Punjab

ਜਗਤਾਰ ਸਿੰਘ ਹਵਾਰਾ ਅਦਾਲਤ ਵੱਲੋਂ ਬਰੀ ! ਇਸ ਬੰਬ ਧਮਾਕੇ ਦਾ ਸੀ ਇਲਜ਼ਾਮ !

ਬਿਉਰੋ ਰਿਪੋਰਟ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤ ਲ ਮਾਮਲੇ ਵਿੱਚ ਮੁਲਜ਼ਮ ਜਗਤਾਰ ਸਿੰਘ ਹਵਾਲਾ ਨੂੰ ਚੰਡੀਗੜ੍ਹ ਦੇ ਕੋਰਟ ਨੇ ਬਰੀ ਕਰ ਦਿੱਤਾ ਹੈ । ਉਨ੍ਹਾਂ ਨੂੰ ਇਹ ਰਾਹਤ RDX ਨਾਲ ਜੁੜੇ ਮਾਮਲੇ ਵਿੱਚ ਮਿਲੀ ਹੈ । ਕੋਰਟ ਨੇ ਕਿਹਾ ਚੰਡੀਗੜ੍ਹ ਪੁਲਿਸ ਹਵਾਰਾ ਦੇ ਖਿਲਾਫ ਕੋਈ ਵੀ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਹੈ ।

ਦਅਰਸਲ,ਜਗਤਾਰ ਸਿੰਘ ਹਵਾਲਾ ‘ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਆਪਣੇ ਸਾਥੀ ਕਮਲਜੀਤ ਅਤੇ ਪਰਮਜੀਤ ਨੂੰ RDX ਦਿੱਤਾ ਸੀ । ਇਸ ਮਾਮਲੇ ਵਿੱਚ ਕਾਫੀ ਦਿਨਾਂ ਤੋਂ ਪੁਲਿਸ ਦਾ ਗਵਾਹ ਆਪਣੀ ਗਵਾਈ ਤੇ ਨਹੀਂ ਆ ਰਿਹਾ ਸੀ । ਜਦੋਂ ਪੁਲਿਸ ਨੇ ਅਦਾਲਤ ਨੂੰ ਗਵਾਹ ਦੀ ਮੌਤ ਦੀ ਇਤਲਾਹ ਦਿੱਤੀ ਤਾਂ ਅਦਾਲਤ ਨੇ ਸਬੂਤ ਦੀ ਗੈਰ ਹਾਜ਼ਰੀ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ । ਹਵਾਲਾ ਫਿਲਹਾਲ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਹਨ। ਹਵਾਰਾ ਇਸ ਤੋਂ ਪਹਿਲਾਂ ਵੀ ਕਈ ਕੇਸਾਂ ਤੋਂ ਬਰੀ ਹੋ ਚੁੱਕੇ ਹਨ ।