 ਲਾਸ਼ਾਂ ਅਣਪਛਾਤੀਆਂ ਕਹਿਕੇ ਸਸਕਾਰ ਕੀਤਾ ਹੈ । ਜਦੋਂ ਸਾਡੇ ਖਿਲਾਫ ਇਸ ਕਦਰ ਨਸਲਕੁਸ਼ੀ ਹੋਈ ਹੈ ਤਾਂ ਖਾੜਕੂਆਂ ਨੇ ਜ਼ੁਲਮ ਦਾ ਅੰਤ ਕੀਤਾ ਹੈ।

ਪਰਮਜੀਤ ਸਿੰਘ ਭਿਉਰਾ ਅਤੇ ਜਗਤਾਰ ਸਿੰਘ ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਅਮਿਤ ਸ਼ਾਾਹ ਨੂੰ ਸਵਾਲ ਕੀਤਾ ਕਿ ਤੁਸੀਂ ਕਤਰ ਵਿੱਚ 8 ਭਾਰਤੀਆਂ ਨੂੰ ਮਿਲੀ ਫਾਂਸੀ ਦਾ ਵਿਰੋਧ ਕਰ ਰਹੇ ਹੋ,ਪਾਕਿਸਤਾਨ ਵਿੱਚ ਭਾਰਤੀ ਜਸੂਸ ਕੁਲਭੂਸ਼ਣ ਜਾਦਵ ਦੀ ਫਾਂਸੀ ਦਾ ਵੀ ਤੁਸੀਂ ਵਿਰੋਧ ਕਰ ਰਹੇ ਹੋ ਇਹ ਤੁਹਾਡਾ ਡਬਲ ਨਜ਼ਰੀਆਂ ਹੈ ।ਕਤਰ ਮਾਮਲੇ ਵਿੱਚ ਕਹਿੰਦੇ ਨੇ ਵਿਆਨਾ ਸਮਝੌਤੇ ਦਾ ਉਲੰਘਣ ਹੋ ਰਿਹਾ ਹੈ ਜਦੋਂ ਭਾਈ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਤੋਂ ਲੈਕੇ ਆਏ ਸਨ। ਉਸ ‘ਤੇ ਵਿਆਨਾ ਟ੍ਰੀਟੀ ਵੀ ਲਾਗੂ ਹੁੰਦੀ ਹੈ,ਤੁਸੀਂ ਉਨ੍ਹਾਂ ਦਾ ਇਲਾਜ਼ ਨਹੀਂ ਕਰਾ ਰਹੇ ਹੋ।

ਵਕੀਲ ਸਿਮਰਨਜੀਤ ਸਿੰਘ ਨੇ ਕਿਹਾ ਉਮਰ ਕੈਦ 15 ਤੋਂ 20 ਸਾਲ ਹੁੰਦੀ ਹੈ। ਪਰ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ,ਗੁਰਮੀਤ ਸਿੰਘ,ਲਖਵਿੰਦਰ ਸਿੰਘ 35 ਸਾਲ ਤੋਂ ਜੇਲ੍ਹ ਵਿੱਚ ਹਨ । ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੰਦੀ ਸਿੰਘਾਂ ਨੂੰ ਰਿਹਾਈ ਦਾ ਐਲਾਨ ਕੀਤਾ ਸੀ। ਉਸ ਤੋਂ ਕਿਉਂ ਪਿੱਛੇ ਹੱਟੇ ਹਨ ਜਦਕਿ ਪ੍ਰਧਾਨ ਮੰਤਰੀ ਕੈਬਨਿਟ ਤੋਂ ਮਨਜ਼ੂਰੀ ਲੈਕੇ ਐਲਾਨ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਤੁਹਾਡਾ ਗ੍ਰਹਿ ਮੰਤਰੀ ਅਮਿਤ ਸ਼ਾਹ ਕੀ ਸਰਕਾਰ ਕੋਲੋ ਬਾਗੀ ਹੋ ਗਿਆ ਹੈ,ਉਹ ਪ੍ਰਧਾਨ ਮੰਤਰੀ ਤੋਂ ਉੱਤੇ ਹੋ ਗਿਆ ਹੈ।